ਮੋਦੀ ਸਰਕਾਰ ਨੇ ਪਾਵਰ ਡਿਸਟ੍ਰੀਬਿਊਸ਼ਨ ਸਕੀਮ ਲਈ 3.03 ਲੱਖ ਕਰੋੜ ਰੁਪਏ ਦੀ ਮਨਜ਼ੂਰੀ ਦਿੱਤੀ ਹੈ। ਇਸ ਫੰਡ ਨਾਲ ਡਿਸਕਾਮ ਨੂੰ ਇਨਫ੍ਰਾਸਟਕਚਰ ਨਿਰਮਾਣ ‘ਤੇ ਸੁਧਾਰ ਲਈ ਪੈਸੇ ਦਿੱਤੇ ਜਾਣਗੇ। 3 ਲੱਖ ਕਰੋੜ ਦੇ ਇਸ ਫੰਡ ‘ਚ ਕੇਂਦਰ ਸਰਕਾਰ 97631 ਕਰੋੜ ਰੁਪਏ ਦੇਵੇਗਾ। ਸੂਬਾ ਸਰਕਾਰਾਂ ਪਹਿਲਾਂ ਹੀ ਪਾਵਰ ਰਿਫਾਰਮ ਲਈ ਚਾਰ ਸਾਲਾ ਦੇ ਐਡੀਸ਼ਨਲ ਬਾਰੋਇੰਗ ਨੂੰ ਮਨਜ਼ੂਰੀ ਦੇ ਚੁੱਕੀ ਹੈ।

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ 28 ਜੂਨ ਨੂੰ ਹੀ ਪਾਵਰ ਡਿਸਟ੍ਰੀਬਿਊਸ਼ਨ ਸਕੀਮ ਲਈ 3 ਲੱਖ ਕਰੋੜ ਦੀ ਮਨਜ਼ੂਰੀ ਦੇ ਦਿੱਤੀ ਸੀ। ਕੋਰੋਨਾ ਸੰਕਟ ਵਿਚਕਾਰ ਡਿਸਕਾਮ ਦੀ ਹਾਲਤ ‘ਚ ਸੁਧਾਰ ਲਈ ਕੁਝ ਹੋਰ ਐਲਾਨ ਕੀਤੇ ਗਏ ਹਨ। ਇਸ ‘ਚ 25 ਕਰੋੜ ਸਮਾਰਟ ਡਿਜੀਟਲ ਮੀਟਰ, 10 ਹਜ਼ਾਰ ਫੀਡਰ ਤੇ 4 ਲੱਖ ਕਿਲੋਮੀਟਰ LT ਓਵਰਹੈੱਡ ਲਾਇਨਜ਼ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ।

ਸਸਤੇ ਦਰ ‘ਤੇ ਮਿਲੇਗੀ ਬਿਜਲੀ
ਸਰਕਾਰ ਵੱਲੋਂ ਹਰੀ ਝੰਡੀ ਮਿਲਣ ਤੋਂ ਬਾਅਦ ਹੁਣ ਬਿਜਲੀ ਕੰਪਨੀਆਂ ਨੂੰ ਸਸਤੇ ਦਰ ‘ਤੇ ਬਿਜਲੀ ਮਿਲ ਸਕੇਗੀ। ਉੱਥੇ ਜੋ ਕੰਪਨੀਆਂ ਸਮਾਰਟ ਮੀਟਰ ਦੇ ਪ੍ਰਾਜੈਕਟ ‘ਤੇ ਕੰਮ ਕਰ ਰਹੀਆਂ ਹਨ ਉਨ੍ਹਾਂ ਨੂੰ ਵੀ ਇਸ ਦਾ ਫਾਇਦਾ ਮਿਲੇਗਾ। ਦਰਅਸਲ, ਮੋਦੀ ਸਰਕਾਰ ਦਾ ਮਿਸ਼ਨ ਹੈ ਕਿ ਦੇਸ਼ ਦੇ ਹਰ ਜ਼ਿਲ੍ਹੇ, ਕਸਬੇ ਤੇ ਪਿੰਡ-ਪਿੰਡ ਤਕ 24 ਘੰਟੇ ਬਿਜਲੀ ਮੁਹਈਆ ਕਰਵਾਈ ਜਾਵੇ। ਹੁਣ ਮੰਨਿਆ ਜਾ ਰਿਹਾ ਹੈ ਕਿ ਇਸ ਫੰਡ ਨਾਲ ਇਸ ਯੋਜਨਾ ਨੂੰ ਬਲ ਮਿਲੇਗਾ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |

ਸਾਡੇ ਆਰਟੀਕਲਾਂ ਵਿਚ ਸਿਰਫ਼ ਉਹੀ ਜਾਣਕਾਰੀ ਦੱਸੀ ਜਾਂਦੀ ਹੈ ਜੋ ਬਿਲਕੁਲ ਸੱਚ ਅਤੇ ਸਟੀਕ ਹੋਵੇ ਤੇ ਸਾਡੇ ਦੁਆਰਾ ਦਰਸ਼ਕਾਂ ਨੂੰ ਅਜਿਹੀ ਕੋਈ ਗਲਤ ਜਾਣਕਾਰੀ ਨਹੀਂ ਦਿੱਤੀ ਜਾਂਦੀ ਜਿਸ ਨਾਲ ਉਹਨਾਂ ਦਾ ਕੋਈ ਨਿੱਜੀ ਨੁਕਸਾਨ ਹੋਵੇ |ਇਸ ਕਰਕੇ ਸਾਡੇ ਪੇਜ ਨੂੰ ਹੁਣੀ ਲਾਇਕ ਅਤੇ ਫੋਲੋ ਕਰੋ ਅਤੇ ਜਿੰਨਾਂ ਨੇ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ
ਮੋਦੀ ਸਰਕਾਰ ਨੇ ਪਾਵਰ ਡਿਸਟ੍ਰੀਬਿਊਸ਼ਨ ਸਕੀਮ ਲਈ 3.03 ਲੱਖ ਕਰੋੜ ਰੁਪਏ ਦੀ ਮਨਜ਼ੂਰੀ ਦਿੱਤੀ ਹੈ। ਇਸ ਫੰਡ ਨਾਲ ਡਿਸਕਾਮ ਨੂੰ ਇਨਫ੍ਰਾਸਟਕਚਰ ਨਿਰਮਾਣ ‘ਤੇ ਸੁਧਾਰ ਲਈ ਪੈਸੇ ਦਿੱਤੇ ਜਾਣਗੇ। 3 ਲੱਖ …
Wosm News Punjab Latest News