ਠੰਢ ਨੇ ਲੋਕਾਂ ਨੂੰ ਕੰਬਣੀ ਛੇੜ ਦਿੱਤੀ ਹੈ। ਹਾਲਾਤ ਇਹ ਹਨ ਕਿ ਪਹਾੜਾਂ ਨਾਲੋਂ ਜ਼ਿਆਦਾ ਮੈਦਾਨੀ ਇਲਾਕਿਆਂ ‘ਚ ਕੜਾਕੇ ਦੀ ਠੰਢ ਪੈ ਰਹੀ ਹੈ ਤੇ ਅਗਲੇ ਦੋ ਦਿਨ ਬਰਫ਼ੀਲੀ ਹਵਾਵਾਂ ਤੋਂ ਨਿਜਾਤ ਮਿਲਣ ਦੇ ਆਸਾਰ ਨਹੀਂ ਹਨ। ਰਾਜਧਾਨੀ ਦਿੱਲੀ ‘ਚ ਬੁੱਧਵਾਰ ਨੂੰ ਤਾਂ ਠੰਢ ਨੇ ਇਕ ਦਹਾਕੇ ਦਾ ਰਿਕਾਰਡ ਤੋੜ ਦਿੱਤਾ।ਦਿੱਲੀ ਦਾ ਘੱਟੋ-ਘੱਟ ਤਾਪਮਾਨ ਬੁੱਧਵਾਰ ਨੂੰ ਆਮ ਨਾਲੋਂ ਤਿੰਨ ਡਿਗਰੀ ਘੱਟ 5.8 ਤੇ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਨਾਲ ਚਾਰ ਡਿਗਰੀ ਘੱਟ 18.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

2011 ਤੋਂ ਬਾਅਦ ਹੁਣ ਤਕ 16 ਦਸੰਬਰ ਦੇ ਦਿਨ ਦਾ ਇਹ ਸਭ ਤੋਂ ਘੱਟ ਉਪਰਲਾ ਤਾਪਮਾਨ ਹੈ। ਹਵਾ ‘ਚ ਨਮੀ ਦਾ ਪੱਧਰ 52 ਤੋਂ 100 ਫ਼ੀਸਦੀ ਤਕ ਰਿਹਾ। ਉੱਤਰ ਪ੍ਰਦੇਸ਼ ਦੇ ਜ਼ਿਆਦਾਤਰ ਜ਼ਿਲ੍ਹੇ ਸੀਤ ਲਹਿਰ ਦੀ ਲਪੇਟ ‘ਚ ਰਹੇ ਤੇ ਰਾਤ ਦਾ ਪਾਰਾ ਆਮ ਨਾਲੋਂ ਦੋ ਡਿਗਰੀ ਤਕ ਹੇਠਾਂ ਰਿਹਾ। ਝਾਰਖੰਡ ‘ਚ ਬੁੱਧਵਾਰ ਨੂੰ ਠੰਢ ਵੱਧ ਗਈ। ਪੂਰਾ ਦਿਨ ਬੱਦਲ ਛਾਏ ਰਹੇ, ਹਲਕੀ ਬੂੰਦਾਬਾਂਦੀ ਵੀ ਹੋਈ।

ਪਹਾੜਾਂ ‘ਤੇ ਬਰਫ਼ਬਾਰੀ ਨੇ ਛੇੜੀ ਕੰਬਣੀ – ਪਿਛਲੇ ਦਿਨੀਂ ਪਹਾੜਾਂ ‘ਤੇ ਪਹਿਲਾਂ ਬਰਫ਼ਬਾਰੀ ਤੇ ਫਿਰ ਮੀਂਹ ਪਿਆ, ਜਿਸ ਤੋਂ ਬਾਅਦ ਹੁਣ ਹਿਮਾਲਿਆ ਤੋਂ ਆਉਣ ਵਾਲੀ ਉੱਤਰ ਪੱਛਮੀ ਹਵਾ ਸੀਤ ਲਹਿਰ ਲੈ ਕੇ ਆ ਰਹੀ ਹੈ। ਮਾਹਰ ਦੱਸਦੇ ਹਨ ਕਿ ਆਉਣ ਵਾਲੇ ਦਿਨਾਂ ‘ਚ ਮੈਦਾਨੀ ਖੇਤਰ ‘ਚ ਹੋਰ ਵੀ ਠੰਢ ਪੈਣ ਦੀ ਸੰਭਾਵਨਾ ਬਣੀ ਹੋਈ ਹੈ।

ਭੋਪਾਲ ਸਥਿਤ ਭਾਰਤ ਮੌਸਮ ਵਿਭਾਗ (ਆਈਐੱਮਡੀ) ਦੇ ਸਾਬਕਾ ਡਾਇਰੈਕਟਰ ਦੇਵਚਰਨ ਦੁਬੇ ਤੇ ਚੌਧਰੀ ਚਰਨ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਦੇ ਖੇਤੀ ਮੌਸਮ ਵਿਗਿਆਨ ਵਿਭਾਗ ਦੇ ਮੁਖੀ ਡਾ. ਮਦਨ ਖਿਚੜ ਦਾ ਮੰਨਣਾ ਹੈ ਕਿ ਮੈਦਾਨੀ ਇਲਾਕੇ ‘ਚ ਹਰਿਆਣਾ ਦੇ ਹਿਸਾਰ, ਨਾਰਨੌਲ ਤੇ ਰਾਜਸਥਾਨ ਦੇ ਚੁਰੂ ਤੇ ਮੱਧ ਪ੍ਰਦੇਸ਼ ਦੇ ਵੀ ਕੁਝ ਇਲਾਕਿਆਂ ‘ਚ ਕਈ ਵਾਰ ਮਾਈਨਸ ‘ਚ ਵੀ ਤਾਪਮਾਨ ਚਲਾ ਜਾਂਦਾ ਹੈ। ਇਸ ਦਾ ਮੁੱਖ ਕਾਰਨ ਉਥੋਂ ਦੀ ਭੂਗੋਲਿਕ ਸਥਿਤੀ ਹੈ। ਉਥੇ ਰੇਤਲੀ ਤੇ ਪਥਰੀਲੀ ਜ਼ਮੀਨ ਹੋਣ ਕਾਰਨ ਹੋਰ ਥਾਵਾਂ ਨਾਲੋਂ ਤਾਪਮਾਨ ਘੱਟ ਰਹਿੰਦਾ ਹੈ, ਜਿਸ ਥਾਵਾਂ ‘ਤੇ ਸਿੰਚਾਈ ਦੇ ਸਰੋਤ ਘੱਟ ਹੁੰਦੇ ਹਨ, ਉਥੇ ਵੀ ਤਾਪਮਾਨ ਘੱਟ ਰਹਿੰਦਾ ਹੈ।

ਧੁੰਦ ਹਟਣ ਤੋਂ ਬਾਅਦ ਹੋਰ ਪਵੇਗੀ ਠੰਢ – ਮਾਹਰ ਦੱਸਦੇ ਹਨ ਕਿ ਹਾਲੇ ਧੁੰਦ ਵੀ ਪੂਰੀ ਤਰ੍ਹਾਂ ਨਹੀਂ ਆਈ ਹੈ। ਜਦੋਂ ਧੁੰਦ ਆਉਣ ਤੋਂ ਬਾਅਦ ਜਾਵੇਗੀ ਤੇ ਹਵਾ ਨੂੰ ਰਾਹ ਮਿਲੇਗਾ ਉਦੋਂ ਜ਼ਿਆਦਾ ਠੰਢ ਪਵੇਗੀ। ਅਰਥਾਤ ਮੈਦਾਨੀ ਖੇਤਰ ਅੱਗੇ ਚੱਲ ਕੇ ਹੋਰ ਵੀ ਠੰਢ ਦਾ ਅਹਿਸਾਸ ਕਰਵਾਉਣਗੇ। ਮੌਸਮ ਵਿਭਾਗ ਅਨੁਸਾਰ, ਰਾਜਧਾਨੀ ਦਿੱਲੀ ‘ਚ ਹਾਲੇ ਸੀਤ ਲਹਿਰ ਦਾ ਦੌਰ ਦੋ ਦਿਨ ਹੋਰ ਜਾਰੀ ਰਹੇਗਾ। ਇਸ ਤੋਂ ਬਾਅਦ ਕੁਝ ਰਾਹਤ ਮਿਲ ਸਕਦੀ ਹੈ। ਵੀਰਵਾਰ ਨੂੰ ਅਸਮਾਨ ਸਾਫ਼ ਰਹਿਣ ਦਾ ਅੰਦਾਜ਼ਾ ਹੈ। ਸਵੇਰ ਵੇਲੇ ਹਲਕਾ ਕੋਹਰਾ ਵੀ ਛਾ ਸਕਦਾ ਹੈ। ਉੱਤਰ ਪ੍ਰਦੇਸ਼ ਅਗਲੇ ਸੱਤ ਦਿਨ ਤਕ ਮੌਸਮ ਦਾ ਮਿਲਿਆ ਜੁਲਿਆ ਪ੍ਰਭਾਵ ਰਹੇਗਾ।
The post ਹੁਣੇ ਹੁਣੇ ਮੌਸਮ ਬਾਰੇ ਆਈ ਵੱਡੀ ਖ਼ਬਰ-ਅਗਲੇ ਕੁੱਝ ਦਿਨਾਂ ਚ’ ਹੋਜੋ ਤਿਆਰ,ਦੇਖੋ ਪੂਰੀ ਜਾਣਕਾਰੀ appeared first on Sanjhi Sath.
ਠੰਢ ਨੇ ਲੋਕਾਂ ਨੂੰ ਕੰਬਣੀ ਛੇੜ ਦਿੱਤੀ ਹੈ। ਹਾਲਾਤ ਇਹ ਹਨ ਕਿ ਪਹਾੜਾਂ ਨਾਲੋਂ ਜ਼ਿਆਦਾ ਮੈਦਾਨੀ ਇਲਾਕਿਆਂ ‘ਚ ਕੜਾਕੇ ਦੀ ਠੰਢ ਪੈ ਰਹੀ ਹੈ ਤੇ ਅਗਲੇ ਦੋ ਦਿਨ ਬਰਫ਼ੀਲੀ ਹਵਾਵਾਂ …
The post ਹੁਣੇ ਹੁਣੇ ਮੌਸਮ ਬਾਰੇ ਆਈ ਵੱਡੀ ਖ਼ਬਰ-ਅਗਲੇ ਕੁੱਝ ਦਿਨਾਂ ਚ’ ਹੋਜੋ ਤਿਆਰ,ਦੇਖੋ ਪੂਰੀ ਜਾਣਕਾਰੀ appeared first on Sanjhi Sath.
Wosm News Punjab Latest News