ਜਸਟਿਸ ਐੱਸ ਏ ਬੋਬਡੇ, ਏ ਐੱਸ ਬੋਪੰਨਾ ਤੇ ਵੀ ਰਾਮਾਸੁਬਰਾਮਨੀਅਮ ਦੀ ਬੈਂਚ ਨੇ ਇੱਕ ਵਿਅਕਤੀ ਨੂੰ ਉਸ ਦੀ ਪਤਨੀ ਨੂੰ 2.60 ਕਰੋੜ ਰੁਪਏ ਦੀ ਸਾਰੀ ਬਕਾਇਆ ਰਾਸ਼ੀ ਅਦਾ ਕਰਨ ਦਾ ਨਿਰਦੇਸ਼ ਦਿੰਦੇ ਹੋਏ ਇਹ ਕਿਹਾ। ਕੋਰਟ ਨੇ ਉਸ ਨੂੰ ਆਖ਼ਰੀ ਬਾਰ ਇਹ ਮੌਕਾ ਦਿੱਤਾ ਅਤੇ ਮਹੀਨੇ ਦਾ 1.75 ਲੱਖ ਰੁਪਏ ਖ਼ਰਚਾ ਦੇਣ ਨੂੰ ਕਿਹਾ।

ਬੈਂਚ ਨੇ ਤਾਮਿਲਨਾਡੂ ਦੇ ਰਹਿਣ ਵਾਲੇ ਵਿਅਕਤੀ ਦੀ ਰੀਵਿਊ ਪਟੀਸ਼ਨ ਤੇ ਇਹ ਨਿਰਦੇਹ ਦਿੱਤਾ।ਇਹ ਵਿਅਕਤੀ ਟੈਲੀਕਾਮ ਕੰਪਨੀ ਵਿੱਚ ਰਾਸ਼ਟਰੀ ਪ੍ਰੋਜੈਕਟ ਤੇ ਕੰਮ ਕਰਦਾ ਹੈ। ਉਸ ਨੇ ਕਿਹਾ ਕਿ ਉਸ ਕੋਲ ਪੈਸੇ ਨਹੀਂ ਹਨ ਤੇ ਇਹ ਰਕਮ ਦਾ ਭੁਗਤਾਨ ਕਰਨ ਲਈ ਉਸ ਨੇ 2 ਸਾਲ ਦੀ ਮੁਹਲਤ ਮੰਗੀ।

ਇਸ ਤੇ ਅਦਾਲਤ ਨੇ ਕਿਹਾ ਕਿ ਉਸ ਨੇ ਅਦਾਲਤ ਦੇ ਨਿਰਦੇਸ਼ ਦਾ ਕਈ ਵਾਰ ਪਾਲਨ ਨਾ ਕਰ ਕੇ ਆਪਣੀ ਭਰੋਸਾ ਗਵਾ ਦਿੱਤਾ ਹੈ। “ਪਤੀ ਆਪਣੀ ਪਤਨੀ ਨੂੰ ਗੁਜ਼ਾਰਾ ਭੱਤਾ ਦੇਣ ਦੀ ਜ਼ਿੰਮੇਵਾਰੀ ਤੋਂ ਮੂੰਹ ਨਹੀਂ ਮੋੜ ਸਕਦਾ ਤੇ ਅਜਿਹਾ ਕਰਨਾ ਉਸ ਦਾ ਕਰਤੱਵ ਹੈ,” ਕੋਰਟ ਨੇ ਕਿਹਾ।

ਆਪਣੇ ਨਿਰਦੇਸ਼ ਵਿੱਚ ਅਦਾਲਤ ਨੇ ਕਿਹਾ, “ਅਸੀਂ ਤੁਹਾਂਨੂੰ ਬਕਾਇਆ ਰਾਸ਼ੀ ਦੇ ਨਾਲ ਨਾਲ ਮਾਸਿਕ ਗੁਜ਼ਾਰਾ ਭੱਤਾ ਸਮੇਂ ਸਿਰ ਅਦਾ ਕਰਨ ਦਾ ਆਖ਼ਰੀ ਮੌਕਾ ਦਿੰਦੇ ਹਾਂ ..ਅੱਜ ਤੋਂ ਚਾਰ ਹਫ਼ਤਿਆਂ ਵਿੱਚ ਅਜਿਹਾ ਕੀਤਾ ਜਾਵੇ।

ਅਜਿਹਾ ਨਾ ਕਰਨ ਤੇ ਸਜ਼ਾ ਦਿੱਤੀ ਜਾਵੇਗੀ ਤੇ ਜੇਲ੍ਹ ਭੇਜ ਦਿੱਤਾ ਜਾਵੇਗਾ।” ਅਗਲੀ ਸੁਣਵਾਈ ਦੀ ਤਰੀਕ ਚਾਰ ਹਫ਼ਤਿਆਂ ਬਾਅਦ ਦੀ ਤੈ ਕੀਤੀ ਗਈ ਹੈ।ਅਦਾਲਤ ਨੇ ਕਿਹਾ ਭੁਗਤਾਨ ਦੀ ਰਕਮ ਅਦਾ ਨਾ ਕਰਨ ਤੇ ਅਗਲੀ ਸੁਣਵਾਈ ਵਿੱਚ ਗਿਰਫਤਾਰੀ ਦਾ ਆਦੇਸ਼ ਦਿੱਤਾ ਜਾ ਸਕਦਾ ਹੈ ਤੇ ਜੇਲ੍ਹ ਵੀ ਭੇਜਿਆ ਜਾ ਸਕਦਾ ਹੈ।
ਜਸਟਿਸ ਐੱਸ ਏ ਬੋਬਡੇ, ਏ ਐੱਸ ਬੋਪੰਨਾ ਤੇ ਵੀ ਰਾਮਾਸੁਬਰਾਮਨੀਅਮ ਦੀ ਬੈਂਚ ਨੇ ਇੱਕ ਵਿਅਕਤੀ ਨੂੰ ਉਸ ਦੀ ਪਤਨੀ ਨੂੰ 2.60 ਕਰੋੜ ਰੁਪਏ ਦੀ ਸਾਰੀ ਬਕਾਇਆ ਰਾਸ਼ੀ ਅਦਾ ਕਰਨ ਦਾ …
Wosm News Punjab Latest News