Breaking News
Home / Punjab / ਹੁਣੇ ਹੁਣੇ 10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਲਈ ਆਈ ਵੱਡੀ ਖ਼ਬਰ-ਲਿਆ ਇਹ ਫੈਸਲਾ

ਹੁਣੇ ਹੁਣੇ 10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਲਈ ਆਈ ਵੱਡੀ ਖ਼ਬਰ-ਲਿਆ ਇਹ ਫੈਸਲਾ

ਕੌਂਸਲ ਫਾਰ ਇੰਡੀਅਨ ਸਕੂਲ ਸਰਟੀਫਿਕੇਟ ਐਗਜ਼ਾਮੀਨੇਸ਼ਨ (ਸੀ.ਆਈ.ਐੱਸ.ਸੀ.ਈ.) ਨੇ ਸਾਲ 2022 ਲਈ ਆਈ.ਸੀ.ਐੱਸ.ਈ. 10ਵੀਂ ਅਤੇ ਆਈ.ਐੱਸ.ਸੀ. 12ਵੀਂ ਦੀ ਸਲਾਨਾ ਪ੍ਰੀਖਿਆ ਦਾ ਸਿਲੇਬਸ ਘਟਾਉਣ ਦਾ ਐਲਾਨ ਕੀਤਾ ਹੈ। ਇਹ ਲਗਾਤਾਰ ਦੂਜਾ ਸਾਲ ਹੈ ਜਦੋਂ ਬੋਰਡ ਦੀਆਂ ਕਲਾਸਾਂ ਦਾ ਸਿਲੇਬਸ ਕੋਰੋਨਾ ਦੀ ਵਜ੍ਹਾ ਨਾਲ ਘਟਾਇਆ ਗਿਆ ਹੈ।

ਸੀ.ਆਈ.ਐੱਸ.ਸੀ.ਈ. ਵਲੋਂ ਪਹਿਲੇ ਪੜਾਅ ਵਿੱਚ ਇੰਗਲਿਸ਼ ਅਤੇ ਇੰਡੀਅਨ ਲੈਂਗਵੇਜ ਦੇ ਸਿਲੇਬਸ ਵਿੱਚ ਕਟੌਤੀ ਕੀਤੀ ਗਈ ਹੈ। ਨਾਲ ਹੀ ਕਿਹਾ ਗਿਆ ਹੈ ਕਿ ਛੇਤੀ ਹੀ 10ਵੀਂ ਅਤੇ 12ਵੀਂ ਦੇ ਹੋਰ ਵਿਸ਼ਿਆਂ ਦਾ ਸਿਲੇਬਸ ਵੀ ਘੱਟ ਕੀਤਾ ਜਾਵੇਗਾ।

ਘੱਟ ਕੀਤੇ ਗਏ ਸਿਲੇਬਸ ਨੂੰ ਸਰਕਾਰੀ ਵੈਬਸਾਈਟ ‘ਤੇ ਜਾਰੀ ਕੀਤਾ ਹੈ। ਕੌਂਸਲ ਨੇ ਸਕੂਲਾਂ ਨੂੰ ਕਿਹਾ ਹੈ ਕਿ ਹੁਣ ਇਸ ਨੂੰ ਲਾਗੂ ਕਰਕੇ ਹੀ ਵਿਦਿਆਰਥੀਆਂ ਨੂੰ ਪੜ੍ਹਾਇਆ ਜਾਵੇ। ਉਥੇ ਹੀ ਵਿਦਿਆਰਥੀ ਵੀ ਸੀ.ਆਈ.ਐੱਸ.ਸੀ.ਈ. ਦੀ ਅਧਿਕਾਰਿਕ ਵੈਬਸਾਈਟ ‘ਤੇ 2022 ਪ੍ਰੀਖਿਆਵਾਂ ਲਈ ਸੋਧੇ ਹੋਏ ਸਿਲੇਬਸ ਚੈੱਕ ਕਰ ਸਕਦੇ ਹਨ।

ਕੌਂਸਲ ਨੇ ਸਾਰੇ ਸਕੂਲ ਹੈੱਡ ਨੂੰ ਭੇਜੇ ਗਏ ਪੱਤਰ ਵਿੱਚ ਦੇਸ਼ ਵਿੱਚ ਕੋਵਿਡ-19 ਦੇ ਕਾਰਨ ਹੋਈਆਂ ਸਮੱਸਿਆਵਾਂ ਬਾਰੇ ਦੱਸਿਆ ਹੈ। ਇਸ ਦੌਰਾਨ ਇਹ ਵੀ ਦੱਸਿਆ ਗਿਆ ਹੈ ਕਿ ਪਿਛਲੇ ਕੁੱਝ ਸਾਲਾਂ ਵਿੱਚ ਟੀਚਿੰਗ ਲਰਨਿੰਗ ਪ੍ਰੋਸੈਸ ਪ੍ਰਭਾਵਿਤ ਹੋਣ ਕਾਰਨ ਬੰਦ ਪਏ ਸਕੂਲਾਂ ਨੂੰ ਅਲਟਰਨੇਟ ਮੋਡ ਆਫ ਸਿਲੇਬਸ ਅਪਨਾਉਣਾ ਹੋਵੇਗਾ। ਸੀ.ਆਈ.ਐੱਸ.ਸੀ.ਈ. ਨੇ ਆਈ.ਸੀ.ਐੱਸ.ਈ. ਅਤੇ ਆਈ.ਐੱਸ.ਸੀ. ਲੇਵਲ ਦੇ ਕਈ ਵਿਸ਼ਿਆਂ ਦੇ ਸਿਲੇਬਸ ਨੂੰ ਰਿਵਿਊ ਕੀਤਾ ਹੈ। ਨਾਲ ਹੀ ਕੁਆਲਿਟੀ ਕੰਟੈਂਟ ਨੂੰ ਵੇਖਦੇ ਹੋਏ 10ਵੀਂ ਅਤੇ 12ਵੀਂ ਸਿਲੇਬਸ ਦਾ ਕੁੱਝ ਭਾਗ ਘੱਟ ਕਰਣ ਦੀ ਕੋਸ਼ਿਸ਼ ਕੀਤੀ ਹੈ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |

ਕੌਂਸਲ ਫਾਰ ਇੰਡੀਅਨ ਸਕੂਲ ਸਰਟੀਫਿਕੇਟ ਐਗਜ਼ਾਮੀਨੇਸ਼ਨ (ਸੀ.ਆਈ.ਐੱਸ.ਸੀ.ਈ.) ਨੇ ਸਾਲ 2022 ਲਈ ਆਈ.ਸੀ.ਐੱਸ.ਈ. 10ਵੀਂ ਅਤੇ ਆਈ.ਐੱਸ.ਸੀ. 12ਵੀਂ ਦੀ ਸਲਾਨਾ ਪ੍ਰੀਖਿਆ ਦਾ ਸਿਲੇਬਸ ਘਟਾਉਣ ਦਾ ਐਲਾਨ ਕੀਤਾ ਹੈ। ਇਹ ਲਗਾਤਾਰ ਦੂਜਾ ਸਾਲ …

Leave a Reply

Your email address will not be published. Required fields are marked *