ਮੇਘਾਲਿਆ ਦੇ ਪੂਰਬੀ ਖਾਸੀ ਪਹਾੜੀ ਜ਼ਿਲ੍ਹੇ ਵਿਚ ਸ਼ੁੱਕਰਵਾਰ ਨੂੰ ਤੇਜ਼ ਮੀਂਹ ਕਾਰਨ ਜ਼ਮੀਨ ਖਿਸਕਣ ਦੀ ਘਟਨਾ ਵਿਚ ਕਈ ਘਰ ਮਲਬੇ ਹੇਠਾਂ ਦੱਬੇ ਗਏ, ਜਿਸ ਵਿਚ 2 ਕ੍ਰਿਕਟਰ ਬੀਬੀਆਂ ਦੀ ਮੌਤ ਹੋ ਗਈ, ਜਦੋਂਕਿ 3 ਹੋਰ ਲੋਕ ਲਾਪਤਾ ਹਨ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ।

ਮਾਵਨੇਈ ਇਲਾਕੇ ਦੇ ਸਰਪੰਚ ਬਾਹ ਬੁਦ ਨੇ ਦੱਸਿਆ, ‘ਰਾਸ਼ਟਰੀ ਪੱਧਰ ‘ਤੇ ਮੇਘਾਲਿਆ ਦੀ ਨੁਮਾਇੰਦਗੀ ਕਰਣ ਵਾਲੀ ਰਜੀਆ ਅਹਿਮਦ (30) ਅਤੇ ਸਥਾਨਕ ਖਿਡਾਰੀ ਫਿਰੋਜੀਆ ਖਾਨ ਦੀਆਂ ਲਾਸ਼ਾਂ ਮਲਬੇ ਹੇਠੋਂ ਕੱਢ ਲਈਆਂ ਗਈਆਂ ਹਨ।

ਮੇਘਾਲਿਆ ਕ੍ਰਿਕਟ ਸੰਘ ਦੇ ਜਨਰਲ ਸਕੱਤਰ ਗਿਡਿਓਨ ਖਾਰਕੋਂਗੋਰ ਨੇ ਕਿਹਾ ਕਿ ਰਜੀਆ 2011-12 ਤੋਂ ਰਾਸ਼ਟਰੀ ਪੱਧਰ ਦੇ ਵੱਖ-ਵੱਖ ਟੂਰਨਾਮੈਂਟ ਵਿਚ ਸੂਬੇ ਦੀ ਨੁਮਾਇੰਦਗੀ ਕਰ ਰਹੀ ਸੀ। ਉਨ੍ਹਾਂ ਕਿਹਾ ਕਿ ਰਜੀਆ ਨੇ ਪਿਛਲੇ ਸਾਲ ਬੀ.ਸੀ.ਸੀ.ਆਈ. ਵੱਲੋਂ ਆਯੋਜਿਤ ਟੂਰਨਾਮੈਂਟ ਵਿਚ ਮੇਘਾਲਿਆ ਤੋਂ ਹਿੱਸਾ ਲਿਆ ਸੀ।

ਰਜੀਆ ਦੀ ਟੀਮ ਦੇ ਸਾਥੀਆਂ ਨੇ ਵੀ ਉਨ੍ਹਾਂ ਦੇ ਦਿਹਾਂਤ ‘ਤੇ ਸੋਗ ਪ੍ਰਗਟ ਕੀਤਾ ਹੈ। ਕ੍ਰਿਕਟਰ ਬੀਬੀ ਕਾਕੋਲੀ ਚੱਕਰਵਰਤੀ ਨੇ ਕਿਹਾ, ‘ਰਜੀਆ ਦੀ ਯਾਦ ਆਵੇਗੀ। ਅਸੀਂ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਕਰਾਂਗੇ।’

ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ | news source: jagbani
The post ਹੁਣੇ ਹੁਣੇ 2 ਮਸ਼ਹੂਰ ਕ੍ਰਿਕਟਰਾਂ ਦੀ ਅਚਾਨਕ ਹੋਈ ਮੌਤ ਤੇ ਹਰ ਪਾਸੇ ਛਾ ਗਿਆ ਸੋਗ-ਦੇਖੋ ਪੂਰੀ ਖ਼ਬਰ appeared first on Sanjhi Sath.
ਮੇਘਾਲਿਆ ਦੇ ਪੂਰਬੀ ਖਾਸੀ ਪਹਾੜੀ ਜ਼ਿਲ੍ਹੇ ਵਿਚ ਸ਼ੁੱਕਰਵਾਰ ਨੂੰ ਤੇਜ਼ ਮੀਂਹ ਕਾਰਨ ਜ਼ਮੀਨ ਖਿਸਕਣ ਦੀ ਘਟਨਾ ਵਿਚ ਕਈ ਘਰ ਮਲਬੇ ਹੇਠਾਂ ਦੱਬੇ ਗਏ, ਜਿਸ ਵਿਚ 2 ਕ੍ਰਿਕਟਰ ਬੀਬੀਆਂ ਦੀ ਮੌਤ …
The post ਹੁਣੇ ਹੁਣੇ 2 ਮਸ਼ਹੂਰ ਕ੍ਰਿਕਟਰਾਂ ਦੀ ਅਚਾਨਕ ਹੋਈ ਮੌਤ ਤੇ ਹਰ ਪਾਸੇ ਛਾ ਗਿਆ ਸੋਗ-ਦੇਖੋ ਪੂਰੀ ਖ਼ਬਰ appeared first on Sanjhi Sath.
Wosm News Punjab Latest News