Breaking News
Home / Punjab / ਹੁਣੇ ਹੁਣੇ ਰੱਖਣ ਪੁੰਨਿਆਂ ਤੇ ਭਗਵੰਤ ਮਾਨ ਨੇ ਔਰਤਾਂ ਨੂੰ ਦਿੱਤਾ ਇਹ ਵੱਡਾ ਤੋਹਫ਼ਾ-ਔਰਤਾਂ ਚ’ ਛਾਈ ਖੁਸ਼ੀ ਦੀ ਲਹਿਰ

ਹੁਣੇ ਹੁਣੇ ਰੱਖਣ ਪੁੰਨਿਆਂ ਤੇ ਭਗਵੰਤ ਮਾਨ ਨੇ ਔਰਤਾਂ ਨੂੰ ਦਿੱਤਾ ਇਹ ਵੱਡਾ ਤੋਹਫ਼ਾ-ਔਰਤਾਂ ਚ’ ਛਾਈ ਖੁਸ਼ੀ ਦੀ ਲਹਿਰ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਰੱਖੜ ਪੁੰਨਿਆਂ ਦੇ ਮੌਕੇ ਬਾਬਾ ਬਕਾਲਾ ਸਾਹਿਬ ਨਤਮਸਤਕ ਹੋਣ ਪੁੱਜੇ। ਰੱਖੜ ਪੁੰਨਿਆ ਮੌਕੇ ਕਰਵਾਏ ਗਏ ਇਥੇ ਸੂਬਾ ਪੱਧਰੀ ਸਮਾਗਮ ਦੌਰਾਨ ਭਗਵੰਤ ਮਾਨ ਨੇ ਪੰਜਾਬ ਦੀਆਂ ਔਰਤਾਂ ਨੂੰ ਰੱਖੜੀ ਦਾ ਤੋਹਫ਼ਾ ਦਿੰਦੇ ਹੋਏ ਆਂਗਨਵਾੜੀ ’ਚ 6 ਹਜ਼ਾਰ ਨੌਕਰੀਆਂ ਕੱਢਣ ਦਾ ਐਲਾਨ ਕੀਤਾ।

ਉਨ੍ਹਾਂ ਕਿਹਾ ਕਿ ਇਕ-ਦੋ ਮਹੀਨੇ ’ਚ ਹੀ ਆਂਗਨਵਾੜੀ ’ਚ ਭਰਤੀਆਂ ਕੀਤੀਆਂ ਜਾਣਗੀਆਂ ਉਨ੍ਹਾਂ ਕਿਹਾ ਕਿ ਇਸ ਦੀ ਨੋਟੀਫਿਕੇਸ਼ਨ ਵੀ ਜਲਦੀ ਕੱਢ ਦਿੱਤੀ ਜਾਵੇਗੀ ਅਤੇ ਜਿਸ ਦੀ ਡਿਗਰੀ ਬਿਲਕੁਲ ਸਹੀ ਹੋਵੇਗੀ ਉਨ੍ਹਾਂ ਨੂੰ ਹੀ ਆਂਗਨਵਾੜੀ ਵਿਚ ਨੌਕਰੀ ਮਿਲੇਗੀ ਅਤੇ ਸਿਫਾਰਿਸ਼ ਵਾਲਿਆਂ ਨੂੰ ਨੌਕਰੀ ਨਹੀਂ ਦਿੱਤੀ ਜਾਵੇਗੀ।ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅਗਲੇ ਹਫ਼ਤੇ 4300 ਤੋਂ ਉੱਪਰ ਪੰਜਾਬ ਪੁਲਸ ’ਚ ਭਰਤੀ ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾਣਗੇ।

ਭਗਵੰਤ ਮਾਨ ਨੇ ਅੱਗੇ ਐਲਾਨ ਕਰਦੇ ਹੋਏ ਕਿਹਾ ਕਿ ਪੰਜਾਬ ’ਚ 25 ਮੈਡੀਕਲ ਕਾਲਜ ਸਥਾਪਤ ਕੀਤੇ ਜਾਣਗੇ। ਹਰ ਜ਼ਿਲ੍ਹੇ ਨੂੰ ਇਕ ਮੈਡੀਕਲ ਕਾਲਜ ਮਿਲੇਗਾ। ਪੰਜਾਬ ’ਚ ਪਹਿਲਾਂ 9 ਮੈਡੀਕਲ ਕਾਲਜ ਹਨ ਅਤੇ 16 ਹੋਰ ਮੈਡੀਕਲ ਕਾਲਜ ਸਥਾਪਤ ਕੀਤੇ ਜਾਣਗੇ। ਇਸ ਦੇ ਨਾਲ ਹੀ ਉਨ੍ਹਾਂ ਕਲਾਨੌਰ ਵਿਖੇ ਖੇਤੀਬਾੜੀ ਕਾਲਜ ਦਾ ਐਲਾਨ ਵੀ ਕੀਤਾ।

ਇਸ ਦੇ ਨਾਲ ਹੀ ਭਗਵੰਤ ਮਾਨ ਨੇ ਵਿਰੋਧੀਆਂ ਨੂੰ ਵੀ ਲਪੇਟੇ ’ਚ ਲੈ ਕੇ ਤਿੱਖੇ ਸ਼ਬਦੀ ਹਮਲੇ ਕੀਤੇ। ਇਸ ਦੌਰਾਨ ਉਨ੍ਹਾਂ ਕਿਹਾ ਕਿ ਅਕਾਲੀ-ਕਾਂਗਰਸ ਦੇ ਵਿਚਾਲੇ ਨੂਰਾ ਕੁਸ਼ਤੀ ਚੱਲ ਰਹੀ ਹੈ। ਪਿਛਲੀਆਂ ਸਰਕਾਰਾਂ ਨੇ ਸਿਰਫ਼ ਪੰਜਾਬ ਨੂੰ ਲੁੱਟਣ ਦਾ ਕੰਮ ਕੀਤਾ ਹੈ ਜਦਕਿ ਪੰਜਾਬ ਦੀ ਜਨਤਾ ਲਈ ਕੋਈ ਕੰਮ ਨਹੀਂ ਕੀਤਾ। ਉਨ੍ਹਾਂ ਕਿਹਾ 2022 ’ਚ ਲੋਕਾਂ ਦੀ ਤੀਜੀ ਅੱਖ ਖੁੱਲ੍ਹੀ ਅਤੇ ਬਹੁਮਤ ਨਾਲ ਜਿਤਾ ਕੇ ਪੰਜਾਬ ਦੀ ਜਨਤਾ ਨੇ ਸਾਨੂੰ ਵੱਡੀ ਜ਼ਿੰਮੇਵਾਰੀ ਦਿੱਤੀ।

ਉਨ੍ਹਾਂ ਕਿਹਾ ਕਿ ਪਿਛਲੀਆਂ ਸਰਾਕਾਰਾਂ ਦੀਆਂ ਫ਼ਾਈਲਾਂ ਖੋਲ੍ਹਦਾ ਹਾਂ ਤਾਂ ਰੋਣਾ ਆਉਂਦਾ ਹੈ। ਭਗਵੰਤ ਮਾਨ ਨੇ ਕਿਹਾ ਕਿ ਸਵੇਰ ਤੋਂ ਲੈ ਕੇ ਲੋਕ ਰਾਤ ਤੱਕ ਟੈਰਸ ਭਰਦੇ ਰਹਿੰਦੇ ਹਨ। ਹੁਣ ਕਿਸੇ ਨੂੰ ਵੀ ਲੁੱਟਣ ਨਹੀਂ ਦਿੱਤਾ ਜਾਵੇਗਾ ਅਤੇ ਉਨ੍ਹਾਂ ਵੱਲੋਂ ਪੁਖ਼ਤਾ ਸਬੂਤਾਂ ਸਮੇਤ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਲੁੱਟਣ ਵਾਲਿਆਂ ਤੋਂ ਪੂਰੇ ਵਿਆਜ ਸਮੇਤ ਵਸੂਲੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕੇਂਦਰ ਤੋਂ ਜਿਹੜੇ ਕੰਮ ਲਈ ਪੈਸਾ ਮਿਲੇਗਾ, ਉਹ ਪੈਸਾ ਉਸੇ ਕੰਮ ’ਚ ਹੀ ਲਗਾਇਆ ਜਾਵੇਗਾ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਰੱਖੜ ਪੁੰਨਿਆਂ ਦੇ ਮੌਕੇ ਬਾਬਾ ਬਕਾਲਾ ਸਾਹਿਬ ਨਤਮਸਤਕ ਹੋਣ ਪੁੱਜੇ। ਰੱਖੜ ਪੁੰਨਿਆ ਮੌਕੇ ਕਰਵਾਏ ਗਏ ਇਥੇ ਸੂਬਾ ਪੱਧਰੀ ਸਮਾਗਮ ਦੌਰਾਨ ਭਗਵੰਤ ਮਾਨ …

Leave a Reply

Your email address will not be published. Required fields are marked *