Breaking News
Home / Punjab / ਹੁਣੇ ਹੁਣੇ ਯੂਕ੍ਰੇਨ ਚ’ ਫਸੇ ਭਾਰਤੀ ਲੋਕਾਂ ਲਈ ਮੋਦੀ ਨੇ ਕਰਤਾ ਵੱਡਾ ਐਲਾਨ

ਹੁਣੇ ਹੁਣੇ ਯੂਕ੍ਰੇਨ ਚ’ ਫਸੇ ਭਾਰਤੀ ਲੋਕਾਂ ਲਈ ਮੋਦੀ ਨੇ ਕਰਤਾ ਵੱਡਾ ਐਲਾਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਿਹਾ ਕਿ ਸਰਕਾਰ ਯੂਕ੍ਰੇਨ ’ਚ ਫਸੇ ਭਾਰਤੀਆਂ ਨੂੰ ਦੇਸ਼ ਲਿਆਉਣ ਲਈ ਦਿਨ-ਰਾਤ ਕੰਮ ਕਰ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਆਪਰੇਸ਼ਨ ਗੰਗਾ ਚਲਾ ਕੇ ਅਸੀਂ ਯੂਕ੍ਰੇਨ ਤੋਂ ਹਜ਼ਾਰਾਂ ਭਾਰਤੀਆਂ ਨੂੰ ਵਾਪਸ ਲਿਆ ਰਹੇ ਹਾਂ। ਸਾਡੇ ਜੋ ਬੇਟੇ-ਬੇਟੀਆਂ ਅਜੇ ਵੀ ਉੱਥੇ ਹਨ, ਉਨ੍ਹਾਂ ਨੂੰ ਪੂਰੀ ਸੁਰੱਖਿਆ ਨਾਲ ਆਪਣੇ ਘਰ ਪਹੁੰਚਾਉਣ ਲਈ ਸਰਕਾਰ ਦਿਨ-ਰਾਤ ਕੰਮ ਕਰ ਰਹੀ ਹੈ।

ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਭਾਰਤ ਨੇ ਹਮੇਸ਼ਾ ਆਪਣੇ ਹਰੇਕ ਨਾਗਰਿਕ ਦੀ ਜ਼ਿੰਦਗੀ ਦੀ ਸੁਰੱਖਿਆ ਨੂੰ ਸਰਵਉੱਚ ਤਰਜ਼ੀਹ ਦਿੱਤੀ ਹੈ। ਜਿੱਥੇ ਵੀ ਸੰਕਟ ਆਇਆ, ਉੱਥੋਂ ਆਪਣੇ ਨਾਗਰਿਕਾਂ ਨੂੰ ਸੁਰੱਖਿਅਤ ਵਾਪਸ ਲਿਆਉਣ ਲਈ ਕੋਈ ਕੋਰ ਕਸਰ ਨਹੀਂ ਛੱਡੀ ਹੈ। ਦਰਅਸਲ ਪ੍ਰਧਾਨ ਮੰਤਰੀ ਉੱਤਰ ਪ੍ਰਦੇਸ਼ ਦੇ ਬਸਤੀ ’ਚ ਚੁਣਾਵੀ ਰੈਲੀ ਨੂੰ ਸੰਬੋਧਿਤ ਕਰ ਰਹੇ ਸਨ। ਉਨ੍ਹਾਂ ਨੇ ਦੁਨੀਆ ਭਰ ’ਚ ਮੌਜੂਦਾ ਸੰਕਟ ਦਾ ਜ਼ਿਕਰ ਕੀਤਾ ਅਤੇ ਦੇਸ਼ ਨੂੰ ਆਤਮ ਨਿਰਭਰ ਬਣਾ ਕੇ ਮਜ਼ਬੂਤ ਕਰਨ ਦੀ ਵਕਾਲਤ ਕੀਤੀ।

ਪ੍ਰਧਾਨ ਮੰਤਰੀ ਨੇ ਵਿਰੋਧੀ ਧਿਰ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਘੋਰ ਪਰਿਵਾਰਵਾਦੀ ਕਦੇ ਪ੍ਰਦੇਸ਼ ਅਤੇ ਦੇਸ਼ ਦਾ ਭਲਾ ਨਹੀਂ ਕਰ ਸਕਦੇ। ਘੋਰ ਪਰਿਵਾਰਵਾਦੀਆਂ ਦਾ ਇਕ ਹੀ ਮੰਤਰ ਹੈ, ਪੈਸਾ ਪਰਿਵਾਰ ਦੀ ਤਿਜੋਰੀ ਵਿਚ, ਕਾਨੂੰਨ ਜੇਬ ’ਚ ਅਤੇ ਜਨਤਾ ਉਨ੍ਹਾਂ ਦੇ ਪੈਰਾਂ ’ਤੇ। ਇਹ ਉੱਤਰ ਪ੍ਰਦੇਸ਼ ਅਤੇ ਦੇਸ਼ ਨੂੰ ਤਾਕਤਵਰ ਨਹੀਂ ਹੋਣ ਦੇਣਗੇ।

ਮੋਦੀ ਨੇ ਕਿਹਾ ਕਿ ਇਹ ਭਾਰਤ ਨੂੰ ਜ਼ਿਆਦਾ ਤੋਂ ਜ਼ਿਆਦਾ ਤਾਕਤਵਰ ਅਤੇ ਆਤਮਨਿਰਭਰ ਬਣਾਉਣ ਦਾ ਸਮਾਂ ਹੈ ਅਤੇ ਇਹ ਜਾਤ-ਪਾਤ, ਛੋਟੀਆਂ-ਛੋਟੀਆਂ ਗੱਲਾਂ ਉੱਪਰ ਉਠ ਕੇ ਰਾਸ਼ਟਰ ਨਾਲ ਖੜ੍ਹੇ ਹੋਣ ਦਾ ਸਮਾਂ ਹੈ।ਰਾਸ਼ਟਰ ਭਗਤੀ ਅਤੇ ਪਰਿਵਾਰ ਭਗਤੀ ’ਚ ਫਰਕ ਸਮਝਾਉਂਦੇ ਹੋਏ ਮੋਦੀ ਨੇ ਕਿਹਾ ਕਿ ਇਨ੍ਹਾਂ ਪਰਿਵਾਰਵਾਦੀਆਂ ਨੇ ਦਹਾਕਿਆਂ ਤੱਕ ਦੇਸ਼ ਦੀ ਫ਼ੌਜ ਨੂੰ ਪੂਰੀ ਤਰ੍ਹਾਂ ਵਿਦੇਸ਼ਾਂ ’ਤੇ ਨਿਰਭਰ ਰੱਖਿਆ ਅਤੇ ਭਾਰਤ ਦੇ ਰੱਖਿਆ ਉਦਯੋਗ ਨੂੰ ਬਰਬਾਦ ਕਰ ਦਿੱਤਾ ਪਰ ਹੁਣ ਉੱਤਰ ਪ੍ਰਦੇਸ਼ ’ਚ ਹੀ ਬਹੁਤ ਵੱਡਾ ਗਲਿਆਰਾ ਬਣ ਰਿਹਾ ਹੈ।

ਮੋਦੀ ਨੇ ਕਿਹਾ ਕਿ ਸਾਡੇ ਕੋਲ ਤੇਲ ਦੇ ਖੂਹ ਨਹੀਂ ਹਨ। ਅਸੀਂ ਬਹੁਤ ਸਾਰਾ ਕੱਚਾ ਤੇਲ ਬਾਹਰ ਤੋਂ ਮੰਗਵਾਉਂਦੇ ਹਾਂ। ਲੱਖਾਂ-ਕਰੋੜਾਂ ਰੁਪਏ ਉਸ ’ਤੇ ਖਰਚ ਕਰਦੇ ਹਾਂ। ਇਨ੍ਹਾਂ ਲੋਕਾਂ ਨੇ ਕਦੇ ਧਿਆਨ ਨਹੀਂ ਦਿੱਤਾ। ਜਦੋਂ ਇਨ੍ਹਾਂ ਦੇ 5 ਸਾਲ ਦੇ ਖਰਚ ਦਾ ਲੇਖਾ-ਜੋਖਾ ਕੀਤਾ ਗਿਆ, ਤਾਂ ਪਤਾ ਲੱਗਾ ਕਿ ਹਜ਼ਾਰਾਂ ਕਰੋੜ ਰੁਪਏ ਦਾ ਕੋਈ ਹਿਸਾਬ ਹੀ ਨਹੀਂ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਿਹਾ ਕਿ ਸਰਕਾਰ ਯੂਕ੍ਰੇਨ ’ਚ ਫਸੇ ਭਾਰਤੀਆਂ ਨੂੰ ਦੇਸ਼ ਲਿਆਉਣ ਲਈ ਦਿਨ-ਰਾਤ ਕੰਮ ਕਰ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਆਪਰੇਸ਼ਨ ਗੰਗਾ …

Leave a Reply

Your email address will not be published. Required fields are marked *