ਭਾਰਤ ਸਰਕਾਰ ਵੱਲੋਂ ਚੀਨ ਦੀਆਂ ਬਣਾਈਆਂ ਹੋਈਆਂ ਐਪ ਬੈਨ ਕੀਤੇ ਜਾਣ ਦੇ ਦੂਸਰੇ ਦਿਨ ਚੀਨੀ ਕੰਪਨੀਆਂ ਨੂੰ ਇਕ ਹੋਰ ਝਟਕਾ ਦਿੰਦੇ ਹੋਏ ਹਾਈਵੇ ਪ੍ਰਾਜੈਕਟਸ ਤੋਂ ਵੀ ਚੀਨ ਦੀਆਂ ਕੰਪਨੀਆਂ ਨੂੰ ਬੈਨ ਕਰ ਦਿੱਤਾ ਗਿਆ ਹੈ। ਭਾਰਤ ਅਤੇ ਚੀਨ ਦਰਮਿਆਨ ਸਰਹੱਦ ’ਤੇ ਜਾਰੀ ਤਣਾਅ ਦੇ ਮੱਦੇਨਜ਼ਰ ਕੇਂਦਰੀ ਸੜਕ ਟਰਾਂਸਪੋਰਟ ਤੇ ਰਾਜਮਾਰਗ ਮੰਤਰੀ ਨਿਤਿਨ ਨੇ ਇਸ ਬਾਰੇ ਦੱਸਿਆ ਕਿ ਭਾਰਤ ਦੇ ਹਾਈਵੇ ਪ੍ਰਾਜੈਕਟ ਵਿਚ ਚੀਨ ਦੀਆਂ ਕੰਪਨੀਆਂ ਨੂੰ ਸ਼ਾਮਲ ਨਹੀਂ ਕੀਤਾ ਜਾਵੇਗਾ। ਜੇਕਰ ਉਹ ਕਿਸੇ ਭਾਰਤੀ ਜਾਂ ਫਿਰ ਹੋਰ ਕੰਪਨੀ ਦੇ ਨਾਲ ਜੁਆਇੰਟ ਵੈਂਚਰ ਬਣਾ ਕੇ ਵੀ ਬੋਲੀ ਲਗਾਉਂਦੀਆਂ ਹਨ ਤਾਂ ਵੀ ਉਨ੍ਹਾਂ ਨੂੰ ਸ਼ਾਮਲ ਨਹੀਂ ਕੀਤਾ ਜਾਵੇਗਾ।
ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਚੀਨੀ ਨਿਵੇਸ਼ਕਾਂ ਨੂੰ ਸੂਖਮ, ਲਘੂ ਅਤੇ ਮੱਧਮ ਉੱਦਮੀਆਂ ਵਰਗੇ ਵੱਖ-ਵੱਖ ਖੇਤਰਾਂ ਵਿਚ ਵੀ ਨਿਵੇਸ਼ ਰੋਕੇ ਜਾਣ ਨੂੰ ਯਕੀਨੀ ਬਣਾਏਗੀ। ਉਥੇ ਅਸੀਂ ਸੜਕ ਨਿਰਮਾਣ ਲਈ ਚੀਨੀ ਹਿੱਸੇਦਾਰੀ ਵਾਲੇ ਸਾਂਝੇ ਉੱਦਮੀਆਂ ਨੂੰ ਇਜਾਜ਼ਤ ਨਹੀਂ ਦਿਆਂਗੇ। ਨਿਤਿਨ ਗਡਕਰੀ ਨੇ ਕਿਹਾ ਕਿ ਅਸੀਂਸਖਤ ਰੁਖ਼ ਅਪਣਾਇਆ ਹੈ ਕਿ ਜੇਕਰ ਚੀਨੀ ਕੰਪਨੀਆਂ ਸਾਂਝੇ ਉੱਦਮਾਂ ਰਾਹੀਂ ਆਉਂਦੀਆਂ ਹਨ ਤਾਂ ਵੀ ਇਸ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਛੇਤੀ ਹੀ ਇਸ ਨਾਲ ਜੁੜੀ ਨਵੀਂ ਨੀਤੀ ਆਏਗੀ, ਜਿਸ ਵਿਚ ਚੀਨੀ ਕੰਪਨੀਆਂ ’ਤੇ ਰੋਕ ਲਗਾਉਣ ਅਤੇ ਭਾਰਤੀ ਕੰਪਨੀਆਂ ਨੂੰ ਰਾਜਮਾਰਗ ਪ੍ਰਾਜੈਕਟਾਂ ਵਿਚ ਢਿੱਲ ਦੇਣ ਦੇ ਨਿਯਮ ਤੈਅ ਕੀਤੇ ਜਾਣਗੇ। ਨਿਤਿਨ ਗਡਕਰੀ ਨੇ ਦੱਸਿਆ ਕਿ ਇਹ ਫੈਸਲਾ ਨਵੇਂ ਪ੍ਰਾਜੈਕਟਾਂ ’ਤੇ ਲਾਗੂ ਹੋਵੇਗਾ। ਇਸ ਸਮੇਂ ਚੀਨੀ ਕੰਪਨੀਆਂ ਵਾਲੇ ਬਹੁਤ ਸਾਰੇ ਅਜਿਹੇ ਪ੍ਰਾਜੈਕਟ ਚੱਲ ਰਹੇ ਹਨ ਜੋ ਕਿ ਬਹੁਤ ਪਹਿਲਾਂ ਦੇ ਸ਼ੁਰੂ ਕੀਤੇ ਗਏ ਸਨ।
ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ |
ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |news source: dailypostpunjabi
The post ਹੁਣੇ ਹੁਣੇ ਭਾਰਤ ਨੇ ਚੀਨ ਦੀਆਂ ਐਪਸ ਬੈਨ ਕਰਨ ਤੋਂ ਬਾਅਦ ਇਹ ਚੀਜ਼ ਵੀ ਕਰ ਦਿੱਤੀ ਬੈਨ-ਦੇਖੋ ਪੂਰੀ ਖ਼ਬਰ appeared first on Sanjhi Sath.
ਭਾਰਤ ਸਰਕਾਰ ਵੱਲੋਂ ਚੀਨ ਦੀਆਂ ਬਣਾਈਆਂ ਹੋਈਆਂ ਐਪ ਬੈਨ ਕੀਤੇ ਜਾਣ ਦੇ ਦੂਸਰੇ ਦਿਨ ਚੀਨੀ ਕੰਪਨੀਆਂ ਨੂੰ ਇਕ ਹੋਰ ਝਟਕਾ ਦਿੰਦੇ ਹੋਏ ਹਾਈਵੇ ਪ੍ਰਾਜੈਕਟਸ ਤੋਂ ਵੀ ਚੀਨ ਦੀਆਂ ਕੰਪਨੀਆਂ ਨੂੰ …
The post ਹੁਣੇ ਹੁਣੇ ਭਾਰਤ ਨੇ ਚੀਨ ਦੀਆਂ ਐਪਸ ਬੈਨ ਕਰਨ ਤੋਂ ਬਾਅਦ ਇਹ ਚੀਜ਼ ਵੀ ਕਰ ਦਿੱਤੀ ਬੈਨ-ਦੇਖੋ ਪੂਰੀ ਖ਼ਬਰ appeared first on Sanjhi Sath.