ਕੜਾਕੇ ਦੀ ਠੰਡ ਦਾ ਮਾਹੌਲ ਜਾਰੀ ਹੈ। ਤਾਪਮਾਨ ‘ਚ ਗਿਰਾਵਟ ਨਾਲ ਸੀਤ ਲਹਿਰ ਸ਼ੁਰੂ ਹੋ ਗਈ ਹੈ ਜਿਸ ਨਾਲ ਆਉਣ ਵਾਲੇ ਚਾਰ ਦਿਨਾਂ ‘ਚ ਉੱਤਰੀ ਭਾਰਤ ਦੇ ਮੈਦਾਨੀ ਇਲਾਕਿਆਂ ‘ਚ ਠੰਢ ਵਧੇਗੀ। ਭਾਰਤੀ ਮੌਸਮ ਵਿਭਾਗ ਯਾਨੀ ਆਈਐਮਡੀ ਨੇ ਮੰਗਲਵਾਰ ਮੌਸਮ ਦੇ ਬਦਲੇ ਮਿਜਾਜ ਦੇਖਕੇ ਔਰੇਂਜ ਅਲਰਟ ਜਾਰੀ ਕੀਤਾ ਹੈ।

ਵਿਭਾਗ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ ਮੈਦਾਨੀ ਹਿੱਸਿਆਂ ‘ਚ ਘੱਟੋ ਘੱਟ ਤਾਪਮਾਨ ਆਮ ਨਾਲੋਂ ਦੋ ਤੋਂ ਪੰਜ ਡਿਗਰੀ ਹੇਠਾਂ ਜਾਣ ਦੀ ਸੰਭਾਵਨਾ ਹੈ। ਇਸ ਤਹਿਤ ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ਲਈ 13 ਤੋਂ 16 ਜਨਵਰੀ ਤਕ ਤੇ ਰਾਜਸਥਾਨ ਚ 13 ਜਨਵਰੀ ਦਾ ਆਰੇਂਜ ਅਲਰਟ ਜਾਰੀ ਕੀਤਾ ਹੈ।

ਸਿਰਫ਼ ਏਨਾ ਹੀ ਨਹੀਂ ਵਿਭਾਗ ਨੇ ਤਾਮਿਲਨਾਡੂ ਤੇ ਪੁੱਡੂਚੇਰੀ ‘ਚ ਜ਼ਬਰਦਸਤ ਬਾਰਸ਼ ਨੂੰ ਲੈ ਕੇ ਵੀ ਅਲਰਟ ਜਾਰੀ ਕੀਤਾ ਹੈ।ਆਈਐਮਡੀ ਤੋਂ ਪ੍ਰਾਪਤ ਜਾਣਕਾਰੀ ਦੇ ਮੁਤਾਬਕ ਉੱਤਰ ਤੇ ਉੱਤਰ ਪੱਛਮੀ ਖੁਸ਼ਕ ਹਵਾਵਾਂ ਕਾਰਨ ਅਗਲੇ ਚਾਰ-ਪੰਜ ਦਿਨ ਉੱਤਰ ਪੱਛਮੀ ਭਾਰਤ ਦੇ ਜ਼ਿਆਦਾਤਰ ਹਿੱਸਿਆਂ ‘ਚ ਘੱਟੋ ਘੱਟ ਤਾਪਮਾਨ ਆਮ ਨਾਲੋਂ ਘੱਟ ਰਹੇਗਾ।

ਇਸ ਦੀ ਵਜ੍ਹਾ ਨਾਲ ਅਗਲੇ ਤਿੰਨ ਦਿਨ ਪੰਜਾਬ, ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼, ਉੱਤਰਾਖੰਡ ‘ਚ ਜ਼ਬਰਦਸਤ ਸੀਤ ਲਹਿਰ ਚੱਲੇਗੀ। ਇਸ ਦੇ ਨਾਲ ਉੱਤਰ ਪੱਛਮੀ ਭਾਰਤ ਦੇ ਵੱਖ-ਵੱਖ ਹਿੱਸਿਆਂ ‘ਚ ਅਗਲੇ ਚਾਰ-ਪੰਜ ਦਿਨ ਸੰਘਣੀ ਧੁੰਦ ਛਾਈ ਰਹੇਗੀ।

ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |
The post ਹੁਣੇ ਹੁਣੇ ਮੌਸਮ ਵਿਭਾਗ ਨੇ ਪੰਜਾਬ ਸਮੇਤ ਇਹਨਾਂ ਸੂਬਿਆਂ ਚ’ ਜ਼ਾਰੀ ਕੀਤਾ ਅਲਰਟ-ਦੇਖੋ ਤਾਜ਼ਾ ਖ਼ਬਰ appeared first on Sanjhi Sath.
ਕੜਾਕੇ ਦੀ ਠੰਡ ਦਾ ਮਾਹੌਲ ਜਾਰੀ ਹੈ। ਤਾਪਮਾਨ ‘ਚ ਗਿਰਾਵਟ ਨਾਲ ਸੀਤ ਲਹਿਰ ਸ਼ੁਰੂ ਹੋ ਗਈ ਹੈ ਜਿਸ ਨਾਲ ਆਉਣ ਵਾਲੇ ਚਾਰ ਦਿਨਾਂ ‘ਚ ਉੱਤਰੀ ਭਾਰਤ ਦੇ ਮੈਦਾਨੀ ਇਲਾਕਿਆਂ ‘ਚ …
The post ਹੁਣੇ ਹੁਣੇ ਮੌਸਮ ਵਿਭਾਗ ਨੇ ਪੰਜਾਬ ਸਮੇਤ ਇਹਨਾਂ ਸੂਬਿਆਂ ਚ’ ਜ਼ਾਰੀ ਕੀਤਾ ਅਲਰਟ-ਦੇਖੋ ਤਾਜ਼ਾ ਖ਼ਬਰ appeared first on Sanjhi Sath.
Wosm News Punjab Latest News