ਵਧਦੀ ਮਹਿੰਗਾਈ ਦੌਰਾਨ ਕੇਂਦਰ ਸਰਕਾਰ ਨੇ ਇਕ ਹੋਰ ਸਖ਼ਤ ਕਦਮ ਚੁੱਕਿਆ ਹੈ। ਕਣਕ ਬਰਾਮਦ ’ਤੇ ਪਾਬੰਦੀ ਲੱਗਣ ਤੋਂ ਬਾਅਦ ਅਚਾਨਕ ਕਣਕ ਉਤਪਾਦਾਂ ਦੀ ਬਰਾਮਦ ’ਚ ਕਈ ਗੁਣਾ ਦਾ ਵਾਧਾ ਹੋਣ ਨਾਲ ਸਰਕਾਰ ਚੌਕਸ ਹੋ ਗਈ ਹੈ। ਇਸੇ ਦੇ ਮੱਦੇਨਜ਼ਰ ਤਤਕਾਲ ਪ੍ਰਭਾਵ ਤੋਂ ਆਟੇ ਸਮੇਤ ਹੋਰ ਕਣਕ ਦੇ ਉਤਪਾਦਾਂ ’ਤੇ ਰੋਕ ਲਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਨਵੀਂ ਤਜਵੀਜ਼ ਮੁਤਾਬਕ ਕਣਕ ਦਾ ਆਟਾ ਬਰਾਮਦ ਕਰਨ ਲਈ ਅੰਤਰ ਮੰਤਰਾਲੇ ਦੀ ਕਮੇਟੀ (ਆਈਐੱਮਸੀ) ਤੋਂ ਹੁਣ ਇਜਾਜ਼ਤ ਲੈਣੀ ਹੋਵੇਗੀ।
ਵਿਸ਼ਵ ਪੱਧਰ ’ਤੇ ਕਣਕ ਦੀ ਵਧੀ ਮੰਗ ਕਾਰਨ ਹਾਡ਼ੀ ਸੀਜ਼ਨ ਵਿਚ ਧਡ਼ਾਧਡ਼ ਕਣਕ ਦੀ ਬਰਾਮਦ ਹੋਈ। ਇਸ ਦੇ ਉਲਟ ਘਰੇਲੂ ਬਾਜ਼ਾਰ ਵਿਚ ਕਣਕ ਦੀ ਸਰਕਾਰੀ ਖ਼ਰੀਦ ਨਿਰਧਾਰਤ ਟੀਚੇ 4.44 ਕਰੋਡ਼ ਟਨ ਤੋਂ ਘੱਟ ਕੇ 1.87 ਕਰੋਡ਼ ਟਨ ’ਤੇ ਸੀਮਤ ਹੋ ਗਈ, ਜਿਸ ਤੋਂ ਬਾਅਦ ਸਰਕਾਰ ਨੇ ਕਣਕ ਦੀ ਬਰਾਮਦ ’ਤੇ 13 ਮਈ 2022 ਨੂੰ ਸ਼ਰਤਾਂ ਤਹਿਤ ਰੋਕ ਲਗਾ ਦਿੱਤੀ।
ਕਣਕ ਦੀ ਬਰਾਮਦ ਸਿਰਫ਼ ਕਿਸੇ ਦੇਸ਼ ਦੀ ਖ਼ੁਰਾਕੀ ਸੁਰੱਖਿਆ ਦੇ ਮੱਦੇਨਜ਼ਰ ਕੀਤੀ ਜਾ ਸਕਦੀ ਹੈ, ਜਿਸ ਲਈ ਉਥੋਂ ਦੀ ਸਰਕਾਰ ਬੇਨਤੀ ਕਰੇਗੀ। ਸਰਕਾਰ ਨੇ ਇਸ ਬਾਬਤ ਇਕ ਉੱਚ ਪੱਧਰੀ ਅੰਤਰ ਮੰਤਰਾਲੇ ਦੀ ਕਮੇਟੀ ਦਾ ਗਠਨ ਕਰ ਦਿੱਤਾ ਹੈ, ਜਿਹਡ਼ੀ ਕਣਕ ਤੇ ਉਸ ਦੇ ਹੋਰਨਾਂ ਉਤਪਾਦਾਂ ਦੀ ਬਰਾਮਦ ਦੀ ਨਿਗਰਾਨੀ ਕਰੇਗਾ।
ਵਿਦੇਸ਼ ਵਪਾਰ ਡਾਇਰੈਕਟੋਰੇਟ (ਡੀਜੀਐੱਫਟੀ) ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਕਣਕ ਬਰਾਮਦ ’ਤੇ ਲੱਗੀਆਂ ਪਾਬੰਦੀਆਂ ਨਾਲ ਹੁਣ ਕਣਕ ਉਤਪਾਦਾਂ ’ਤੇ ਸਖ਼ਤੀ ਕੀਤੀ ਜਾਵੇਗੀ। ਪਾਬੰਦੀਸ਼ੁਦਾ ਸੂਚੀ ’ਚੋਂ ਬਾਹਰ ਰੱਖਣ ਦੇ ਬਾਵਜੂਦ ਉਨ੍ਹਾਂ ਉਤਪਾਦਾਂ ’ਤੇ ਅੰਤਰ ਮੰਤਰਾਲਾ ਸਮੂਹ ਸਖ਼ਤ ਨਜ਼ਰ ਰੱਖੇਗਾ। ਉਸ ਦੀ ਇਜਾਜ਼ਤ ਨਾਲ ਹੀ ਬਰਾਮਦ ਸੰਭਵ ਹੋ ਸਕੇਗੀ।
ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |
ਸਾਡੇ ਆਰਟੀਕਲਾਂ ਵਿਚ ਸਿਰਫ਼ ਉਹੀ ਜਾਣਕਾਰੀ ਦੱਸੀ ਜਾਂਦੀ ਹੈ ਜੋ ਬਿਲਕੁਲ ਸੱਚ ਅਤੇ ਸਟੀਕ ਹੋਵੇ ਤੇ ਸਾਡੇ ਦੁਆਰਾ ਦਰਸ਼ਕਾਂ ਨੂੰ ਅਜਿਹੀ ਕੋਈ ਗਲਤ ਜਾਣਕਾਰੀ ਨਹੀਂ ਦਿੱਤੀ ਜਾਂਦੀ ਜਿਸ ਨਾਲ ਉਹਨਾਂ ਦਾ ਕੋਈ ਨਿੱਜੀ ਨੁਕਸਾਨ ਹੋਵੇ |ਇਸ ਕਰਕੇ ਸਾਡੇ ਪੇਜ ਨੂੰ ਹੁਣੀ ਲਾਇਕ ਅਤੇ ਫੋਲੋ ਕਰੋ ਅਤੇ ਜਿੰਨਾਂ ਨੇ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ
ਵਧਦੀ ਮਹਿੰਗਾਈ ਦੌਰਾਨ ਕੇਂਦਰ ਸਰਕਾਰ ਨੇ ਇਕ ਹੋਰ ਸਖ਼ਤ ਕਦਮ ਚੁੱਕਿਆ ਹੈ। ਕਣਕ ਬਰਾਮਦ ’ਤੇ ਪਾਬੰਦੀ ਲੱਗਣ ਤੋਂ ਬਾਅਦ ਅਚਾਨਕ ਕਣਕ ਉਤਪਾਦਾਂ ਦੀ ਬਰਾਮਦ ’ਚ ਕਈ ਗੁਣਾ ਦਾ ਵਾਧਾ ਹੋਣ …
Wosm News Punjab Latest News