Breaking News
Home / Punjab / ਹੁਣੇ ਹੁਣੇ ਮੌਸਮ ਵਿਭਾਗ ਵੱਲੋਂ ਆਈ ਚੇਤਾਵਨੀਂ-ਏਥੇ ਏਥੇ ਕੱਲ੍ਹ ਨੂੰ ਪਵੇਗਾ ਭਾਰੀ ਮੀਂਹ

ਹੁਣੇ ਹੁਣੇ ਮੌਸਮ ਵਿਭਾਗ ਵੱਲੋਂ ਆਈ ਚੇਤਾਵਨੀਂ-ਏਥੇ ਏਥੇ ਕੱਲ੍ਹ ਨੂੰ ਪਵੇਗਾ ਭਾਰੀ ਮੀਂਹ

ਦੇਸ਼ ਦੇ ਕਈ ਹਿੱਸਿਆਂ ‘ਚੋਂ ਮਾਨਸੂਨ ਪਰਤ ਚੁੱਕਾ ਹੈ। ਹਾਲਾਂਕਿ ਅਜੇ ਕੁਝ ਇਲਾਕਿਆਂ ‘ਚ ਬਾਰਸ਼ ਦਾ ਦੌਰ ਜਾਰੀ ਹੈ। ਦੇਸ਼ ਦੇ ਇਨ੍ਹਾਂ ਹਿੱਸਿਆਂ ‘ਚ ਅਜੇ ਵੀ ਮਾਨਸੂਨ ਪਰਤਿਆ ਨਹੀਂ। ਮੌਸਮ ਵਿਭਾਗ ਵੱਲੋਂ ਮਿਲੀ ਜਾਣਕਾਰੀ ਦੇ ਮੁਤਾਬਕ ਅਗਲੇ ਦੋ ਤੋਂ ਤਿੰਨ ਦਿਨਾਂ ਤਕ ਮਹਾਰਾਸ਼ਟਰ ਤੇ ਗੋਆ ‘ਚ ਬਾਰਸ਼ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਇਹ ਵੀ ਦੱਸਿਆ ਕਿ ਅੱਜ ਅੰਡੇਮਾਨ ਤੇ ਨਿਕੋਬਾਰ ਆਈਲੈਂਡਸ ‘ਚ ਭਾਰੀ ਬਾਰਸ਼ ਦੇਖਣ ਨੂੰ ਮਿਲ ਸਕਦੀ ਹੈ। ਮੌਸਮ ਵਿਭਾਗ ਦੇ ਮੁਤਾਬਕ ਕੋਂਕਣ ਤੇ ਗੋਆ ਤੋਂ ਇਲਾਵਾ ਮੱਧ ਮਹਾਰਾਸ਼ਟਰ, ਮਰਾਠਵਾੜਾ, ਤਟੀ ਕਰਨਾਟਕ ਤੇ ਕੇਰਲ ਦੇ ਕੁਝ ਹਿੱਸਿਆਂ ‘ਚ ਭਾਰੀ ਬਾਰਸ਼ ਹੋ ਸਕਦੀ ਹੈ।

ਮੌਸਮ ਵਿਭਾਗ ਦੀ ਮੰਨੀਏ ਤਾਂ ਇਨ੍ਹਾਂ ਸਾਰੇ ਇਲਾਕਿਆਂ ‘ਚ 9 ਅਕਤੂਬਰ ਨੂੰ ਵੀ ਭਾਰੀ ਬਾਰਸ਼ ਹੋ ਸਕਦੀ ਹੈ। ਉੱਥੇ ਹੀ 10 ਅਕਤੂਬਰ ਨੂੰ ਇਨ੍ਹਾਂ ਸੂਬਿਆਂ ਤੋਂ ਇਲਾਵਾ ਤਾਮਿਲਨਾਡੂ, ਪੁੱਡੂਚੇਰੀ ਤੇ ਕਰਈਕਲ ਦੇ ਕੁਝ ਹਿੱਸਿਆਂ ‘ਚ ਬਾਰਸ਼ ਦੀ ਸੰਭਾਵਨਾ ਨਜ਼ਰ ਆ ਰਹੀ ਹੈ। ਮੌਸਮ ਵਿਭਾਗ ਦੀ ਮੰਨੀਏ ਤਾਂ ਇਨ੍ਹਾਂ ਖੇਤਰਾਂ ‘ਚ 11 ਅਕਤੂਬਰ ਨੂੰ ਰਿਮਝਿਮ ਬਾਰਸ਼ ਹੋ ਸਕਦੀ ਹੈ।

ਦਿੱਲੀ ‘ਚ ਮੌਸਮ ਦਾ ਹਾਲ – ਮੌਸਮ ਵਿਭਾਗ ਦੀ ਮੰਨੀਏ ਤਾਂ ਦਿੱਲੀ ‘ਚ ਅੱਜ ਵੀ ਸੂਰਜ ਤੇ ਬੱਦਲਾਂ ਦੇ ਵਿਚ ਖੇਡ ਜਾਰੀ ਰਹੇਗੀ। ਸੂਬੇ ‘ਚ ਵੱਧ ਤੋਂ ਵੱਧ ਤਾਪਮਾਨ 36 ਡਿਗਰੀ ਰਹਿਣ ਦੀ ਸੰਭਾਵਨਾ ਹੈ। ਜਦਕਿ ਘੱਟੋ ਘੱਟ ਤਾਪਮਾਨ ਕਰੀਬ 24 ਡਿਗਰੀ ਰਹਿਣ ਦੀ ਸੰਭਾਵਨਾ ਹੈ। ਦੱਸ ਦੇਈਏ ਕਿ ਹਵਾ ਦੀ ਗਤੀ ਕਰੀਬ 6 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲੇਗੀ।

ਮੌਸਮ ਵਿਭਾਗ ਦੀ ਮੰਨੀਏ ਤਾਂ ਉੱਤਰ ਪ੍ਰਦੇਸ਼ ਭਾਰਤ ਤੋਂ ਦੱਖਣੀ ਮਾਨਸੂਨ ਅਕਸਰ 17 ਸਤੰਬਰ ਤੋਂ ਬਾਅਦ ਤੋਂ ਪਰਤਣਾ ਸ਼ੁਰੂ ਕਰ ਦਿੰਦਾ ਹੈ। ਪਰ ਇਸ ਵਾਰ ਮਾਨਸੂਨ ਦੇਰ ਨਾਲ ਪਰਤ ਰਿਹਾ ਹੈ ਤੇ ਦੇਸ਼ ਦੇ ਕਈ ਹਿੱਸਿਆਂ ਨੂੰ ਤਕ ਕਰਕੇ ਜਾ ਰਿਹਾ ਹੈ। ਇਸ ਵਾਰ ਮਾਨਸੂਨ ਦੌਰਾਨ ਦੇਸ਼ ਦੇ ਕਈ ਹਿੱਸਿਆਂ ‘ਚ ਭਾਰੀ ਬਾਰਸ਼ ਦੇਖਣ ਨੂੰ ਮਿਲੀ।

ਬਾਰਸ਼ ਕਾਰਨ ਜਿੱਥੇ ਥਾਂ-ਥਾਂ ਪਾਣੀ ਭਰ ਗਿਆ ਤਾਂ ਉੱਥੇ ਹੀ ਸੜਕਾਂ ‘ਤੇ ਪਾਣੀ ਭਰ ਗਿਆ। ਸੜਕ ‘ਤੇ ਪਾਣੀ ਭਰਨ ਕਾਰਨ ਟ੍ਰੈਫਿਕ ਦੇ ਚੱਲਣ ‘ਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਸੀ। ਦੇਸ਼ ਦੇ ਕਈ ਹਿੱਸਿਆਂ ‘ਚ ਜਾਰੀ ਮੋਹਲੇਧਾਰ ਬਾਰਸ਼ ਕਾਰਨ ਲੋਕਾਂ ਦਾ ਘਰਾਂ ਤੋਂ ਬਾਹਰ ਨਿੱਕਲਣਾ ਦੁੱਭਰ ਹੋ ਗਿਆ ਸੀ।

ਦੇਸ਼ ਦੇ ਕਈ ਹਿੱਸਿਆਂ ‘ਚੋਂ ਮਾਨਸੂਨ ਪਰਤ ਚੁੱਕਾ ਹੈ। ਹਾਲਾਂਕਿ ਅਜੇ ਕੁਝ ਇਲਾਕਿਆਂ ‘ਚ ਬਾਰਸ਼ ਦਾ ਦੌਰ ਜਾਰੀ ਹੈ। ਦੇਸ਼ ਦੇ ਇਨ੍ਹਾਂ ਹਿੱਸਿਆਂ ‘ਚ ਅਜੇ ਵੀ ਮਾਨਸੂਨ ਪਰਤਿਆ ਨਹੀਂ। ਮੌਸਮ …

Leave a Reply

Your email address will not be published. Required fields are marked *