ਅਕਸਰ ਲੀਡਰਾਂ ਨੂੰ ਉਨ੍ਹਾਂ ਦੀ ਕਾਰਗੁਜ਼ਾਰੀ ‘ਤੇ ਘੇਰਨ ਵਾਲੀ ਬੇਬਾਕ ਪੰਜਾਬੀ ਸਿੰਗਰ ਅਨਮੋਲ ਗਗਨ ਮਾਨ ਆਮ ਆਦਮੀ ਪਾਰਟੀ ਪੰਜਾਬ ‘ਚ ਸ਼ਾਮਲ ਹੋ ਰਹੀ ਹੈ। ਇਹ ਜਾਣਕਾਰੀ ‘ਆਪ’ ਆਗੂ ਬਲਦੇਵ ਸਿੰਘ ਜੈਤੋ ਦੇ ਫੇਸਬੁੱਕ ਅਕਾਊਂਟ ਤੋਂ ਪਤਾ ਲੱਗੀ ਹੈ। ਅਨਮੋਲ ਗਗਨ ਮਾਨ ਸ਼ੁਰੂ ਤੋਂ ਹੀ ਪੰਜਾਬ ਦੇ ਮੁੱਦਿਆਂ ਨੂੰ ਚੁੱਕਦੀ ਆਈ ਹੈ, ਜਿਸ ਤੋਂ ਕਿਤੇ ਨਾ ਕਿਤੇ ਇਹ ਕਿਆਸ ਲਾਏ ਜਾ ਰਹੇ ਸੀ ਕਿ ਉਹ ਸਿਆਸਤ ‘ਚ ਕਦਮ ਰੱਖ ਸਕਦੀ ਹੈ।
ਬਲਦੇਵ ਸਿੰਘ ਜੈਤੋ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਫੇਸਬੁੱਕ ‘ਤੇ ਲਿਖਿਆ, ‘ਅੱਜ ਮੈਨੂੰ ਬਹੁਤ ਖੁਸ਼ੀ ਹੋਈ ਕਿ ਅਨਮੋਲ ਗਗਨ ਮਾਨ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੀ ਹੈ। ਪਿਛਲੇ ਜੂਨ ਮਹੀਨੇ ਵਿੱਚ ਹੀ ਮੈਂ ਇਨ੍ਹਾਂ ਦੇ ਘਰ ਇਨਾਂ ਦੇ ਪਿਤਾ ਜੋਧਾ ਸਿੰਘ ਮਾਨ ਜੀ ਦੇ ਸੱਦੇ ਤੇ ਮੁਹਾਲੀ ਵਿਖੇ ਗਿਆ ਸੀ।
ਆਮ ਆਦਮੀ ਪਾਰਟੀ ਦੀਆਂ ਨੀਤੀਆਂ ਸਬੰਧੀ ਲਗਪਗ ਦੋ ਘੰਟੇ ਗੱਲਬਾਤ ਹੋਈ। ਅਨਮੋਲ ਕਾਫੀ ਪ੍ਰਭਾਵਿਤ ਹੋਏ। ਮੈਂ ਦਿੱਲੀ ਤੱਕ ਵੀ ਗੱਲ ਪਹੁੰਚਾ ਦਿੱਤੀ ਸੀ। ਅਖੀਰ ਵਿੱਚ ਉਨ੍ਹਾਂ ਕਿਹਾ ਕਿ ਪਾਰਟੀ ਵਿੱਚ ਲਿਆਉਣ ਦਾ ਤੁਹਾਡਾ ਯੋਗਦਾਨ ਵੱਧ ਹੋਵੇਗਾ।’
ਇਹ ਕੋਈ ਪਹਿਲੀ ਵਾਰ ਨਹੀਂ ਜਦ ਕੋਈ ਸੈਲੇਬ੍ਰਿਟੀ ਸਿਆਸਤ ‘ਚ ਕਦਮ ਰੱਖ ਰਿਹਾ ਹੋਵੇ। ਇਸ ਤੋਂ ਪਹਿਲਾਂ ਵੀ ਸੰਨੀ ਦਿਓਲ, ਇਰਫਾਨ ਪਠਾਨ ਤੇ ਹੰਸ ਰਾਜ ਹੰਸ ਵਰਗੇ ਕਈ ਨਾਂ ਸਿਆਸਤ ਨਾਲ ਜੁੜ ਚੁੱਕੇ ਹਨ। ਫਿਲਹਾਲ ਅਨਮੋਲ ਗਗਨ ਮਾਨ ਕਦੋਂ ਪਾਰਟੀ ‘ਚ ਸ਼ਾਮਲ ਹੋ ਰਹੀ ਹੈ, ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ।
ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ |news source: abpsanjha
The post ਹੁਣੇ ਹੁਣੇ ਮਸ਼ਹੂਰ ਗਾਇਕ ਅਨਮੋਲ ਗਗਨ ਮਾਨ ਆਪ ਪਾਰਟੀ ਚ’ ਹੋਈ ਸ਼ਾਮਿਲ ਤੇ ਇਸ ਵੱਡੇ ਲੀਡਰ ਦਾ ਦੇਵੇਗੀ ਸਾਥ-ਦੇਖੋ ਪੂਰੀ ਖ਼ਬਰ appeared first on Sanjhi Sath.
ਅਕਸਰ ਲੀਡਰਾਂ ਨੂੰ ਉਨ੍ਹਾਂ ਦੀ ਕਾਰਗੁਜ਼ਾਰੀ ‘ਤੇ ਘੇਰਨ ਵਾਲੀ ਬੇਬਾਕ ਪੰਜਾਬੀ ਸਿੰਗਰ ਅਨਮੋਲ ਗਗਨ ਮਾਨ ਆਮ ਆਦਮੀ ਪਾਰਟੀ ਪੰਜਾਬ ‘ਚ ਸ਼ਾਮਲ ਹੋ ਰਹੀ ਹੈ। ਇਹ ਜਾਣਕਾਰੀ ‘ਆਪ’ ਆਗੂ ਬਲਦੇਵ ਸਿੰਘ …
The post ਹੁਣੇ ਹੁਣੇ ਮਸ਼ਹੂਰ ਗਾਇਕ ਅਨਮੋਲ ਗਗਨ ਮਾਨ ਆਪ ਪਾਰਟੀ ਚ’ ਹੋਈ ਸ਼ਾਮਿਲ ਤੇ ਇਸ ਵੱਡੇ ਲੀਡਰ ਦਾ ਦੇਵੇਗੀ ਸਾਥ-ਦੇਖੋ ਪੂਰੀ ਖ਼ਬਰ appeared first on Sanjhi Sath.