ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ। ਪੰਜਾਬ ਪੁਲਿਸ ਨੇ ਦੋ ਹੋਰ ਮੁਲਜ਼ਮਾਂ ਨੂੰ ਹਿਰਾਸਤ ‘ਚ ਲਿਆ ਹੈ। ਸੂਤਰਾਂ ਮੁਤਾਬਿਕ ਬਠਿੰਡਾ ਤੋਂ ਕੇਸ਼ਵ ਤੇ ਚੇਤਨ ਨੂੰ ਹਿਰਾਸਤ ‘ਚ ਲਿਆ। ਕੇਸ਼ਵ ‘ਤੇ ਹਮਲਾਵਰਾਂ ਨੂੰ ਹਥਿਆਰ ਸਪਲਾਈ ਕਰਨ ਦੇ ਇਲਜ਼ਾਮ ਹੈ। ਸ਼ੂਟਰਾਂ ਨੂੰ ਅੰਮ੍ਰਿਤਸਰ ਤੋਂ ਹਥਿਆਰ ਲਿਆ ਕੇ ਦਿੱਤੇ ਸੀ। ਕਤਲ ਵਾਲੇ ਦਿਨ ਕੇਕੜਾ ਦੇ ਨਾਲ ਹੀ ਕੇਸ਼ਵ ਸੀ। ਇਹ ਵੀ ਦੱਸਿਆ ਜਾ ਰਿਹਾ ਹੈ ਕਿ, ਮੂਸੇਵਾਲੇ ਦੀ ਹੱਤਿਆ ਵਾਲੇ ਦਿਨ ਸੰਦੀਪ ਕੇਕੜਾ ਹਮਲਾਵਰਾਂ ਨੂੰ ਸੂਚਨਾ ਦੇਣ ਤੋਂ ਬਾਅਦ ਮੋਟਰਸਾਈਕਲ ਲੈ ਕੇ ਉਥੋਂ ਨਿਕਲ ਗਿਆ ਸੀ ਜਦੋਂ ਕਿ ਕੇਸ਼ਵ ਉੱਥੇ ਹੀ ਮੌਜੂਦ ਰਿਹਾ।
ਕਤਲਕਾਂਡ ‘ਚ ਇਕ ਹੋਰ ਗ੍ਰਿਫ਼ਤਾਰੀ – ਕਤਲਕਾਂਡ ‘ਚ ਇਕ ਹੋਰ ਗ੍ਰਿਫ਼ਤਾਰੀ ਕੀਤੀ ਗਈ ਹੈ। ਸ਼ਾਰਪ ਸ਼ੂਟਰ ਸੰਤੋਸ਼ ਜਾਧਵ ਦਾ ਕਰੀਬੀ ਗ੍ਰਿਫ਼ਤਾਰ ਕੀਤਾ ਗਿਆ ਹੈ। ਮਹਾਰਾਸ਼ਟਰ ਦੇ ਪੁਣੇ ਤੋਂ ਸੌਰਵ ਮਹਾਕਾਲ ਨੂੰ ਕਾਬੂ ਕੀਤਾ ਹੈ। ਮਹਾਕਾਲ ਮਹਾਰਾਸ਼ਟਰ ਪੁਲਿਸ ਦੀ 14 ਦਿਨ ਦੀ ਹਿਰਾਸਤ ‘ਚ ਹੈ। ਪੁਲਿਸ ਸ਼ਾਰਪ ਸ਼ੂਟਰ ਸੰਤੋਸ਼ ਜਾਧਵ ਦੀ ਤਲਾਸ਼ ਕਰ ਰਹੀ ਹੈ। ਇਸਦੇ ਨਾਲ ਹੀ ਮੁਕਤਸਰ ਪੁਲਿਸ ਨੇ ਲਾਰੈਂਸ ਬਿਸ਼ਨੋਈ(Lawrence Bishnoi ) ਦਾ ਗੁਰਗਾ ਗ੍ਰਿਫ਼ਤਾਰ ਕੀਤਾ ਹੈ। ਸੁਮਿਤ ਕਟਾਰੀਆ ਸਿਰਸਾ ਦੇ ਡੱਬਵਾਲੀ ਦਾ ਰਹਿਣ ਵਾਲਾ ਹੈ।
‘ਮੁੱਖ ਸਾਜ਼ਿਸ਼ਕਾਰ ਲਾਰੈਂਸ ਬਿਸ਼ਨੋਈ ਹੈ’ – ਦਿੱਲੀ ਪੁਲਿਸ ਦੇ ਇੱਕ ਸੀਨੀਅਰ ਸੂਤਰ ਅਨੁਸਾਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਮੁੱਖ ਸਾਜ਼ਿਸ਼ਕਾਰ ਲਾਰੈਂਸ ਬਿਸ਼ਨੋਈ ਹੈ। ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਸਿੱਧੂ ਮੂਸੇਵਾਲਾ ਦੇ ਕਤਲ ਲਈ ਕਾਫੀ ਸਮਾਂ ਪਹਿਲਾਂ ਸਹੁੰ ਚੁੱਕੀ ਸੀ। ਲੌਰੈਂਸ ਬਿਸ਼ਨੋਈ ਨੇ ਸਿੱਧੂ ਮੂਸੇਵਾਲਾ ਨੂੰ ਮਾਰਨ ਲਈ ਕਈ ਗੈਂਗਸਟਰਾਂ ਸਾਹਮਣੇ ਸਹੁੰ ਖਾਧੀ ਸੀ।
ਪ੍ਰਭਦੀਪ ਪੱਬੀ ਦੀ ਅੱਜ ਕੋਰਟ ‘ਚ ਮੁੜ ਪੇਸ਼ੀ – ਮੂਸੇਵਾਲਾ ਕਤਲਕਾਂਡ- ਪ੍ਰਭਦੀਪ ਪੱਬੀ ਦੀ ਅੱਜ ਕੋਰਟ ‘ਚ ਮੁੜ ਪੇਸ਼ੀ ਹੋਏਗੀ। ਪੱਬੀ ਦਾ ਤਿੰਨ ਦਿਨਾ ਦਾ ਰਿਮਾਂਡ ਅੱਜ ਖਤਮ ਹੋ ਰਿਹਾ ਹੈ। ਪੱਬੀ ਹਰਿਆਣਾ ਦੇ ਤਖ਼ਤ ਮੱਲ ਦਾ ਰਹਿਣ ਵਾਲਾ ਹੈ। ਜਿਸ ਤੇ ਗੋਲਡੀ ਬਰਾੜ ਦੇ ਦੋ ਸਾਥੀਆਂ ਨੂੰ ਪਨਾਹ ਦੇਣ ਦਾ ਇਲਜ਼ਾਮ ਨੇ। ਮੂਸੇਵਾਲਾ ਦੀ ਰੇਕੀ ‘ਚ ਸਾਥ ਦੇਣ ਦਾ ਵੀ ਇਲਜ਼ਾਮ ਹੈ। ਹਾਲੇ ਤੱਕ ਪੱਬੀ ਨੇ ਪੁਲਿਸ ਨੂੰ ਕੋਈ ਪੁਖ਼ਤਾ ਜਾਣਕਾਰੀ ਨਹੀਂ ਦਿੱਤੀ।
‘ਜੇ ਮੇਰਾ ਮੁੰਡਾ ਦੋਸ਼ੀ ਹੈ ਤਾਂ ਉਸਨੂੰ ਗੋਲ਼ੀ ਮਾਰ ਦਿਓ’ – ਮੁਲਜ਼ਮ ਕੇਸ਼ਵ ਦੀ ਮਾਂ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਜੇ ਮੇਰਾ ਮੁੰਡਾ ਦੋਸ਼ੀ ਹੈ ਤਾਂ ਉਸਨੂੰ ਗੋਲ਼ੀ ਮਾਰ ਦਿਓ। ਕੇਸ਼ਵ ਦੀ ਭੈਣ ਨੇ ਦੱਸਿਆ ਕਿ ਕੇਸ਼ਵ ਨੂੰ ਘਰ ਤੋਂ ਬੇਦਖ਼ਲ ਕੀਤਾ ਹੋਇਆ ਹੈ। ਸੂਤਰਾਂ ਮੁਤਾਬਕ ਕੇਸ਼ਵ ਨੂੰ ਪੁਲਿਸ ਨੇ ਹਿਰਾਸਤ ‘ਚ ਲਿਆ ਹੋਇਆ ਹੈ। ਕੇਸ਼ਵ ਬਠਿੰਡਾ ਦਾ ਰਹਿਣ ਵਾਲਾ ਹੈ। ਸ਼ੂਟਰਾਂ ਨੂੰ ਅੰਮ੍ਰਿਤਸਰ ਤੋਂ ਹਥਿਆਰ ਲਿਆ ਕੇ ਦੇਣ ਦੇ ਇਲਜ਼ਾਮ ਨੇ।
ਗੋਲਡੀ ਬਰਾੜ ਨੂੰ ਲੈ ਕੇ CBI ਨੂੰ ਭੇਜੀ ਸੀ ਤਜਵੀਜ਼ – ਮੂਸੇਵਾਲਾ ਕਤਲ ਕੇਸ ਤੋਂ 10 ਦਿਨ ਪਹਿਲਾਂ ਗੋਲਡੀ ਬਰਾੜ ਨੂੰ ਲੈ ਕੇ ਪੰਜਾਬ ਪੁਲਿਸ ਨੇ CBI ਨੂੰ ਅਲਰਟ ਕੀਤਾ ਸੀ। ਪੰਜਾਬ ਪੁਲਿਸ ਨੇ ਗੋਲਡੀ ਬਰਾੜ ਖਿਲਾਫ਼ ਰੈਡ ਕਾਰਨਰ ਨੋਟਿਸ ਜਾਰੀ ਕਰਨ ਦੀ ਮੰਗ ਕੀਤੀ ਸੀ।
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ। ਪੰਜਾਬ ਪੁਲਿਸ ਨੇ ਦੋ ਹੋਰ ਮੁਲਜ਼ਮਾਂ ਨੂੰ ਹਿਰਾਸਤ ‘ਚ ਲਿਆ ਹੈ। ਸੂਤਰਾਂ ਮੁਤਾਬਿਕ ਬਠਿੰਡਾ ਤੋਂ ਕੇਸ਼ਵ ਤੇ ਚੇਤਨ …