ਵਾਦਤ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀਆਂ ਮੁਸ਼ਕਲਾਂ ਆਉਣ ਵਾਲੇ ਸਮੇਂ ’ਚ ਹੋਰ ਵਧਣ ਵਾਲੀਆਂ ਹਨ। ਪਿਛਲੇ ਸਾਲ ਸੰਜੂ ਗਾਣੇ ’ਚ ਵਕੀਲਾਂ ਦਾ ਅਕਸ ਖ਼ਰਾਬ ਕਰਨ ਦੇ ਮਾਮਲੇ ’ਚ ਮੂਸੇਵਾਲਾ ਖ਼ਿਲਾਫ਼ ਜ਼ਿਲ੍ਹਾ ਅਦਾਲਤ ’ਚ ਐਡਵੋਕੇਟ ਸੁਨੀਲ ਮੱਲਣ ਨੇ ਸ਼ਿਕਾਇਤ ਦਰਜ ਕੀਤੀ ਸੀ। ਇਸ ਨੂੰ ਲੈ ਕੇ ਅਦਾਲਤ ਵੱਲੋਂ ਮੂਸੇਵਾਲਾ ਨੂੰ ਵੀ ਇਕ ਸੰਮਨ ਭੇਜਿਆ ਗਿਆ ਸੀ।
ਪਰ ਉਹ ਸੰਮਨ ਮੂਸੇਵਾਲਾ ਨੇ ਰਿਸੀਵ ਨਹੀਂ ਕੀਤਾ। ਜ਼ਿਲ੍ਹਾ ਅਦਾਲਤ ’ਚ ਹੋਈ ਸੁਣਵਾਈ ਦੌਰਾਨ ਅਦਾਲਤ ਵੱਲੋਂ ਮੂਸੇਵਾਲਾ ਤੋਂ ਇਲਾਵਾ ਸੰਜੂ ਗਾਣੇ ਦੇ ਵੀਡੀਓ ਡਾਇਰੈਕਟਰ ਨਵਕਰਨ ਤੇ ਸਰਪੰਚ ਗ੍ਰਾਮ ਪੰਚਾਇਤ ਨੂੰ ਵੀ ਨੋਟਿਸ ਜਾਰੀ ਕਰ ਦਿੱਤਾ।
ਇਸ ਕੇਸ ’ਚ ਮੁਲਜ਼ਮ ਹੰਗਾਮਾ ਕੰਪਨੀ ਵੱਲੋਂ ਐਡਵੋਕੇਟ ਵਿਸ਼ਾਲ ਸਤੀਜਾ ਤੇ ਆਈਟਿਊਨਜ਼ ਵੱਲੋਂ ਐਡਵੋਕੇਟ ਮਨਪ੍ਰੀਤ ਸਿੰਘ ਨੇ ਜਵਾਬ ਦਾਖ਼ਲ ਕੀਤਾ। ਇਸ ਤੋਂ ਬਾਅਦ ਅਦਾਲਤ ਵੱਲੋਂ ਇਸ ਮਾਮਲੇ ਦੀ ਅਗਲੀ ਸੁਣਵਾਈ ਲਈ 29 ਮਾਰਚ ਦੀ ਤਰੀਕ ਪਾਈ ਗਈ।
ਇਸ ਮਾਮਲੇ ’ਚ ਮੂਸੇਵਾਲਾ ਤੋਂ ਇਲਾਵਾ ਡਾਇਰੈਕਟਰ ਗਗਨਦੀਪ ਸਿੰਘ (ਦ ਕਿਡ), ਵੀਡੀਓ ਡਾਇਰੈਕਟਰ ਨਵਕਰਨ ਬਰਾੜ, ਗੋਲਡ ਮੀਡੀਆ ਦੇ ਮਾਲਕ ਅਰਸ਼ਦੀਪ ਸਿੰਘ, ਪਿੰਡ ਮੂਸਾ ਦੇ ਸਰਪੰਚ, ਯੂਟਿਊਬ, ਹੰਗਾਮਾ, ਸਪੋਟੀਫਾਈ, ਗਾਣਾ, ਵਿੰਕ ਮਿਊਜ਼ਿਕ ਤੇ ਆਈਟਿਊਨਜ਼ ਨੂੰ ਵੀ ਪਾਰਟੀ ਬਣਾਇਆ ਹੈ ਤੇ ਅਦਾਲਤ ਵੱਲੋਂ ਸਾਰਿਆਂ ਨੂੰ ਨੋਟਿਸ ਜਾਰੀ ਹੋ ਗਿਆ ਹੈ। ਇਹ ਕੇਸ ਜੇਐੱਮਆਈਸੀ ਰਣਦੀਪ ਕੁਮਾਰ ਦੀ ਅਦਾਲਤ ’ਚ ਚੱਲ ਰਿਹਾ ਹੈ।
ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |ਸਾਡੇ ਆਰਟੀਕਲਾਂ ਵਿਚ ਸਿਰਫ਼ ਉਹੀ ਜਾਣਕਾਰੀ ਦੱਸੀ ਜਾਂਦੀ ਹੈ ਜੋ ਬਿਲਕੁਲ ਸੱਚ ਅਤੇ ਸਟੀਕ ਹੋਵੇ ਤੇ ਸਾਡੇ ਦੁਆਰਾ ਦਰਸ਼ਕਾਂ ਨੂੰ ਅਜਿਹੀ ਕੋਈ ਗਲਤ ਜਾਣਕਾਰੀ ਨਹੀਂ ਦਿੱਤੀ ਜਾਂਦੀ ਜਿਸ ਨਾਲ ਉਹਨਾਂ ਦਾ ਕੋਈ ਨਿੱਜੀ ਨੁਕਸਾਨ ਹੋਵੇ |ਇਸ ਕਰਕੇ ਸਾਡੇ ਪੇਜ ਨੂੰ ਹੁਣੀ ਲਾਇਕ ਅਤੇ ਫੋਲੋ ਕਰੋ ਅਤੇ ਜਿੰਨਾਂ ਨੇ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ | news source: punjabijagran
ਵਾਦਤ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀਆਂ ਮੁਸ਼ਕਲਾਂ ਆਉਣ ਵਾਲੇ ਸਮੇਂ ’ਚ ਹੋਰ ਵਧਣ ਵਾਲੀਆਂ ਹਨ। ਪਿਛਲੇ ਸਾਲ ਸੰਜੂ ਗਾਣੇ ’ਚ ਵਕੀਲਾਂ ਦਾ ਅਕਸ ਖ਼ਰਾਬ ਕਰਨ ਦੇ ਮਾਮਲੇ ’ਚ ਮੂਸੇਵਾਲਾ ਖ਼ਿਲਾਫ਼ …