ਇਕ ਵੱਡਾ ਉਲਕਾ ਬਹੁਤ ਤੇਜ਼ ਗਤੀ ਨਾਲ ਧਰਤੀ ਵਲ ਵਧ ਰਿਹਾ ਹੈ। ਅਨੁਮਾਨ ਲਾਇਆ ਜਾ ਰਿਹਾ ਹੈ ਕਿ ਇਹ 6 ਸਤੰਬਰ ਯਾਨੀ ਅੱਜ ਧਰਤੀ ਦੇ ਵਾਯੂਮੰਡਲ ਵਿਚ ਪ੍ਰਵੇਸ਼ ਕਰ ਸਕਦਾ ਹੈ।

ਤਕਰੀਬਨ 50 ਹਜ਼ਾਰ 533 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਇਹ ਉਲਕਾ ਪਿੰਡ ਭਾਰਤੀ ਸਮੇਂ ਮੁਤਾਬਕ ਐਤਵਾਰ ਨੂੰ ਦਪਹਿਰ 3.30 ਵਜੇ ਧਰਤੀ ਦੇ ਆਲੇ ਦੁਆਲੇ ਹੋਵੇਗਾ। ਜਿਥੋਂ ਤਕ ਇਸ ਦੇ ਅਕਾਰ ਦੀ ਗੱਲ ਹੈ ਇਸ ਨੂੰ ਮਿਸਰ ਦੇ ਗੀਜਾ ਦੇ ਪਿਰਾਮਿਡ ਤੋਂ ਦੁਗਣਾ ਦਸਿਆ ਜਾ ਰਿਹਾ ਹੈ।

ਇਸ ਦੀ ਚੌੜਾਈ 885.82 ਫੁੱਟ ਅਤੇ ਲੰਬਾਈ 886 ਫੁੱਟ ਹੈ। ਨਾਸਾ ਦੇ ਸੈਂਟਰ ਫਾਰ ਨੀਅਰ ਅਰਥ ਆਬਜੈਕਟਸ ਦੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਉਲਕਾ ਪਿੰਡ ਧਰਤੀ ਦੇ ਨੇੜਿਓਂ ਲੰਘ ਜਾਵੇਗਾ ਪਰ ਵਿਗਿਆਨੀਆਂ ਨੂੰ ਫਿਰ ਵੀ ਖ਼ਤਰਾ ਨਜ਼ਰ ਆ ਰਿਹਾ ਹੈ।

ਨਾਸਾ ਨੇ ਇਸ ਨੂੰ ਸੰਭਾਵਤ ਖ਼ਤਰਨਾਕ ਉਲਕਾ ਪਿੰਡ ਦੀ ਸ਼੍ਰੇਣੀ ਵਿਚ ਰਖਿਆ ਹੈ ਜਿਸ ਦਾ ਮਤਲਬ ਹੁੰਦਾ ਹੈ ਕਿ ਇਹ ਨੁਕਸਾਨ ਪਹੁੰਚਾ ਸਕਦਾ ਹੈ। ਅਜਿਹਾ ਇਸ ਲਈ ਕਿਉਂਕਿ ਇਹ ਅਪਣੀ ਗਤੀ ਨਾਲ ਧਰਤੀ ਦੇ ਪੰਧ ਨੂੰ ਪਾਰ ਕਰਨ ਵਾਲਾ ਹੈ।

ਨਾਸਾ ਦੇ ਇਕ ਵਿਗਿਆਨੀ ਨੇ ਦਸਿਆ ਹੈ ਕਿ ਇਸ ਉਲਕਾ ਪਿੰਡ ਨੂੰ ਲੈ ਕੇ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਇਸ ਦੇ ਧਰਤੀ ਨਾਲ ਟਕਰਾਉਣ ਦਾ ਖ਼ਤਰਾ ਨਾ ਬਰਾਬਰ ਹੈ। news source: rozanaspokesman
The post ਹੁਣੇ ਹੁਣੇ ਵਿਗਿਆਨੀਆਂ ਨੇ ਦੱਸਿਆ ਧਰਤੀ ਵੱਲ ਆ ਰਿਹਾ ਹੈ ਇਹ ਵੱਡਾ ਖਤਰਾ-ਪ੍ਰਮਾਤਮਾਂ ਭਲੀ ਕਰੇ appeared first on Sanjhi Sath.
ਇਕ ਵੱਡਾ ਉਲਕਾ ਬਹੁਤ ਤੇਜ਼ ਗਤੀ ਨਾਲ ਧਰਤੀ ਵਲ ਵਧ ਰਿਹਾ ਹੈ। ਅਨੁਮਾਨ ਲਾਇਆ ਜਾ ਰਿਹਾ ਹੈ ਕਿ ਇਹ 6 ਸਤੰਬਰ ਯਾਨੀ ਅੱਜ ਧਰਤੀ ਦੇ ਵਾਯੂਮੰਡਲ ਵਿਚ ਪ੍ਰਵੇਸ਼ ਕਰ ਸਕਦਾ …
The post ਹੁਣੇ ਹੁਣੇ ਵਿਗਿਆਨੀਆਂ ਨੇ ਦੱਸਿਆ ਧਰਤੀ ਵੱਲ ਆ ਰਿਹਾ ਹੈ ਇਹ ਵੱਡਾ ਖਤਰਾ-ਪ੍ਰਮਾਤਮਾਂ ਭਲੀ ਕਰੇ appeared first on Sanjhi Sath.
Wosm News Punjab Latest News