Breaking News
Home / Punjab / ਹੁਣੇ ਹੁਣੇ ਮੋਟਰਸਾਇਕਲ ਚਲਾਉਣ ਵਾਲਿਆਂ ਲਈ ਸਰਕਾਰ ਨੇ ਜ਼ਾਰੀ ਕੀਤੇ ਇਹ ਨਿਯਮ-ਹੋਜੋ ਸਾਵਧਾਨ

ਹੁਣੇ ਹੁਣੇ ਮੋਟਰਸਾਇਕਲ ਚਲਾਉਣ ਵਾਲਿਆਂ ਲਈ ਸਰਕਾਰ ਨੇ ਜ਼ਾਰੀ ਕੀਤੇ ਇਹ ਨਿਯਮ-ਹੋਜੋ ਸਾਵਧਾਨ

ਸੜਕ ਆਵਾਜਾਈ ਤੇ ਰਾਜਮਾਰਗ ਮੰਤਰਾਲੇ (MoRTH) ਨੇ ਬਾਲ ਯਾਤਰੀਆਂ ਦੀ ਸੁਰੱਖਿਆ ਲਈ ਇੱਕ ਪ੍ਰਸਤਾਵ ਬਣਾਇਆ ਹੈ। ਇਸ ਪ੍ਰਸਤਾਵ ‘ਚ ਕਿਹਾ ਗਿਆ ਹੈ ਕਿ ਜੇਕਰ 4 ਸਾਲ ਜਾਂ ਇਸ ਤੋਂ ਘੱਟ ਉਮਰ ਦਾ ਬੱਚਾ ਮੋਟਰਸਾਈਕਲ ‘ਤੇ ਬੈਠਾ ਹੈ ਤਾਂ ਬਾਈਕ ਦੀ ਸਪੀਡ 40 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਨਹੀਂ ਹੋਣੀ ਚਾਹੀਦੀ।

ਮੰਤਰਾਲੇ ਨੇ ਇੱਕ ਨੋਟੀਫਿਕੇਸ਼ਨ ਵਿੱਚ ਇਹ ਵੀ ਕਿਹਾ ਹੈ ਕਿ ਜੇਕਰ ਬਾਈਕ ਚਾਲਕ 9 ਮਹੀਨੇ ਤੋਂ 4 ਸਾਲ ਦੇ ਬੱਚੇ ਨੂੰ ਬਾਈਕ ‘ਤੇ ਬਿਠਾ ਰਿਹਾ ਹੈ, ਤਾਂ ਕ੍ਰੈਸ਼ ਹੈਲਮੇਟ ਪਹਿਨਣਾ ਚਾਹੀਦਾ ਹੈ ਤਾਂ ਜੋ ਸਮੇਂ ‘ਤੇ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ।

ਮੰਤਰਾਲੇ ਦੇ ਨੋਟੀਫਿਕੇਸ਼ਨ ਮੁਤਾਬਕ 4 ਸਾਲ ਤੱਕ ਦੇ ਬੱਚਿਆਂ ਦੇ ਨਾਲ ਦੋ ਪਹੀਆ ਵਾਹਨ ‘ਤੇ ਸਫਰ ਕਰਦੇ ਸਮੇਂ ਬਾਈਕ ਦੀ ਸਪੀਡ 40 ਕਿਲੋਮੀਟਰ ਪ੍ਰਤੀ ਘੰਟੇ ਤੱਕ ਰੱਖੀ ਜਾ ਸਕਦੀ ਹੈ ਪਰ ਇਸ ਤੋਂ ਵੱਧ ਨਹੀਂ। ਮੰਤਰਾਲੇ ਨੇ ਅੱਗੇ ਕਿਹਾ ਕਿ ਮੋਟਰਸਾਈਕਲ ਦੇ ਡਰਾਈਵਰ ਨੂੰ ਬੱਚੇ ਨੂੰ ਆਪਣੇ ਨਾਲ ਜੋੜ ਕੇ ਰੱਖਣ ਲਈ ਸੁਰੱਖਿਆ ਹਾਰਨੈੱਸ ਦੀ ਵਰਤੋਂ ਕਰਨੀ ਚਾਹੀਦੀ ਹੈ।

ਮੰਤਰਾਲੇ ਨੇ ਕਿਹਾ ਕਿ ਬੱਚੇ ਦੇ ਸਰੀਰ ਦਾ ਉਪਰਲਾ ਹਿੱਸਾ ਇਸ ਸੇਫਟੀ ਹਾਰਨੈੱਸ ਰਾਹੀਂ ਡਰਾਈਵਰ ਨਾਲ ਸੁਰੱਖਿਅਤ ਢੰਗ ਨਾਲ ਜੁੜਿਆ ਹੁੰਦਾ ਹੈ। ਸੇਫਟੀ ਹਾਰਨੈੱਸ Safety Harness) ਇੱਕ ਕਿਸਮ ਦਾ ਸੁਰੱਖਿਆ ਉਪਕਰਣ ਹੈ ਜੋ ਉਪਭੋਗਤਾ ਨੂੰ ਸੱਟ ਜਾਂ ਡਿੱਗਣ ‘ਤੇ ਮੌਤ ਤੋਂ ਬਚਾਉਣ ਲਈ ਤਿਆਰ ਕੀਤਾ ਗਿਆ ਹੈ। ਵਿਸ਼ਵ ਬੈਂਕ ਦੀ 2018 ਦੀ ਰਿਪੋਰਟ ਅਨੁਸਾਰ, ਭਾਰਤ ਵਿੱਚ ਹਰ ਸਾਲ 1.5 ਲੱਖ ਲੋਕਾਂ ਦੀ ਮੌਤ ਸੜਕ ਹਾਦਸਿਆਂ ਵਿੱਚ ਸਭ ਤੋਂ ਵੱਧ ਹੁੰਦੀ ਹੈ।

ਅਕਤੂਬਰ 2020 ਵਿੱਚ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਦੁਆਰਾ ਜਾਰੀ ਕੀਤੀ ਗਈ ਇੱਕ ਰਿਪੋਰਟ ਵਿੱਚ ਦੱਸਿਆ ਗਿਆ ਸੀ ਕਿ 2019 ਵਿੱਚ ਦੇਸ਼ ਵਿੱਚ ਸੜਕ ਹਾਦਸਿਆਂ ਵਿੱਚ ਮਾਰੇ ਗਏ ਲੋਕਾਂ ਚੋਂ 37 ਪ੍ਰਤੀਸ਼ਤ ਦੋਪਹੀਆ ਵਾਹਨ ਚਾਲਕ ਸੀ ਅਤੇ 44,666 ਲੋਕਾਂ ਦੀ ਮੌਤ ਹੈਲਮੇਟ ਨਾ ਪਹਿਨਣ ਕਾਰਨ ਹੋਈ ਸੀ। ਇਨ੍ਹਾਂ ਚੋਂ 30,148 ਲੋਕ ਦੋਪਹੀਆ ਵਾਹਨ ਚਲਾ ਰਹੇ ਸੀ ਜਦਕਿ 14,518 ਲੋਕ ਪਿੱਛੇ ਬੈਠੇ ਸੀ। ਇਹ 2019 ਵਿੱਚ ਸੜਕ ਹਾਦਸਿਆਂ ਵਿੱਚ ਹੋਈਆਂ ਮੌਤਾਂ ਦਾ 29.8 ਫੀਸਦੀ ਹੈ। ਸੜਕ ਹਾਦਸਿਆਂ ਵਿੱਚ ਵੱਧ ਰਹੀਆਂ ਮੌਤਾਂ ਦੇ ਮੱਦੇਨਜ਼ਰ ਲੋਕਾਂ ਨੂੰ ਸੜਕ ਸੁਰੱਖਿਆ ਪ੍ਰਤੀ ਵਧੇਰੇ ਜਾਗਰੂਕ ਹੋਣ ਦੀ ਲੋੜ ਹੈ।

 

ਸੜਕ ਆਵਾਜਾਈ ਤੇ ਰਾਜਮਾਰਗ ਮੰਤਰਾਲੇ (MoRTH) ਨੇ ਬਾਲ ਯਾਤਰੀਆਂ ਦੀ ਸੁਰੱਖਿਆ ਲਈ ਇੱਕ ਪ੍ਰਸਤਾਵ ਬਣਾਇਆ ਹੈ। ਇਸ ਪ੍ਰਸਤਾਵ ‘ਚ ਕਿਹਾ ਗਿਆ ਹੈ ਕਿ ਜੇਕਰ 4 ਸਾਲ ਜਾਂ ਇਸ ਤੋਂ ਘੱਟ …

Leave a Reply

Your email address will not be published. Required fields are marked *