Breaking News
Home / Punjab / ਹੁਣੇ ਹੁਣੇ 15 ਤੋਂ 18 ਸਾਲ ਦੇ ਬੱਚਿਆਂ ਲਈ ਆਈ ਵੱਡੀ ਖ਼ਬਰ-ਜਲਦੀ ਕਰਲੋ ਇਹ ਕੰਮ ਨਹੀਂ ਤਾਂ ਸਮਾਂ ਲੰਘ ਜਾਣਾ

ਹੁਣੇ ਹੁਣੇ 15 ਤੋਂ 18 ਸਾਲ ਦੇ ਬੱਚਿਆਂ ਲਈ ਆਈ ਵੱਡੀ ਖ਼ਬਰ-ਜਲਦੀ ਕਰਲੋ ਇਹ ਕੰਮ ਨਹੀਂ ਤਾਂ ਸਮਾਂ ਲੰਘ ਜਾਣਾ

ਕੋਰੋਨਾ ਮਹਾਮਾਰੀ ਦੀ ਤੀਜੀ ਲਹਿਰ ਦੇ ਡੂੰਘੇ ਖ਼ਤਰੇ ਵਿਚਾਲੇ ਅੱਲ੍ਹੜਾਂ ਦਾ ਸੋਮਵਾਰ ਤੋਂ ਟੀਕਾਕਰਨ ਸ਼ੁਰੂ ਹੋ ਰਿਹਾ ਹੈ। ਸਭ ਤੋਂ ਪਹਿਲਾਂ 15-18 ਸਾਲ ਉਮਰ ਵਰਗ ਦੇ ਅੱਲ੍ਹੜਾਂ ਨੂੰ ਟੀਕੇ ਲਗਾਏ ਜਾਣਗੇ। ਇਸ ਉਮਰ ਵਰਗ ਲਈ ਸਿਰਫ਼ ਭਾਰਤ ਬਾਇਓਟੈਕ ਦੀ ਕੋਵੈਕਸੀਨ ਨੂੰ ਮਨਜ਼ੂਰੀ ਦਿੱਤੀ ਗਈ ਹੈ। ਕੰਪਨੀ ਨੇ ਦਾਅਵਾ ਕੀਤਾ ਸੀ ਕਿ ਬੱਚਿਆਂ ’ਤੇ ਉਸ ਦੀ ਵੈਕਸੀਨ ਬਾਲਗਾਂ ਦੇ ਮੁਕਾਬਲੇ ਜ਼ਿਆਦਾ ਅਸਰਦਾਰ ਪਾਈ ਗਈ ਹੈ। ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਵੈਕਸੀਨ ਮਿਕਸਿੰਗ ਹੋਣ ਤੋਂ ਬਚਾਉਣ ਲਈ ਵਿਸ਼ੇਸ਼ ਇੰਤਜ਼ਾਮ ਕਰਨ ਲਈ ਕਿਹਾ ਹੈ।

ਅੱਲ੍ਹੜਾਂ ਦੇ ਟੀਕਾਕਰਨ ਲਈ ਕੋਵਿਨ ਪੋਰਟਲ ’ਤੇ ਸ਼ਨਿਚਰਵਾਰ ਤੋਂ ਹੀ ਰਜਿਸਟ੍ਰੇਸ਼ਨ ਸ਼ੁਰੂ ਹੋ ਗਈ ਸੀ। ਪੋਰਟਲ ਦੇ ਐਤਵਾਰ ਸ਼ਾਮ ਸੱਤ ਵਜੇ ਤਕ ਦੇ ਅੰਕੜਿਆਂ ਦੇ ਮੁਤਾਬਕ ਇਸ ਉਮਰ ਵਰਗ ਵਿਚ ਛੇ ਲੱਖ ਤੋਂ ਜ਼ਿਆਦਾ ਰਜਿਸਟ੍ਰੇਸ਼ਨ ਹੋਈ ਹੈ। ਅੱਲ੍ਹੜਾਂ ਦੇ ਟੀਕਾਕਰਨ ਲਈ ਜਾਰੀ ਨਵੇਂ ਦਿਸ਼ਾ-ਨਿਰਦੇਸ਼ਾਂ ਦੇ ਮੁਤਾਬਕ ਕੋਵਿਨ ਪੋਰਟਲ ’ਤੇ ਰਜਿਸਟ੍ਰੇਸ਼ਨ ਦੇ ਨਾਲ ਹੀ ਆਨ-ਸਪਾਟ ਯਾਨੀ ਮੌਕੇ ’ਤੇ ਵੀ ਰਜਿਸਟ੍ਰੇਸ਼ਨ ਦੀ ਸਹੂਲਤ ਹੈ। ਦੂਰ-ਦੁਰਾਡੇ ਜਿੱਥੇ ਇੰਟਰਨੈੱਟ ਦੀ ਸਹੂਲਤ ਨਹੀਂ ਹੈ ਉੱਥੋਂ ਦੇ ਅੱਲ੍ਹੜ ਸਿੱਧੇ ਟੀਕਾਕਰਨ ਕੇਂਦਰ ਜਾ ਕੇ ਰਜਿਸਟ੍ਰੇਸ਼ਨ ਕਰਾ ਸਕਦੇ ਹਨ ਅਤੇ ਉਨ੍ਹਾਂ ਨੂੰ ਤੁਰੰਤ ਟੀਕਾ ਵੀ ਲਗਾਇਆ ਜਾਵੇਗਾ।

ਸਿਹਤ ਮੰਤਰੀ ਨੇ ਕੀਤੀ ਮੀਟਿੰਗ – ਦਿਸ਼ਾ-ਨਿਰਦੇਸ਼ਾਂ ਨੂੰ ਸੁਚਾਰੂ ਤਰੀਕੇ ਨਾਲ ਲਾਗੂ ਕਰਨ ਨੂੰ ਯਕੀਨੀ ਬਣਾਉਣ ਲਈ ਕੇਂਦਰੀ ਸਿਹਤ ਮੰਤਰੀ ਮਾਂਡਵੀਆ ਨੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਿਹਤ ਮੰਤਰੀਆਂ ਤੇ ਮੁੱਖ ਸਕੱਤਰਾਂ ਅਤੇ ਵਧੀਕ ਮੁੱਖ ਸਕੱਤਰ (ਸਿਹਤ) ਦੇ ਨਾਲ ਆਨਲਾਈਨ ਮੀਟਿੰਗ ਕੀਤੀ। ਉਨ੍ਹਾਂ 15-18 ਉਮਰ ਵਰਗ ਦੇ ਅੱਲ੍ਹੜਾਂ ਨੂੰ ਟੀਕਾ ਲਗਾਉਣ ਵਾਲਿਆਂ ਅਤੇ ਟੀਕਾਕਰਨ ਟੀਮ ਦੇ ਮੈਂਬਰਾਂ ਦੀ ਓਰੀਐਂਟਸ਼ਨ ਯਕੀਨੀ ਕਰਨ ਅਤੇ ਲਾਭਪਾਤਰੀਆਂ ਨੂੰ ਟੀਕਾਕਰਨ ਕੇਂਦਰਾਂ ਦੀ ਸਹੀ-ਸਹੀ ਜਾਣਕਾਰੀ ਮੁਹੱਈਆ ਕਰਵਾਉਣ ਦੀ ਸਲਾਹ ਦਿੱਤੀ।

ਅੱਲ੍ਹੜਾਂ ਲਈ ਵੱਖਰੀਆਂ ਟੀਮਾਂ ਬਣਾਓ – ਕਿਉਂਕਿ, ਅੱਲ੍ਹੜਾਂ ਨੂੰ ਸਿਰਫ਼ ਕੋਵੈਕਸੀਨ ਹੀ ਲਗਾਈ ਜਾਣੀ ਹੈ, ਇਸ ਲਈ ਮਾਂਡਵੀਆ ਨੇ ਟੀਕਾਕਰਨ ਦੇ ਦੌਰਾਨ ਵੈਕਸੀਨ ਮਿਕਸਿੰਗ ਤੋਂ ਬਚਾਉਣ ਲਈ ਅੱਲ੍ਹੜਾਂ ਲਈ ਵੱਖਰੇ ਟੀਕਾਕਰਨ ਕੇਂਦਰ ਬਣਾਉਣ, ਇਨ੍ਹਾਂ ਲਈ ਵੱਖੋ-ਵੱਖ ਸਮੇਂ ਨਿਰਧਾਰਤ ਕਰਨ, ਜੇਕਰ ਇਕ ਹੀ ਸਮੇਂ ਹੋਵੇ ਤਾਂ ਵੱਖਰੀ ਲਾਈਨ ਲਗਾਉਣ ਅਤੇ ਵੱਖ ਟੀਮਾਂ ਬਣਾਉਣ ਦੀ ਸਲਾਹ ਦਿੱਤੀ ਹੈ। ਜ਼ਿਕਰਯੋਗ ਹੈ ਕਿ ਬਾਲਗਾਂ ਦਾ ਪਹਿਲਾਂ ਤੋਂ ਹੀ ਟੀਕਾਕਰਨ ਹੋ ਰਿਹਾ ਹੈ ਅਤੇ ਉਨ੍ਹਾਂ ਨੂੰ ਕੋਵੈਕਸੀਨ ਦੇ ਨਾਲ ਕੋਵਿਡਸ਼ੀਲ ਅਤੇ ਸਪੂਤਨਿਕ-ਵੀ ਵੈਕਸੀਨ ਵੀ ਲਗਾਈ ਜਾ ਰਹੀ ਹੈ।

ਸੂਬਿਆਂ ਤੋਂ ਵੈਕਸੀਨ ਦੀ ਜ਼ਰੂਰਤ ਦੀ ਜਾਣਕਾਰੀ ਮੰਗੀ – ਸਿਹਤ ਮੰਤਰਾਲੇ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਸੂਬੇ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਕੋਵਿਨ ਪੋਰਟਲ ਦਾ ਇਸਤੇਮਾਲ ਕਰਦੇ ਹੋਏ ਜ਼ਿਲ੍ਹਾ ਪੱਧਰ ’ਤੇ ਲਾਭਪਾਤਰੀਆਂ ਦੇ ਆਧਾਰ ’ਤੇ ਵੈਕਸੀਨ ਦੀ ਲੋੜੀਂਦੀ ਡੋਜ਼ ਦੀ ਜਾਣਕਾਰੀ ਦੇਣ। ਨਾਲ ਹੀ ਪਹਿਲਾਂ ਤੋਂ ਤੈਅ ਟੀਕਾਕਰਨ ਕੇਂਦਰਾਂ ਨੂੰ ਕੋਵੈਕਸੀਨ ਦੀ ਵੰਡ ਦੀ ਯੋਜਨਾ ਬਣਾਉਣ ਨੂੰ ਵੀ ਕਿਹਾ ਗਿਆ ਹੈ। ਮੰਤਰਾਲੇ ਦੇ ਮੁਤਾਬਕ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਕੋਲ ਹਾਲੇ 19.81 ਕਰੋੜ ਡੋਜ਼ ਦਾ ਭੰਡਾਰ ਪਿਆ ਹੈ।

ਮੀਟਿੰਗ ’ਚ ਕਈ ਮੁੱਦਿਆਂ ’ਤੇ ਹੋਈ ਵਿਸਥਾਰਤ ਚਰਚਾ – ਮਾਂਡਵੀਆ ਦੇ ਨਾਲ ਰਾਜਾਂ ਦੀ ਆਨਲਾਈਨ ਮੀਟਿੰਗ ਦੀ ਪ੍ਰਧਾਨਗੀ ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਕੀਤੀ। ਇਸ ਵਿਚ ਕੋਰੋਨਾ ਪ੍ਰਬੰਧਨ ਦੇ ਸਾਰੇ ਪਹਿਲੂਆਂ ਤੇ ਵਿਸਥਾਰ ਨਾਲ ਚਰਚਾ ਕੀਤੀ ਗਈ, ਜਿਸ ਵਿਚ ਹਸਪਤਾਲਾਂ ਵਿਚ ਸਹੂਲਤਾਂ ਨੂੰ ਮਜ਼ਬੂਤ ਕਰਨਾ, ਜਾਂਚ ਵਧਾਉਣਾ ਅਤੇ ਇਨਫੈਕਸ਼ਨ ਦੇ ਪ੍ਰਸਾਰ ਦੀ ਚੇਨ ਨੂੰ ਤੋੜਨ ਲਈ ਸਖ਼ਤ ਉਪਾਅ ਕਰਨਾ ਸ਼ਾਮਲ ਸੀ। ਕੋਰੋਨਾ ਤੋਂ ਬਚਾਅ ਦੇ ਨਿਯਮਾਂ ਦੇ ਪਾਲਣ ’ਤੇ ਵੀ ਵਿਸ਼ੇਸ਼ ਜ਼ੋਰ ਦਿੱਤਾ ਗਿਆ।

ਕੋਰੋਨਾ ਮਹਾਮਾਰੀ ਦੀ ਤੀਜੀ ਲਹਿਰ ਦੇ ਡੂੰਘੇ ਖ਼ਤਰੇ ਵਿਚਾਲੇ ਅੱਲ੍ਹੜਾਂ ਦਾ ਸੋਮਵਾਰ ਤੋਂ ਟੀਕਾਕਰਨ ਸ਼ੁਰੂ ਹੋ ਰਿਹਾ ਹੈ। ਸਭ ਤੋਂ ਪਹਿਲਾਂ 15-18 ਸਾਲ ਉਮਰ ਵਰਗ ਦੇ ਅੱਲ੍ਹੜਾਂ ਨੂੰ ਟੀਕੇ ਲਗਾਏ …

Leave a Reply

Your email address will not be published. Required fields are marked *