ਯੂਕਰੇਨ ‘ਤੇ ਰੂਸ ਦੇ ਹਮਲੇ ਸ਼ੁੱਕਰਵਾਰ ਨੂੰ ਲਗਾਤਾਰ ਦੂਜੇ ਦਿਨ ਵੀ ਜਾਰੀ ਰਹੇ। ਰਾਜਧਾਨੀ ਕੀਵ ਸਵੇਰੇ 7 ਵੱਡੇ ਧਮਾਕਿਆਂ ਨਾਲ ਹਿੱਲ ਗਈ। ਲੋਕ ਰਾਤ ਤੋਂ ਹੀ ਘਰਾਂ, ਜ਼ਮੀਨਦੋਜ਼ ਸ਼ੈਲਟਰਾਂ ਵਿੱਚ ਲੁਕੇ ਹੋਏ ਹਨ। ਖਾਣ-ਪੀਣ ਤੋਂ ਲੈ ਕੇ ਰੋਜ਼ਾਨਾ ਦੀਆਂ ਜ਼ਰੂਰਤਾਂ ਤੱਕ ਦੀ ਕਮੀ ਹੋ ਗਈ ਹੈ।
ਇਸ ਵਿਚਕਾਰ ਯੂਕਰੇਨੀ ਰਾਸ਼ਟਰਪਤੀ ਨੇ ਕਿਹਾ ਹੈ ਕਿ ਰੂਸੀ ਫੌਜ ਦੇ ਟੈਂਕ ਸਿਰਫ਼ 32 ਕਿਲੋਮੀਟਰ ਦੂਰ ਹਨ। ਇਨ੍ਹਾਂ ਨੂੰ ਰੋਕਣ ਲਈ ਯੂਕਰੇਨ ਦੀ ਫੌਜ ਨੂੰ ਆਪਣੇ ਹੀ ਤਿੰਨ ਪੁਲ ਉਡਾਣੇ ਪਏ ਹਨ। ਜ਼ੇਲੈਂਸਕੀ ਨੇ ਖਦਸ਼ਾ ਜਤਾਇਆ ਹੈ ਕਿ ਅਗਲੇ 96 ਘੰਟੇ ਯਾਨੀ 4 ਦਿਨਾਂ ਵਿੱਚ ਕੀਵ ਉੱਤੇ ਰੂਸ ਦਾ ਕਬਜ਼ਾ ਹੋ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਰੂਸੀ ਫ਼ੌਜਾਂ ਰਿਹਾਇਸ਼ੀ ਇਲਕਾਇਆਂ ਨੂੰ ਨਿਸ਼ਾਨਾ ਬਣਾ ਰਹੀਆਂ ਹਨ। ਉਨ੍ਹਾਂ ਰੂਸੀ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਜੰਗ ਖਿਲਾਫ ਪ੍ਰਦਰਸ਼ਨ ਕਰਨ।
ਭਾਰਤ ਨੇ ਪੋਲੈਂਡ ਦੇ ਰਸਤੇ ਫਸੇ ਹੋਏ ਭਾਰਤੀਆਂ ਨੂੰ ਕੱਢਣ ਦਾ ਫੈਸਲਾ ਲਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਯੂਕਰੇਨ ਤੋਂ ਏਅਰਲਿਫਟ ਵੀ ਕੀਤਾ ਜਾ ਸਕਦਾ ਹੈ। ਭਾਰਤ ਨੇ ਯੂਕਰੇਨ ਵਿਚ ਫਸੇ ਲੋਕਾਂ ਲਈ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਹੈ।
ਯੂਕਰੇਨ ਨੇ ਰੂਸ ਨਾਲ ਗੱਲਬਾਤ ਦੀ ਇੱਛਾ ਜਤਾਈ ਹੈ। ਸ਼ੁੱਕਰਵਾਰ ਨੂੰ ਯੂਕਰੇਨ ਦੇ ਰਾਸ਼ਟਰਪਤੀ ਦਫ਼ਤਰ ਨੇ ਕਿਹਾ ਕਿ ਜੇ ਅਜਿਹਾ ਸੰਭਵ ਹੈ ਤਾਂ ਉਹ ਰੂਸ ਨਾਲ ਚਰਚਾ ਕਰਨ ਲਈ ਤਿਆਰ ਹੈ। ਯੂਕਰੇਨੀ ਰਾਸ਼ਟਰਪਤੀ ਦਫਤਰ ਦੇ ਸਲਾਹਕਾਰ ਮਿਖਾਇਲ ਪੋਡੋਲਿਇਕ ਨੇ ਕਿਹਾ ਕਿ ਗੱਲਬਾਤ ਦਾ ਸੱਦਾ ਸਾਡੇ ਵੱਲੋਂ ਨਿਰੰਤਰ ਸ਼ਾਂਤੀ ਕਾਇਮ ਕਰਨ ਦੀ ਕੋਸ਼ਿਸ਼ ਦਾ ਹਿੱਸਾ ਹੈ।
ਉਥੇ ਹੀ ਰੂਸ ਦੇ ਵਿਦੇਸ਼ ਮੰਤਰੀ ਸਰਗੀ ਲੇਵਰੋਵ ਨੇ ਵੀ ਕਿਹਾ ਹੈ ਕਿ ਜੇ ਕੀਵ ਵਿੱਚ ਯੂਕਰੇਨ ਦੇ ਫੌਜੀ ਆਪਣੇ ਹਥਿਆਰ ਸੁੱਟ ਦੇਣ ਤਾਂ ਗੱਲਬਾਤ ਫਿਰ ਕੀਤੀ ਜਾ ਸਕਦੀ ਹੈ। ਕੱਲ੍ਹ ਯੂਕਰੇਨ ਖਿਲਾਫ ਵੱਡੀ ਫੌਜੀ ਕਾਰਵਾਈ ਕਰਨ ਤੋਂ ਬਾਅਦ ਰੂਸ ਨੇ ਮੁੜ ਤੋਂ ਇਹ ਵੱਡਾ ਪ੍ਰਸਤਾਵ ਦਿੱਤਾ ਹੈ। ਉਂਝ ਰੂਸ ਦੇ ਵਿਦੇਸ਼ ਮੰਤਰੀ ਨੇ ਇਹ ਸਾਫ ਕਰ ਦਿੱਤਾ ਹੈ ਕਿ ਉਨ੍ਹਾਂ ਦੀ ਫੌਜ ਵੱਲੋਂ ਯੂਕਰੇਨ ਦੇ ਰਿਹਾਇਸ਼ੀ ਇਲਾਕਿਆਂ ‘ਤੇ ਹਮਲਾ ਨਹੀਂ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਮੌਜੂਦ ਢਾਂਚੇ ਨੂੰ ਵੀ ਕੋਈ ਨੁਕਸਾਨ ਨਹੀਂ ਪਹੁੰਚਾਇਆ ਜਾ ਰਿਹਾ ਹੈ।
ਯੂਕਰੇਨ ਦੇ ਰਾਸ਼ਟਰਪਤੀ ਨੇ ਪੁਤਿਨ ਨੂੰ ਪ੍ਰਸਤਾਵ ਭੇਜਿਆ ਹੈ। ਦੂਜੇ ਪਾਸੇ ਇੰਟਰਨੈਸ਼ਨਲ ਮੀਡੀਆ ਰਿਪੋਰਟਾਂ ਮੁਤਾਬਕ ਵੋਲੋਡਿਮੀਰ ਜੇਲੇਂਸਕੀ ਨੂੰ ਬੰਕਰ ਵਿੱਚ ਲਿਜਾਇਆ ਗਿਆ ਹੈ। ਰੂਸੀ ਸੈਨਾ ਦੇ ਰਾਜਧਾਨੀ ਕੀਵ ਦੇ ਨੇੜੇ ਪਹੁੰਚਦੇ ਹੀ ਜੇਲੇਂਸਕੀ ਨੂੰ ਬੰਕਰ ਵਿੱਚ ਲਿਜਾਇਆ ਗਿਆ।
ਹਾਲਾਂਕਿ ਰੂਸ ਵੱਲੋਂ ਹੁਣ ਤੱਕ ਦੀ ਕੀਤੀ ਕਾਰਵਾਈ ਕਰਕੇ ਉਸ ਦੇ ਆਪਣੇ ਦੇਸ਼ ਵਾਸੀ ਵਿਰੋਧ ‘ਤੇ ਉਤਰ ਆਏ ਹਨ। ਰੂਸ ਦੇ ਹੀ ਨਾਗਰਿਕ ਸੜਕ ‘ਤੇ ਆਕੇ ਰੂਸੀ ਰਾਸ਼ਟਰਪਤੀ ਦੀਆਂ ਨੀਤੀਆਂ ਦਾ ਵਿਰੋਧ ਕਰ ਰਹੇ ਹਨ। ਹੁਣ ਤੱਕ ਰੂਸ ਵਿੱਚ 1700 ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।
ਯੂਕਰੇਨ ਵਿੱਚ ਹੁਣ ਤੱਕ ਸਥਿਤੀ ਕਾਫੀ ਤਣਾਅਪੂਰਨ ਬਣੀ ਹੋਈ ਹੈ। ਯੂਕਰੇਨ ਦੇ ਚਾਰੇ ਪਾਸਿਓਂ ਹਮਲੇ ਕਰਕੇ ਯੂਕਰੇਨ ਨੂੰ ਭਾਰੀ ਨੁਕਸਾਨ ਹੋ ਚੁੱਕਾ ਹੈ। ਸਨੇਕ ਆਈਲੈਂਡ ਦੇ ਟਾਪੂ ‘ਤੇ ਰੂਸ ਨੇ ਯੂਕਰੇਨ ਦੇ 13 ਸੈਨਿਕਾਂ ਨੂੰ ਮਾਰ ਸੁੱਟਿਆ ਹੈ।
ਯੂਕਰੇਨ ‘ਤੇ ਰੂਸ ਦੇ ਹਮਲੇ ਸ਼ੁੱਕਰਵਾਰ ਨੂੰ ਲਗਾਤਾਰ ਦੂਜੇ ਦਿਨ ਵੀ ਜਾਰੀ ਰਹੇ। ਰਾਜਧਾਨੀ ਕੀਵ ਸਵੇਰੇ 7 ਵੱਡੇ ਧਮਾਕਿਆਂ ਨਾਲ ਹਿੱਲ ਗਈ। ਲੋਕ ਰਾਤ ਤੋਂ ਹੀ ਘਰਾਂ, ਜ਼ਮੀਨਦੋਜ਼ ਸ਼ੈਲਟਰਾਂ ਵਿੱਚ …