ਪੰਜਾਬੀ ਗਾਇਕ ਸਿੱਧੂ ਮੂਸੇਵਾਲ ਸੰਜੂ ਗੀਤ ਨੂੰ ਲੈ ਕੇ ਮੁੜ ਤੋਂ ਵਿਵਾਦ ਵਿਚ ਹੈ। ਪੰਜਾਬ ਪੁਲਿਸ ਨੇ ਸੰਜੂ ਗਾਣੇ ਵਿਚ ਹਥਿਆਰਾਂ ਨੂੰ ਪ੍ਰਮੋਟ ਕਰਨ ਅਤੇ ਭੜਕਾਊ ਸ਼ਬਦਾਵਲੀ ਵਰਤਣ ਦੇ ਦੋਸ਼ ਵਿਚ ਸਿੱਧੂ ਮੂਸੇਵਾਲਾ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਨਿਊਜ 18 ਨਾਲ ਉਕਤ ਮਸਲੇ ਬਾਰੇ ਸਿੱਧੂ ਮੂਸੇਵਾਲ ਨੇ ਗੱਲਬਾਤ ਕੀਤੀ।
ਉਨ੍ਹਾਂ ਕਿਹਾ ਕਿ ਮੈਂ ਸੰਜੂ ਗੀਤ ਵਿਚ ਲਿਖਿਆ ਕਿ ਮੇਰੇ ਉਤੇ ਏਕੇ 47 ਰੱਖਣ ਤੇ ਚਲਾਉਣ ਦੇ ਦੋਸ਼ ਲਾਏ ਗਏ ਇਸ ਮੈਂ ਗੀਤ ਵਿਚ ਲਿਖਿਆ ਕਿ ਗੱਭਰੂ ਦੇ ਨਾਲ ਸੰਤਾਲੀ ਜੁੜ ਗਈ। ਮੈਂ ਕਦੇ ਵੀ ਆਪਣੇ ਕਿਸੇ ਫੈਨ ਜਾਂ ਲੋਕਾਂ ਨੂੰ ਗਨ ਚਲਾਉਣ ਲਈ ਨਹੀਂ ਆਖਿਆ। ਮੇਰੇ ਖਿਲਾਫ ਹਾਈਕੋਰਟ ਵਿਚ ਪੀਆਈਐਲ ਦਾਇਰ ਕੀਤੀ ਗਈ। ਉਨ੍ਹਾਂ ਕਿਹਾ ਕਿ ਆਖਰ ਮੈਨੂੰ ਹੀ ਹਰ ਵਾਰ ਟਾਰਗੇਟ ਕਿਉਂ ਕੀਤਾ ਜਾ ਰਿਹਾ ਹੈ।
ਮੈਂ ਚਾਰ ਪਹਿਲਾਂ ਹੀ ਗਾਇਕੀ ਸ਼ੁਰੂ ਕੀਤੀ ਹੈ ਅਤੇ ਮੇਰੇ ਤੋਂ ਪਹਿਲਾਂ ਕਾਫੀ ਸਿੰਗਰਾਂ ਨੇ ਹਥਿਆਰਾਂ ਨੂੰ ਲੈ ਕੇ ਗੀਤ ਗਾਏ ਹਨ ਪਰ ਮੇਰੇ ਉਤੇ ਹੀ ਪਰਚੇ ਦਰਜ ਕੀਤੇ ਜਾ ਰਹੇ ਹਨ।ਸਿੱਧੂ ਮੂਸੇਵਾਲਾ ਨੇ ਕਿਹਾ ਕਿ ਉਹ ਵੀ ਕਲਾਕਾਰ ਹੈ। ਉਹ ਆਪਣੀ ਗੱਲਾਂ ਨੂੰ ਗੀਤ ਰਾਹੀਂ ਲਿਖਦਾ ਹੈ। ਮੇਰੇ ਜੀਵਨ ਵਿਚ ਜੋ ਘਟਨਾਵਾਂ ਵਾਪਰਦੀਆਂ ਹਨ ਮੈਂ ਉਨ੍ਹਾਂ ਨੂੰ ਹੀ ਆਧਾਰ ਬਣਾ ਕੇ ਆਪਣੀ ਗੀਤਾਂ ਵਿਚ ਸ਼ਾਮਿਲ ਕਰ ਦਿੰਦਾ ਹੈ। ਮੈਂ ਆਪਣੀ ਮਾਂ ਉਤੇ ਗੀਤ ਲਿਖਿਆ, ਕੋਰੋਨਾ ਬਾਰੇ ਗੀਤ ਲਿਖਿਆ ਉਸ ਵੇਲੇ ਮੈਨੂੰ ਟਾਰਗੇਟ ਕੀਤਾ ਗਿਆ।
ਸਿੱਧੂ ਮੂਸੇਵਾਲ ਨੇ ਸੀਐਮ ਨੂੰ ਅਪੀਲ ਕੀਤੀ ਕਿ ਮੈਨੂੰ ਨਿਆਂ ਦਿੱਤਾ ਜਾਵੇ। ਮੈਂ ਇਕ ਆਮ ਪਿੰਡ ਦਾ ਮੁੰਡਾ ਹੈ। ਖੇਤੀ ਕਰਨਾ ਅਤੇ ਟਰੈਕਟਰ ਚਲਾਉਣਾ ਮੇਰਾ ਸ਼ੌਕ ਹੈ। ਉਨ੍ਹਾਂ ਕਿਹਾ ਜੇਕਰ ਮੇਰੇ ਜੇਲ ਜਾਣ ਨਾਲ ਪੰਜਾਬ ਦਾ ਕ੍ਰਾਈਮ ਖਤਮ ਹੁੰਦਾ ਹੈ ਤਾਂ ਮੈਂ ਜੇਲ ਜਾਣ ਲਈ ਤਿਆਰ ਹਾਂ। ਉਨ੍ਹਾਂ ਕਿਹਾ ਕੁਝ ਲੋਕ ਮੇਰੇ ਤੋਂ ਪੈਸੇ ਲੈਣਾ ਚਾਹੁੰਦੇ ਹਨ, ਮੈਨੂੰ ਬਲੈਕਮੇਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਇਕ ਮੀਡੀਆ ਤਬਕਾ ਮੇਰੇ ਉਤੇ ਦਬਾਅ ਬਣਾਉਣਾ ਚਾਹੁੰਦਾ ਹੈ ਪਰ ਮੈਨੂੰ ਅਦਾਲਤ ਉਤੇ ਪੂਰਾ ਭਰੋਸਾ ਹੈ।
ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ |news source: news18punjab
The post ਹੁਣੇ ਹੁਣੇ ਮੂਸੇਵਾਲੇ ਨੇ ਆਪਣੇ ਮੂੰਹੋਂ ਦੱਸੀ ਸੰਜੂ ਗੀਤ ਲਿਖਣ ਦੀ ਪੂਰੀ ਸਚਾਈ-ਦੇਖੋ ਪੂਰੀ ਖ਼ਬਰ appeared first on Sanjhi Sath.
ਪੰਜਾਬੀ ਗਾਇਕ ਸਿੱਧੂ ਮੂਸੇਵਾਲ ਸੰਜੂ ਗੀਤ ਨੂੰ ਲੈ ਕੇ ਮੁੜ ਤੋਂ ਵਿਵਾਦ ਵਿਚ ਹੈ। ਪੰਜਾਬ ਪੁਲਿਸ ਨੇ ਸੰਜੂ ਗਾਣੇ ਵਿਚ ਹਥਿਆਰਾਂ ਨੂੰ ਪ੍ਰਮੋਟ ਕਰਨ ਅਤੇ ਭੜਕਾਊ ਸ਼ਬਦਾਵਲੀ ਵਰਤਣ ਦੇ ਦੋਸ਼ …
The post ਹੁਣੇ ਹੁਣੇ ਮੂਸੇਵਾਲੇ ਨੇ ਆਪਣੇ ਮੂੰਹੋਂ ਦੱਸੀ ਸੰਜੂ ਗੀਤ ਲਿਖਣ ਦੀ ਪੂਰੀ ਸਚਾਈ-ਦੇਖੋ ਪੂਰੀ ਖ਼ਬਰ appeared first on Sanjhi Sath.