ਸੀਬੀਐਸਈ ਸਕੂਲਾਂ ਦੇ ਸਿੱਖਾਂ ਨੂੰ ਹੁਣ ਡਿਜੀਟਲ ਸਿੱਖਿਆ ਦੇ ਗੁਰ ਸਿਖਾਏ ਜਾ ਰਹੇ ਹਨ। ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਹੁਣ ਸੀਬੀਐਸਈ ਅਧਿਆਪਕਾਂ ਨੂੰ ਦੋ ਮਹੀਨੇ ਲਈ ਡਿਜੀਟਲ ਐਜੂਕੇਸ਼ਨ ਦੀ ਸਿਖਲਾਈ ਦਿੱਤੀ ਜਾ ਰਹੀ ਹੈ। ਇਸ ਲਈ ਮਾਈਕ੍ਰੋਸੌਫਟ ਨਾਲ ਤਾਲਮੇਲ ਕੀਤਾ ਗਿਆ ਹੈ ਤੇ ਅਧਿਆਪਕਾਂ ਦੀ ਇਹ ਟ੍ਰੇਨਿੰਗ 19 ਮਈ ਤੋਂ ਸ਼ੁਰੂ ਹੋ ਚੁੱਕੀ ਹੈ।
ਸਿੱਖਿਆ ਦੇ ਆਧੁਨੀਕਰਨ ਦੇ ਟੀਚੇ ਨਾਲ ਸੀਬੀਐਸਈ ਵੱਲੋਂ ਅਧਿਆਪਕਾਂ ਨੂੰ ਇਹ ਗੁਰ ਸਿਖਾਏ ਜਾ ਰਹੇ ਹਨ। ਸਿੱਖਿਆ ‘ਚ ਹੋ ਰਹੇ ਬਦਲਾਅ ਤੇ ਵਧ ਰਹੀ ਡਿਜੀਟਲ ਸਿੱਖਿਆ ਦੀ ਲੋੜ ਨੂੰ ਦੇਖਦੇ ਹੋਏ ਸੀਬੀਐਸਈ ਵੱਲੋਂ ਇਹ ਕਦਮ ਚੁੱਕੇ ਜਾ ਰਹੇ ਹਨ।
ਕੋਵਿਡ ਦੌਰਾਨ ਆਨਲਾਈਨ ਸਿੱਖਿਆ ਦੀ ਸਭ ਤੋਂ ਜ਼ਿਆਦਾ ਲੋੜ ਪਈ ਜਿਸ ਕਾਰਨ ਅਧਿਆਪਕਾਂ ਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਅਜਿਹੀ ਸਥਿਤੀ ਵਿੱਚ, ਸਮੇਂ ਦੇ ਨਾਲ ਸਿੱਖਿਆ ਨੂੰ ਅਪਗ੍ਰੇਡ ਕਰਨ ਦੇ ਉਦੇਸ਼ ਨਾਲ ਇਹ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ।
ਡੇਢ ਘੰਟਾ ਸਿਖਲਾਈ – ਦੋ ਮਹੀਨਿਆਂ ਦੇ ਪ੍ਰੋਗਰਾਮ ਦੌਰਾਨ ਰੋਜ਼ਾਨਾ ਡੇਢ ਘੰਟਾ ਅਧਿਆਪਕਾਂ ਨੂੰ ਸਿਖਲਾਈ ਦਿੱਤੀ ਜਾਵੇਗੀ ਤੇ ਬੋਰਡ ਦਾ ਟੀਚਾ ਇੱਕ ਸਮੇਂ ਵਿੱਚ ਘੱਟੋ-ਘੱਟ 17,000 ਅਧਿਆਪਕਾਂ ਨੂੰ ਸਿਖਲਾਈ ਦੇਣ ਦਾ ਹੈ। ਚਾਰ ਬੈਚ ‘ਚ ਇਹ ਸਿਖਲਾਈ ਦਿੱਤੀ ਜਾਵੇਗੀ ਤੇ ਇਸ ਟ੍ਰੇਨਿੰਗ ਨਾਲ ਜੁੜਨ ਲਈ ਅਧਿਆਪਕਾਂ ਨੂੰ ਰਜਿਸਟ੍ਰੇਸ਼ਨ ਕਰਵਾਉਣੀ ਲਾਜ਼ਮੀ ਹੈ।
ਸਕੂਲ ਮੁਖੀਆਂ ਨੂੰ ਦਿੱਤੇ ਹੁਕਮਾਂ ਵਿੱਚ ਸਪੱਸ਼ਟ ਕਿਹਾ ਗਿਆ ਹੈ ਕਿ ਉਹ ਇਸ ਸਿਖਲਾਈ ਪ੍ਰੋਗਰਾਮ ਲਈ ਆਪਣੇ-ਆਪਣੇ ਸਕੂਲਾਂ ਵਿੱਚੋਂ ਵੱਧ ਤੋਂ ਵੱਧ ਅਧਿਆਪਕਾਂ ਦੀ ਰਜਿਸਟ੍ਰੇਸ਼ਨ ਕਰਵਾਉਣ। ਇਸ ਸਿਖਲਾਈ ਪ੍ਰੋਗਰਾਮ ਦਾ ਉਦੇਸ਼ ਸਕੂਲਾਂ ਨੂੰ ਵੀ ਡਿਜੀਟਲ ਕਰਨਾ ਹੈ।
ਸੀਬੀਐਸਈ ਸਕੂਲਾਂ ਦੇ ਸਿੱਖਾਂ ਨੂੰ ਹੁਣ ਡਿਜੀਟਲ ਸਿੱਖਿਆ ਦੇ ਗੁਰ ਸਿਖਾਏ ਜਾ ਰਹੇ ਹਨ। ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਹੁਣ ਸੀਬੀਐਸਈ ਅਧਿਆਪਕਾਂ ਨੂੰ ਦੋ ਮਹੀਨੇ ਲਈ ਡਿਜੀਟਲ ਐਜੂਕੇਸ਼ਨ ਦੀ …