ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਲੰਬੀ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਜੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤੇ ਹਨ। ਨਾਮਜ਼ਦਗੀ ਪੱਤਰ ਨਾਲ ਨੱਥੀ ਹਲਫੀਆ ਬਿਆਨ ਅਨੁਸਾਰ ਸ੍ਰੀ ਬਾਦਲ ਦੀ ਜਾਇਦਾਦ ਪਿਛਲੇ ਪੰਜ ਸਾਲਾਂ ਵਿੱਚ 51 ਲੱਖ 92 ਹਜ਼ਾਰ 735 ਰੁਪਏ ਘਟ ਗਈ ਹੈ ਤੇ ਉਨ੍ਹਾਂ ਕੋਲ ਕੋਈ ਨਿੱਜੀ ਕਾਰ ਵੀ ਨਹੀਂ।
ਆਮਦਨ ਕਰ ਰਿਟਰਨ ਅਨੁਸਾਰ ਸ੍ਰੀ ਬਾਦਲ ਦੀ 2016-17 ਵਿੱਚ ਕੁੱਲ ਆਮਦਨ 1 ਕਰੋੜ 2 ਲੱਖ 75 ਹਜ਼ਾਰ 145 ਰੁਪਏ ਸੀ ਜੋ 2020-21 ਵਿੱਚ 50 ਲੱਖ 82 ਹਜ਼ਾਰ 410 ਰੁਪਏ ਰਹਿ ਗਈ ਹੈ। ਉਨ੍ਹਾਂ ਕੋਲ 2 ਲੱਖ 49 ਹਜ਼ਾਰ 510 ਰੁਪਏ ਨਕਦ ਅਤੇ 6 ਲੱਖ ਰੁਪਏ ਦੇ ਗਹਿਣੇ ਹਨ।
ਇਸ ਤੋਂ ਬਿਨਾਂ 4 ਲੱਖ ਰੁਪਏ ਦਾ ਇਕ ਟਰੈਕਟਰ ਹੈ। ਉਨ੍ਹਾਂ 44 ਕਿੱਲੇ 5 ਕਨਾਲ 14 ਮਰਲੇ ਵਾਹੀਯੋਗ ਜ਼ਮੀਨ ਪਿੰਡ ਬਾਦਲ, ਹਰਿਆਣਾ ਦੇ ਪਿੰਡ ਬਾਲਾਸਰ ਤੇ ਰਣੀਆਂ ਅਤੇ ਰਾਜਸਥਾਨ ਦੇ ਚੱਕ 14 ਐੱਸਡੀਐੱਸ ਵਿਚ ਹੈ। ਸ੍ਰੀ ਬਾਦਲ ਦੇ ਪਿੰਡ ਬਾਦਲ ਵਿਖੇ 4 ਕਨਾਲ 13 ਮਰਲੇ ਵਿੱਚ ਰਿਹਾਇਸ਼ੀ ਘਰ ਅਤੇ ਪਿੰਡ ਰਾਣੀਆਂ ਵਿਖੇ 5 ਕਨਾਲ 7 ਮਰਲੇ ਅਤੇ ਪਿੰਡ ਬਾਲਾਸਰ ਵਿਖੇ 9 ਕਨਾਲ ਦੇ ਰਿਹਾਇਸ਼ੀ ਘਰ ਹਨ।ਇਸ ਸਮੇਂ ਉਨ੍ਹਾਂ ਕੋਲ ਕੁੱਲ 6 ਕਰੋੜ 71 ਲੱਖ 20 ਹਜ਼ਾਰ 319 ਰੁਪਏ ਦੀ ਚੱਲ ਤੇ ਅਚੱਲ ਜਾਇਦਾਦ ਹੈ ਜਦਕਿ 2 ਕਰੋੜ 74 ਲੱਖ 86 ਹਜ਼ਾਰ 297 ਰੁਪਏ ਦੀਆਂ ਦੇਣਦਾਰੀਆਂ ਹਨ।
ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |
ਸਾਡੇ ਆਰਟੀਕਲਾਂ ਵਿਚ ਸਿਰਫ਼ ਉਹੀ ਜਾਣਕਾਰੀ ਦੱਸੀ ਜਾਂਦੀ ਹੈ ਜੋ ਬਿਲਕੁਲ ਸੱਚ ਅਤੇ ਸਟੀਕ ਹੋਵੇ ਤੇ ਸਾਡੇ ਦੁਆਰਾ ਦਰਸ਼ਕਾਂ ਨੂੰ ਅਜਿਹੀ ਕੋਈ ਗਲਤ ਜਾਣਕਾਰੀ ਨਹੀਂ ਦਿੱਤੀ ਜਾਂਦੀ ਜਿਸ ਨਾਲ ਉਹਨਾਂ ਦਾ ਕੋਈ ਨਿੱਜੀ ਨੁਕਸਾਨ ਹੋਵੇ |ਇਸ ਕਰਕੇ ਸਾਡੇ ਪੇਜ ਨੂੰ ਹੁਣੀ ਲਾਇਕ ਅਤੇ ਫੋਲੋ ਕਰੋ ਅਤੇ ਜਿੰਨਾਂ ਨੇ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਲੰਬੀ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਜੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤੇ ਹਨ। ਨਾਮਜ਼ਦਗੀ ਪੱਤਰ ਨਾਲ ਨੱਥੀ ਹਲਫੀਆ …