ਆਈ ਤਾਜਾ ਵੱਡੀ ਖਬਰ

ਕਰੋਨਾ ਨੇ ਜਿੱਥੇ ਸਾਰੀ ਦੁਨੀਆਂ ਨੂੰ ਆਪਣੀ ਚਪੇਟ ਵਿੱਚ ਲਿਆ ਉੱਥੇ ਹੀ ਭਾਰਤ ਦੇ ਵਿੱਚ ਇਸ ਦੇ ਪ੍ਰਸਾਰ ਨੂੰ ਰੋਕਣ ਲਈ ਸਰਕਾਰ ਵੱਲੋਂ ਤਾਲਾਬੰਦੀ ਕਰ ਦਿੱਤੀ ਗਈ ਸੀ। ਪਿੱਛਲੇ ਸਾਲ ਮਾਰਚ 2020 ਤੋਂ ਹੀ ਵਿੱਦਿਅਕ ਅਦਾਰਿਆਂ ਨੂੰ ਬੰਦ ਕਰ ਦਿੱਤਾ ਸੀ ਤਾਂ ਜੋ ਬੱਚਿਆਂ ਨੂੰ ਇਸ ਰੋਗ ਤੋਂ ਬਚਾਇਆ ਜਾ ਸਕੇ। ਵੱਲੋਂ ਸਭ ਸਕੂਲਾਂ ਨੂੰ ਬੱਚਿਆਂ ਦੀ ਪੜ੍ਹਾਈ ਆਨ ਲਾਈਨ ਹੀ ਜਾਰੀ ਰੱਖਣ ਦੇ ਆਦੇਸ਼ ਦਿੱਤੇ ਗਏ ਸਨ। ਕਰੋਨਾ ਕੇਸਾਂ ਵਿਚ ਆਈ ਕਮੀ ਨੂੰ ਵੇਖਦੇ ਹੋਏ ਅਕਤੂਬਰ ਤੋਂ ਮੁੜ ਸਕੂਲਾਂ ਨੂੰ ਖੋਲ੍ਹਿਆ ਗਿਆ। ਉਸ ਵਿੱਚ ਵੀ ਨੌਵੀਂ ਤੋਂ ਬਾਰ੍ਹਵੀਂ ਕਲਾਸ ਤੱਕ ਦੇ ਬੱਚਿਆਂ ਨੂੰ ਸਕੂਲ ਆਉਣ ਦੀ ਇਜਾਜ਼ਤ ਦਿੱਤੀ ਗਈ ਸੀ।

ਹੁਣ ਦੇਸ਼ ਅੰਦਰ ਸਥਿਤੀ ਨੂੰ ਕਾਬੂ ਹੇਠ ਦੇਖਦੇ ਹੋਏ ਮੁੜ ਤੋਂ ਸਕੂਲਾਂ ਨੂੰ ਖੋਲ ਦਿੱਤਾ ਗਿਆ ਹੈ ਤਾਂ ਜੋ ਬੱਚਿਆਂ ਦੀਆਂ ਆਉਣ ਵਾਲੀਆਂ ਪ੍ਰੀਖਿਆਵਾਂ ਸਬੰਧੀ ਬੱਚਿਆਂ ਦੀ ਤਿਆਰੀ ਕਰਵਾਈ ਜਾ ਸਕੇ। ਉੱਥੇ ਹੀ ਬਹੁਤ ਸਾਰੇ ਬੱਚਿਆਂ ਦੇ ਮਾਪੇ ਉਨ੍ਹਾਂ ਦੀਆਂ ਆਉਣ ਵਾਲੀਆਂ ਪ੍ਰੀਖਿਆਵਾਂ ਵਿੱਚ ਦਸਵੀਂ ਅਤੇ ਬਾਰਵੀਂ ਦੀਆਂ ਕਲਾਸਾਂ ਦੀ ਡੇਟ ਸ਼ੀਟ ਨੂੰ ਲੈ ਕੇ ਵਧੇਰੇ ਚਿੰ-ਤ-ਤ ਨਜ਼ਰ ਆਏ। ਹੁਣ ਸੀ ਬੀ ਐਸ ਈ ਬੋਰਡ ਦੀਆਂ ਪ੍ਰੀਖਿਆਵਾਂ ਬਾਰੇ ਐਲਾਨ ਕਰ ਦਿੱਤਾ ਗਿਆ ਸੀ। ਹੁਣ ਸੀ ਬੀ ਐਸ ਈ ਸਕੂਲਾਂ ਵਾਲਿਆਂ ਲਈ ਇਕ ਵੱਡੀ ਖ਼ਬਰ ਦਾ ਐਲਾਨ ਹੋਇਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਦਸਵੀਂ ਅਤੇ ਬਾਰਵੀਂ ਕਲਾਸ ਦੀਆਂ ਪ੍ਰੀਖਿਆਵਾਂ 4 ਮਈ ਤੋਂ ਸ਼ੁਰੂ ਹੋਣ ਜਾ ਰਹੀਆਂ ਹਨ। ਕੇਂਦਰੀ ਸਿੱਖਿਆ ਮੰਤਰੀ ਡਾਕਟਰ ਰਮੇਸ਼ ਪੋਖਰਿਆਲ ਨਿਸ਼ਾਕ ਵੱਲੋਂ ਸੀ ਬੀ ਐਸ ਈ ਬੋਰਡ ਦੀਆਂ ਪ੍ਰੀਖਿਆਵਾਂ ਦੀ ਡੇਟਸ਼ੀਟ ਜਾਰੀ ਕਰ ਦਿੱਤੀ ਹੈ। ਦੱਸੇ ਗਏ ਸਮੇਂ ਦੇ ਅਨੁਸਾਰ ਹੀ ਬੱਚੇ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਦੇ ਸਕਣਗੇ। ਜਾਰੀ ਕੀਤੇ ਗਏ ਐਲਾਨ ਦੇ ਮੁਤਾਬਕ ਇਹ ਪ੍ਰੀਖਿਆਵਾਂ 4 ਮਈ ਤੋਂ ਆਰੰਭ ਹੋ ਕੇ 10 ਜੂਨ ਨੂੰ ਖ਼ਤਮ ਹੋ ਜਾਣਗੀਆਂ। ਪ੍ਰੈਕਟੀਕਲ ਦਾ ਸਮਾਂ 1 ਮਾਰਚ ਤੋਂ ਸ਼ੁਰੂ ਹੋ ਜਾਵੇਗਾ,

ਤੇ ਨਤੀਜੇ 15 ਜੁਲਾਈ ਤੱਕ ਜਾਰੀ ਕੀਤੇ ਜਾਣਗੇ। ਸੀ ਬੀ ਐਸ ਈ ਬੋਰਡ ਦੀਆਂ ਪ੍ਰੀਖਿਆਵਾਂ 38 ਦਿਨਾਂ ਵਿੱਚ ਖਤਮ ਹੋਣਗੀਆਂ। ਇਸ ਸਬੰਧੀ ਸ਼ਡਿਊਲ ਸਿੱਖਿਆ ਮੰਤਰੀ ਵੱਲੋਂ ਟਵਿਟਰ ਹੈਂਡਲ ਤੇ ਵਿਚਾਰ ਕੀਤਾ ਜਾ ਸਕਦਾ ਹੈ। ਇਨ੍ਹਾਂ ਪ੍ਰੀਖਿਆਵਾਂ ਦੀ ਡੇਟਸ਼ੀਟ ਜਾਰੀ ਕੀਤੀ ਗਈ ਹੈ ਜੋ ਸੀ ਬੀ ਐਸ ਈ ਦੀ ਅਧਿਕਾਰਤ ਵੈਬਸਾਈਟ cbse.nic.in ਤੇ ਵੇਖੀ ਜਾ ਸਕਦੀ ਹੈ। ਇਸ ਉਪਰ ਜਾ ਕੇ ਵਿਦਿਆਰਥੀ ਡੇਟਸ਼ੀਟ ਡਾਊਨਲੋਡ ਕਰ ਸਕਦੇ ਹਨ।
The post ਹੁਣੇ ਹੁਣੇ CBSE ਸਕੂਲਾਂ ਵਾਲਿਆਂ ਲਈ ਆਈ ਵੱਡੀ ਖਬਰ – ਹੋਇਆ ਇਹ ਐਲਾਨ appeared first on Sanjhi Sath.
ਆਈ ਤਾਜਾ ਵੱਡੀ ਖਬਰ ਕਰੋਨਾ ਨੇ ਜਿੱਥੇ ਸਾਰੀ ਦੁਨੀਆਂ ਨੂੰ ਆਪਣੀ ਚਪੇਟ ਵਿੱਚ ਲਿਆ ਉੱਥੇ ਹੀ ਭਾਰਤ ਦੇ ਵਿੱਚ ਇਸ ਦੇ ਪ੍ਰਸਾਰ ਨੂੰ ਰੋਕਣ ਲਈ ਸਰਕਾਰ ਵੱਲੋਂ ਤਾਲਾਬੰਦੀ ਕਰ ਦਿੱਤੀ …
The post ਹੁਣੇ ਹੁਣੇ CBSE ਸਕੂਲਾਂ ਵਾਲਿਆਂ ਲਈ ਆਈ ਵੱਡੀ ਖਬਰ – ਹੋਇਆ ਇਹ ਐਲਾਨ appeared first on Sanjhi Sath.
Wosm News Punjab Latest News