ਰੈਪਰ ਅਤੇ ਗਾਇਕ ‘ਯੋ ਯੋ ਹਨੀ ਸਿੰਘ’ ਯਾਨੀ ਹਰਦੇਸ਼ ਸਿੰਘ ਦੇ ਖਿਲਾਫ ਉਨ੍ਹਾਂ ਦੀ ਪਤਨੀ ਸ਼ਾਲਿਨੀ ਤਲਵਾੜ ਨੇ ਘਰੇਲੂ ਹਿੰਸਾ ਦਾ ਮਾਮਲਾ ਦਰਜ ਕਰਵਾਇਆ ਹੈ। ਹਨੀ ਸਿੰਘ ਦੀ ਪਤਨੀ ਨੇ ਇਹ ਕੇਸ ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਵਿੱਚ ਦਰਜ ਕਰਵਾਇਆ ਹੈ। ਸ਼ਾਲਿਨੀ ਨੇ ਆਪਣੇ ਪਤੀ ‘ਤੇ ਸਰੀਰਕ ਅਤੇ ਮਾਨਸਿਕ ਹਿੰਸਾ ਦਾ ਦੋਸ਼ ਲਗਾਇਆ ਹੈ।

ਸ਼ਾਲਿਨੀ ਨੇ ਅੱਜ ਅਦਾਲਤ ਵਿੱਚ ਆਪਣਾ ਕੇਸ ਦਾਇਰ ਕੀਤਾ ਹੈ। ਅਦਾਲਤ ਨੇ ਹਨੀ ਸਿੰਘ ਨੂੰ 28 ਅਗਸਤ ਤੱਕ ਆਪਣਾ ਜਵਾਬ ਦੇਣ ਲਈ ਨੋਟਿਸ ਜਾਰੀ ਕੀਤਾ ਹੈ।ਦੱਸ ਦੇਈਏ ਕਿ ਹਨੀ ਸਿੰਘ ਅਤੇ ਸ਼ਾਲਿਨੀ ਦਾ ਵਿਆਹ 2011 ਵਿੱਚ ਦਿੱਲੀ ਦੇ ਇੱਕ ਗੁਰਦੁਆਰੇ ਵਿੱਚ ਹੋਇਆ ਸੀ।

ਪਤਨੀ ਵੱਲੋਂ ਦਾਇਰ ਕੀਤੇ ਕੇਸ ਵਿੱਚ ਕਿਹਾ ਗਿਆ ਹੈ ਕਿ ਉਸ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ ਅਤੇ ਮਾਨਸਿਕ ਤੌਰ ‘ਤੇ ਵੀ ਸ਼ੋਸ਼ਣ ਕੀਤਾ ਜਾ ਰਿਹਾ ਹੈ। ਹਨੀ ਸਿੰਘ ਦੀ ਪਤਨੀ ਸ਼ਾਲਿਨੀ ਦੀ ਤਰਫੋਂ ਵਕੀਲ ਸੰਦੀਪ ਕੌਰ, ਅਪੂਰਵ ਪਾਂਡੇ ਅਤੇ ਜੀਜੀ ਕਸ਼ਯਪ ਅਦਾਲਤ ਵਿੱਚ ਪੇਸ਼ ਹੋਏ।

ਦੱਸ ਦੇਈਏ ਕਿ 2014 ਵਿੱਚ ਹਨੀ ਸਿੰਘ ਨੇ ਪਹਿਲੀ ਵਾਰ ਇੱਕ ਰਿਐਲਿਟੀ ਸ਼ੋਅ ਵਿੱਚ ਆਪਣੀ ਪਤਨੀ ਨੂੰ ਲੋਕਾਂ ਦੇ ਸਾਹਮਣੇ ਪੇਸ਼ ਕੀਤਾ ਸੀ। ਬਹੁਤ ਸਾਰੇ ਲੋਕ ਇਹ ਜਾਣ ਕੇ ਹੈਰਾਨ ਰਹਿ ਗਏ ਕਿ ਹਨੀ ਸਿੰਘ ਨੇ ਬਾਲੀਵੁੱਡ ਦੇ ਮੈਗਾ ਪ੍ਰੋਜੈਕਟਾਂ ਦਾ ਹਿੱਸਾ ਬਣਨ ਤੋਂ ਪਹਿਲਾਂ ਵਿਆਹ ਕਰਵਾ ਲਿਆ ਸੀ। ਯੋ ਯੋ ਹਨੀ ਸਿੰਘ ਫਿਲਮ ‘ਕਾਕਟੇਲ’ ਦੇ ਗੀਤ ‘ਇੰਗਲਿਸ਼ ਬੀਟ’ ਤੋਂ ਬਾਅਦ ਹੀ ਬਹੁਤ ਮਸ਼ਹੂਰ ਹੋਏ ਸਨ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |
ਰੈਪਰ ਅਤੇ ਗਾਇਕ ‘ਯੋ ਯੋ ਹਨੀ ਸਿੰਘ’ ਯਾਨੀ ਹਰਦੇਸ਼ ਸਿੰਘ ਦੇ ਖਿਲਾਫ ਉਨ੍ਹਾਂ ਦੀ ਪਤਨੀ ਸ਼ਾਲਿਨੀ ਤਲਵਾੜ ਨੇ ਘਰੇਲੂ ਹਿੰਸਾ ਦਾ ਮਾਮਲਾ ਦਰਜ ਕਰਵਾਇਆ ਹੈ। ਹਨੀ ਸਿੰਘ ਦੀ ਪਤਨੀ ਨੇ …
Wosm News Punjab Latest News