ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੀ ਐਸਆਈਟੀ ਦੇ ਮੁਖੀ ਆਈਜੀ ਐਸਪੀਐਸ ਪਰਮਾਰ ਬਾਰਡਰ ਰੇਂਜ਼ ਅਤੇ ਏਆਈਜੀ ਡਾਕਟਰ ਰਜਿੰਦਰ ਸਿੰਘ ਸੋਹਲ ਦੀ ਅਗਵਾਈ ਚ 1 ਜੂਨ 2015 ਨੂੰ ਪਾਵਨ ਸਰੂਪ ਚੋਰੀ ਹੋਣ ਦੇ ਮਾਮਲੇ ਵਿੱਚ ਥਾਣਾ ਬਾਜਾਖਾਨਾ ਵਿਖੇ ਦਰਜ ਹੋਈ ਐੱਫਆਈਆਰ ਨੰਬਰ 63 ਵਿੱਚ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਸਾਜਿਸ਼ ਰਚਣ ਦੇ ਦੋਸ਼ ਤਹਿਤ ਨਾਮਜਦ ਕੀਤਾ ਸੀ।
ਹੁਣ ਐਸਆਈਟੀ ਨੇ ਜੁਡੀਸ਼ੀਅਲ ਮੈਜਿਸਟੇ੍ਟ ਮੈਡਮ ਤਰਜਨੀ ਦੀ ਅਦਾਲਤ ਵਿੱਚ ਅਰਜੀ ਦੇ ਕੇ ਡੇਰਾ ਮੁਖੀ ਨੂੰ ਪੋ੍ਡਕਸ਼ਨ ਵਰੰਟ ’ਤੇ ਲਿਆਉਣ ਦੀ ਇਜਾਜ਼ਤ ਮੰਗੀ ਤਾਂ ਅਦਾਲਤ ਨੇ 29-10-2021 ਨੂੰ ਪੋ੍ਡਕਸ਼ਨ ਵਰੰਟ ’ਤੇ ਲਿਆ ਕੇ ਅਦਾਲਤ ਵਿੱਚ ਪੇਸ਼ ਕਰਨ ਦੀ ਇਜਾਜ਼ਤ ਦੇ ਦਿੱਤੀ।
ਜ਼ਿਕਰਯੋਗ ਹੈ ਕਿ ਪਿਛਲੇ ਸਮੇਂ ’ਚ ਆਈ ਜੀ ਕੁੰਵਰਵਿਜੈ ਪ੍ਰਤਾਪ ਸਿੰਘ ਦੀ ਅਗਵਾਈ ਵਾਲੀ ਐਸਆਈਟੀ ਨੇ ਵੀ ਡੇਰਾ ਮੁਖੀ ਦੀ ਪੁੱਛਗਿੱਛ ਹਿਸਾਰ ਦੀ ਸੁਨਾਰੀਆ ਜੇਲ ਵਿੱਚ ਪੁੱਛਗਿਛ ਕਰਨ ਦੀ ਅਦਾਲਤ ਤੋਂ ਪ੍ਰਵਾਨਗੀ ਲੈ ਲਈ ਸੀ, ਅਦਾਲਤ ਦੇ ਆਰਡਰ ਕੋਲ ਹੋਣ ਦੇ ਬਾਵਜੂਦ ਵੀ ਉਸ ਨੂੰ ਸੁਨਾਰੀਆ ਜੇਲ ਤੋਂ ਬੇਰੰਗ ਵਾਪਸ ਪਰਤਣਾ ਪਿਆ ਸੀ।
ਅੱਜ ਐੱਸਆਈਟੀ ਵਲੋਂ ਇੰਸ. ਦਲਬੀਰ ਸਿੰਘ ਸਿੱਧੂ ਅਤੇ ਇੰਸ. ਇਕਬਾਲ ਹੁਸੈਨ ਦੀ ਅਗਵਾਈ ਵਿੱਚ ਪੁੱਜੀ ਟੀਮ ਨੇ ਜਿਲਾ ਅਟਾਰਨੀ ਪੰਕਜ ਤਨੇਜਾ ਰਾਹੀਂ ਅਦਾਲਤ ਵਿੱਚ ਅਰਜੀ ਲਾਈ ਅਤੇ ਕਾਫੀ ਸੋਚ ਵਿਚਾਰ ਤੋਂ ਬਾਅਦ ਅਦਾਲਤ ਨੇ ਪ੍ਰੋਡਕਸ਼ਨ ਵਰੰਟ ਜਾਰੀ ਕਰ ਦਿੱਤੇ।
ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੀ ਐਸਆਈਟੀ ਦੇ ਮੁਖੀ ਆਈਜੀ ਐਸਪੀਐਸ ਪਰਮਾਰ ਬਾਰਡਰ ਰੇਂਜ਼ ਅਤੇ ਏਆਈਜੀ ਡਾਕਟਰ ਰਜਿੰਦਰ ਸਿੰਘ ਸੋਹਲ ਦੀ ਅਗਵਾਈ ਚ 1 ਜੂਨ 2015 ਨੂੰ ਪਾਵਨ ਸਰੂਪ ਚੋਰੀ …
Wosm News Punjab Latest News