Breaking News
Home / Punjab / ਹੁਣੇ ਹੁਣੇ ਸੋਨੂੰ ਸੂਦ ਬਾਰੇ ਆਈ ਮਾੜੀ ਖ਼ਬਰ-ਕਿਸੇ ਨੇ ਸੋਚਿਆ ਵੀ ਨਹੀਂ ਸੀ ਏਦਾਂ ਹੋਜੂ

ਹੁਣੇ ਹੁਣੇ ਸੋਨੂੰ ਸੂਦ ਬਾਰੇ ਆਈ ਮਾੜੀ ਖ਼ਬਰ-ਕਿਸੇ ਨੇ ਸੋਚਿਆ ਵੀ ਨਹੀਂ ਸੀ ਏਦਾਂ ਹੋਜੂ

ਬਾਲੀਵੁੱਡ ਸਟਾਰ ਸੋਨੂੰ ਸੂਦ ‘ਤੇ ਪੰਜਾਬ ਵਿਚ ਮਾਮਲਾ ਦਰਜ ਹੋਇਆ ਹੈ। ਚੋਣ ਕਮਿਸ਼ਨ ਨੇ ਕੱਲ੍ਹ ਉਨ੍ਹਾਂ ਦੀ ਗੱਡੀ ਜ਼ਬਤ ਕਰ ਲਈ ਸੀ। ਜਿਸ ਤੋਂ ਬਾਅਦ ਅੱਜ ਉਹਨਾਂ ਦੇ ਖਿਲਾਫ ਥਾਣਾ ਸਦਰ ਮੋਗਾ ਵਿਖੇ ਜ਼ਿਲ੍ਹਾ ਮੈਜਿਸਟ੍ਰੇਟ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ ‘ਚ 188 ਆਈ.ਪੀ.ਸੀ. ਦਾ ਮਾਮਲਾ ਦਰਜ ਕੀਤਾ ਗਿਆ ਹੈ। ਸ਼ੁਰੂਆਤੀ ਜਾਂਚ ‘ਚ ਪਤਾ ਲੱਗਾ ਹੈ ਕਿ ਕਾਰ ‘ਚ ਉਸ ਦੇ ਨਾਲ ਮੁੰਬਈ ਦੇ ਕੁਝ ਲੋਕ ਵੀ ਘੁੰਮ ਰਹੇ ਸਨ।

ਚੋਣ ਨਿਯਮਾਂ ਅਨੁਸਾਰ ਪੋਲਿੰਗ ਸ਼ੁਰੂ ਹੋਣ ਤੋਂ 48 ਘੰਟੇ ਪਹਿਲਾਂ ਬਾਹਰੀ ਲੋਕ ਸੂਬੇ ਵਿਚ ਨਹੀਂ ਰਹਿ ਸਕਦੇ ਸੀ। ਇਸ ਦੇ ਨਾਲ ਹੀ ਚੋਣ ਕਮਿਸ਼ਨ ਦੀ ਕਾਰਵਾਈ ਤੋਂ ਬਾਅਦ ਸੋਨੂੰ ਸੂਦ ਐਤਵਾਰ ਸ਼ਾਮ ਨੂੰ ਹੀ ਦੱਖਣੀ ਅਫਰੀਕਾ ਲਈ ਰਵਾਨਾ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਉੱਥੇ ਉਨ੍ਹਾਂ ਦੀਆਂ ਕੁਝ ਫਿਲਮਾਂ ਦੀ ਸ਼ੂਟਿੰਗ ਹੋ ਰਹੀ ਹੈ।

ਚੋਣ ਡਿਊਟੀ ‘ਤੇ ਤਾਇਨਾਤ ਪੁਲਿਸ ਅਧਿਕਾਰੀ ਹਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਸੋਨੂੰ ਸੂਦ ਮੋਗਾ ਤੋਂ ਕਾਂਗਰਸ ਦੀ ਟਿਕਟ ‘ਤੇ ਚੋਣ ਲੜ ਰਹੀ ਭੈਣ ਮਾਲਵਿਕਾ ਸੂਦ ਲਈ ਚੋਣ ਪ੍ਰਚਾਰ ਕਰ ਰਹੇ ਸਨ।ਜਦੋਂ ਉਹ ਮੌਕੇ ‘ਤੇ ਪਹੁੰਚੇ ਤਾਂ ਸੋਨੂੰ ਸੂਦ ਲੰਡੇ ਕੇ ਦੇ ਇਕ ਪੋਲਿੰਗ ਬੂਥ ਦੇ ਬਾਹਰ ਐਂਡੇਵਰ ਕਾਰ ‘ਚ ਸੀ। ਮੁੰਬਈ ਦੇ ਕੁਝ ਲੋਕ ਵੀ ਉਨ੍ਹਾਂ ਦੇ ਨਾਲ ਸਨ।

ਪੁਲਿਸ ਦਾ ਕਹਿਣਾ ਹੈ ਕਿ ਉਹ ਵੋਟਰਾਂ ਨੂੰ ਪ੍ਰਭਾਵਿਤ ਕਰ ਰਹੇ ਸਨ। ਹਾਲਾਂਕਿ ਸੋਨੂੰ ਸੂਦ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਕੁਝ ਲੋਕ ਵੋਟਾਂ ਖਰੀਦ ਰਹੇ ਸਨ। ਉਹ ਸਿਰਫ ਸਮਰਥਕਾਂ ਤੋਂ ਰਿਪੋਰਟ ਲੈਣ ਗਏ ਸਨ। ਪੁਲਿਸ ਨੂੰ ਸੋਨੂੰ ਸੂਦ ਵੱਲੋਂ ਵਰਤੀ ਜਾ ਰਹੀ ਐਂਡੇਵਰ ਦਾ ਰਿਕਾਰਡ ਵੀ ਮਿਲਿਆ ਹੈ। ਇਸ ‘ਚ ਪਤਾ ਲੱਗਾ ਕਿ ਇਹ ਕਾਰ ਸੋਨੂੰ ਸੂਦ ਜਾਂ ਉਸ ਦੇ ਕਿਸੇ ਪਰਿਵਾਰਕ ਮੈਂਬਰ ਦੇ ਨਾਂ ‘ਤੇ ਨਹੀਂ ਹੈ।

ਇਹ ਕਾਰ ਹਰਵਿੰਦਰ ਸਿੰਘ ਵਾਸੀ ਦੱਤ ਰੋਡ ਮੋਗਾ ਦੇ ਨਾਂ ‘ਤੇ ਹੈ। ਇਹ ਵੀ ਚਰਚਾ ਹੈ ਕਿ ਸੋਨੂੰ ਸੂਦ ਮੋਗਾ ਆ ਕੇ ਇਸ ਕਾਰ ਦੀ ਵਰਤੋਂ ਕਰਦੇ ਹਨ। ਇਹ ਕਾਰ ਅਕਸਰ ਉਸ ਦੇ ਘਰ ਵੀ ਖੜ੍ਹੀ ਹੁੰਦੀ ਸੀ। ਪੁਲਿਸ ਇਸ ਐਂਗਲ ਤੋਂ ਵੀ ਜਾਂਚ ਕਰ ਰਹੀ ਹੈ ਕਿ ਸੋਨੂੰ ਕਿਸੇ ਹੋਰ ਦੇ ਨਾਮ ‘ਤੇ ਰਜਿਸਟਰਡ ਕਾਰ ਕਿਉਂ ਵਰਤ ਰਹੇ ਸੀ?

ਬਾਲੀਵੁੱਡ ਸਟਾਰ ਸੋਨੂੰ ਸੂਦ ‘ਤੇ ਪੰਜਾਬ ਵਿਚ ਮਾਮਲਾ ਦਰਜ ਹੋਇਆ ਹੈ। ਚੋਣ ਕਮਿਸ਼ਨ ਨੇ ਕੱਲ੍ਹ ਉਨ੍ਹਾਂ ਦੀ ਗੱਡੀ ਜ਼ਬਤ ਕਰ ਲਈ ਸੀ। ਜਿਸ ਤੋਂ ਬਾਅਦ ਅੱਜ ਉਹਨਾਂ ਦੇ ਖਿਲਾਫ ਥਾਣਾ …

Leave a Reply

Your email address will not be published. Required fields are marked *