ਕੋਵਿਡ-19 ਮਹਾਮਾਰੀ ਦੇ ਦੌਰ ‘ਚ ਵਿਦਿਅਕ ਅਦਾਰਿਆਂ ‘ਚ ਆਰਥਿਕ ਤੰਗੀ ਆਈ ਸਾਰੀਆਂ ਗਤੀਵਿਧੀਆਂ ਨੂੰ ਦੇਖਦੇ ਹੋਏ ਬੱਚਿਆਂ ਦੀ ਸਕੂਲ ਫੀਸ ‘ਚ ਕਟੌਤੀ ਕਰਨ ਦਾ ਐਲਾਨ ਗੁਜਰਾਤ ਸਰਕਾਰ ਨੇ ਕੀਤਾ।ਸੂਬਾ ਸਰਕਾਰ ਨੇ ਬੁੱਧਵਾਰ 30 ਸਤੰਬਰ 2020 ਨੂੰ ਐਲਾਨ ਕੀਤਾ ਕਿ ਮੌਜੂਦਾ ਸਮੇਂ ‘ਚ ਵਿਦਿਅਕ ਪੱਧਰ 2020-21 ਦੌਰਾਨ ਸੂਬੇ ‘ਚ ਸਥਿਤ ਸਾਰੇ ਬੋਰਡ ਤੇ ਨਿੱਜੀ ਸਕੂਲਾਂ ਦੀ ਫੀਸ ‘ਚ 25 ਫ਼ੀਸਦੀ ਦੀ ਕਟੌਤੀ ਕੀਤੀ ਜਾ ਰਹੀ ਹੈ।

ਨਾਲ ਹੀ ਸਰਕਾਰ ਦੁਆਰਾ ਇਨ੍ਹਾਂ ਸਕੂਲਾਂ ਨੂੰ ‘co-curriculares Actividades’ ਦੇ ਅੰਤਰਗਤ ਕਿਸੇ ਵੀ ਪ੍ਰਕਾਰ ਦੀ ਹੋਰ ਫੀਸ ਨਾ ਲੈਣ ਦੇ ਨਿਰਦੇਸ਼ ਦਿੱਤੇ ਗਏ ਹਨ। ਸੂਬਾ ਸਰਕਾਰ ਦੁਆਰਾ ਇਹ ਫ਼ੈਸਲਾ ਨਿੱਜੀ ਸਕੂਲਾਂ ਤੇ Parents Association ਦੀਆਂ ਹੋਈਆਂ ਬੈਠਕਾਂ ਤੋਂ ਬਾਅਦ ਲਿਆ ਗਿਆ ਹੈ।

ਗੁਜਰਾਤ ਸੂਬਾ ਸਰਕਾਰ ਦੁਆਰਾ ਇਹ ਵੀ ਐਲਾਨ ਕੀਤਾ ਗਿਆ ਕਿ ਸੂਬੇ ‘ਚ ਮੌਜੂਦ ਸਾਰੇ ਬੋਰਡ ਦੇ ਨਿੱਜੀ ਸਕੂਲ ਇਸ ਵਿਦਿਅਕ ਸੈਸ਼ਨ ‘ਚ ਕਿਸੇ ਵੀ ਤਰ੍ਹਾਂ ਦੀ ਫੀਸ ਵੱਧ ਨਹੀਂ ਕਰ ਸਕਣਗੇ। ਜਿਨ੍ਹਾਂ ਮਾਤਾ-ਪਿਤਾ ਨੇ ਫੀਸ ਜਮ੍ਹਾ ਕਰ ਦਿੱਤੀ ਹੋਵੇਗੀ ਉਨ੍ਹਾਂ ਨੂੰ ਸਕੂਲ ਦੁਆਰਾ ਫੀਸ ਵਾਪਸ ਕੀਤਾ ਜਾਵੇਗੀ। ਹਾਲਾਂਕਿ ਸੂਬਾ ਸਰਕਾਰ ਦੁਆਰਾ ਫੀਸ ਨੂੰ ਲੈ ਕੇ ਜਾਰੀ ਇਹ ਫ਼ੈਸਲਾ ਉਦੋਂ ਲਾਗੂ ਹੋਵੇਗਾ ਜਦੋਂ ਮਾਤਾ-ਪਿਤਾ 31 ਅਕਤੂਬਰ 2020 ਤਕ ਪੂਰੇ ਸੈਸ਼ਨ ਦੀ ਫੀਸ ਦਾ 50 ਫ਼ੀਸਦੀ ਜਮ੍ਹਾ ਕਰਵਾਉਂਦੇ ਹਨ।

ਸੂਬਾ ਸਰਕਾਰ ਦੁਆਰਾ ਇਹ ਫ਼ੈਸਲਾ ਗੁਜਰਾਤ ਦੀ ਹਾਈ ਕੋਰਟ ਨੇ 18 ਸਤੰਬਰ ਨੂੰ ਦਿੱਤੇ ਗਏ ਹੁਕਮ ਤੋਂ ਬਾਅਦ ਕਰਵਾਈ ਗਈ ਕੈਬਨਿਟ ਬੈਠਕ ‘ਚ ਲਿਆ ਗਿਆ। ਕੋਰਟ ਦੁਆਰਾ ਆਪਣੇ ਫ਼ੈਸਲੇ ‘ਚ ਕਿਹਾ ਗਿਆ ਸੀ ਕਿ ਕੋਵਿਡ-19 ਮਹਾਮਾਰੀ ਦੇ ਦੌਰ ‘ਚ ਸੂਬਾ ਸਰਕਾਰ ਹੀ ਫੀਸ ਦੇ ਬਾਰੇ ਕੋਈ ਫ਼ੈਸਲਾ ਲੈ ਸਕਦੀ ਹੈ।

ਗੁਜਰਾਤ ਸੂਬਾ ਮੰਤਰੀ ਭੁਪਿੰਦਰ ਸਿੰਘ ਅਨੁਸਾਰ ਇਸ ਤੋਂ ਬਾਅਦ ਕੋਰਟ ਦੇ ਨਿਰਦੇਸ਼ ‘ਤੇ ਸੂਬਾ ਸਰਕਾਰ ਦੁਆਰਾ ਸਕੂਲਾਂ ਦੇ ਪ੍ਰਬੰਧਕਾਂ ਤੇ ਮਾਤਾ-ਪਿਤਾ ਨਾਲ ਕਈ ਬੈਠਕਾਂ ਕੀਤੀਆਂ ਗਈਆਂ, ਜਿਸ ‘ਚ 25 ਫ਼ੀਸਦੀ ਫੀਸ ਕਟੌਤੀ ‘ਤੇ ਸਹਿਮਤੀ ਬਣੀ।ਗੁਜਰਾਤ ਸਰਕਾਰ ਦੁਆਰਾ ਸੂਬੇ ਦੇ ਸਾਰੇ ਸਕੂਲਾਂ ਦੀ ਫੀਸ ਨੂੰ ਲੈ ਕੇ ਲਏ ਗਏ ਫ਼ੈਸਲੇ ਸਾਰੀਆਂ ਬੋਰਡ ਨਾਲ ਸਬੰਧਤ ਵਿਦਿਅਕ ‘ਤੇ ਲਾਗੂ ਹੋਣਗੇ। ਇਨ੍ਹਾਂ ‘ਚ ਸੀਬੀਐੱਸ, ਆਈਸੀਐੱਸਈ, ਆਈਐੱਸਸੀ, ਆਈਬੀ ਆਈਜੀਸੀਐੱਸਈ ਤੇ ਕੈਂਬ੍ਰਿਜ ਯੂਨੀਵਰਸਿਟੀ ਸ਼ਾਮਲ ਹਨ।
The post ਹੁਣੇ ਹੁਣੇ ਸਰਕਾਰ ਵੱਲੋਂ ਸਕੂਲ ਫੀਸਾਂ ਵਿਚ 100 ਫੀਸਦੀ ਕਟੌਤੀ ਦਾ ਹੋਇਆ ਐਲਾਨ-ਦੇਖੋ ਪੂਰੀ ਖ਼ਬਰ appeared first on Sanjhi Sath.
ਕੋਵਿਡ-19 ਮਹਾਮਾਰੀ ਦੇ ਦੌਰ ‘ਚ ਵਿਦਿਅਕ ਅਦਾਰਿਆਂ ‘ਚ ਆਰਥਿਕ ਤੰਗੀ ਆਈ ਸਾਰੀਆਂ ਗਤੀਵਿਧੀਆਂ ਨੂੰ ਦੇਖਦੇ ਹੋਏ ਬੱਚਿਆਂ ਦੀ ਸਕੂਲ ਫੀਸ ‘ਚ ਕਟੌਤੀ ਕਰਨ ਦਾ ਐਲਾਨ ਗੁਜਰਾਤ ਸਰਕਾਰ ਨੇ ਕੀਤਾ।ਸੂਬਾ ਸਰਕਾਰ …
The post ਹੁਣੇ ਹੁਣੇ ਸਰਕਾਰ ਵੱਲੋਂ ਸਕੂਲ ਫੀਸਾਂ ਵਿਚ 100 ਫੀਸਦੀ ਕਟੌਤੀ ਦਾ ਹੋਇਆ ਐਲਾਨ-ਦੇਖੋ ਪੂਰੀ ਖ਼ਬਰ appeared first on Sanjhi Sath.
Wosm News Punjab Latest News