ਪੰਜਾਬ ‘ਚ 22 ਮਾਰਚ ਨੂੰ ਲੱਗੇ ਜਨਤਾ ਕਰਫ਼ਿਊ ਦੇ ਬਾਅਦ ਤੋਂ ਬੰਦ ਪਈ ਹਿਮਾਚਲ ਲਈ ਅੰਤਰਰਾਜੀ ਬੱਸ ਸੇਵਾ ਬੁੱਧਵਾਰ ਤੋਂ ਸ਼ੁਰੂ ਹੋਣ ਜਾ ਰਹੀ ਹੈ, ਜਿਸ ਲਈ ਹਿਮਾਚਲ ਸਰਕਾਰ ਵੱਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ। ਬੁੱਧਵਾਰ ਤੋਂ ਪੰਜਾਬ ਦੀਆਂ ਬੱਸਾਂ ਹਿਮਾਚਲ ਲਈ ਰਵਾਨਾ ਹੋਣਗੀਆਂ, ਜਦੋਂ ਕਿ ਹਿਮਾਚਲ ਦੀਆਂ ਬੱਸਾਂ ਪੰਜਾਬ ਆਉਣੀਆਂ ਸ਼ੁਰੂ ਹੋ ਜਾਣਗੀਆਂ।

ਇਸ ਲੜੀ ‘ਚ ਫਿਲਹਾਲ ਨਾਨ-ਏ. ਸੀ. ਬੱਸਾਂ ਹੀ ਚਲਾਉਣ ਦੀ ਇਜਾਜ਼ਤ ਦਿੱਤੀ ਗਈ ਹੈ ਤਾਂ ਕਿ ਹਵਾ ਦੀ ਵੈਂਟੀਲੇਸ਼ਨ ਹੋ ਸਕੇ।ਹਰੇਕ ਬੱਸ ਨੂੰ ਕੋਵਿਡ ਦੇ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ। ਪੰਜਾਬ ਸਰਕਾਰ ਵੱਲੋਂ ਦਿੱਲੀ, ਹਰਿਆਣਾ, ਰਾਜਸਥਾਨ, ਜੰਮੂ-ਕਸ਼ਮੀਰ ਅਤੇ ਰਾਜਸਥਾਨ ਦੀਆਂ ਬੱਸਾਂ ਨੂੰ ਪੰਜਾਬ ‘ਚ ਦਾਖ਼ਲੇ ਦੀ ਇਜਾਜ਼ਤ ਦੇ ਦਿੱਤੀ ਗਈ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਇਸੇ ਤਰ੍ਹਾਂ ਉਕਤ ਸੂਬਿਆਂ ‘ਚ ਪੰਜਾਬ ਦੀਆਂ ਬੱਸਾਂ ਦੇ ਦਾਖ਼ਲੇ ਲਈ ਵੀ ਚਿੱਠੀ ਲਿਖੀ ਗਈ ਹੈ। ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਵੱਲੋਂ ਪਹਿਲਾਂ ਹੀ ਪੰਜਾਬ ਦੀਆਂ ਬੱਸਾਂ ਨੂੰ ਦਾਖ਼ਲੇ ਦੀ ਇਜਾਜ਼ਤ ਦਿੱਤੀ ਜਾ ਚੁੱਕੀ ਹੈ ਅਤੇ ਹੁਣ ਹਿਮਾਚਲ ਵੱਲੋਂ ਇਜਾਜ਼ਤ ਦੇਣ ਤੋਂ ਬਾਅਦ ਦੂਜੇ ਸੂਬਿਆਂ ‘ਚ ਦਾਖ਼ਲੇ ਦੀ ਇਜਾਜ਼ਤ ਮਿਲਣ ਦੀ ਆਸ ਜਾਗ ਗਈ ਹੈ।

ਦੱਸਿਆ ਜਾ ਰਿਹਾ ਹੈ ਕਿ ਇਸੇ ਹਫਤੇ ਇਜਾਜ਼ਤ ਮਿਲ ਸਕਦੀ ਹੈ, ਇਸ ਲਈ ਪੰਜਾਬ ਦੇ ਟਰਾਂਸਪੋਰਟ ਮਹਿਕਮੇ ਵੱਲੋਂ ਸਾਰੀਆਂ ਤਿਆਰੀਆਂ ਪੂਰੀ ਕਰ ਲਈਆਂ ਗਈਆਂ ਹਨ ਤਾਂ ਕਿ ਹਰੀ ਝੰਡੀ ਮਿਲਣ ਤੋਂ ਬਾਅਦ ਤੁਰੰਤ ਦੂਜੇ ਸੂਬਿਆਂ ਨੂੰ ਬੱਸਾਂ ਭੇਜੀਆਂ ਜਾ ਸਕਣ।

ਟਰੇਨਾਂ ਬੰਦ ਹੋਣ ਤੋਂ ਬਾਅਦ ਬੱਸ ਅੱਡੇ ਤੋਂ ਬੱਸਾਂ ਚੱਲਣ ਦੀ ਗਿਣਤੀ ਬੀਤੇ ਦਿਨ ਵੀ 600 ਤੋਂ ਵੱਧ ਰਹੀ। ਮੁਸਾਫ਼ਰਾਂ ਦੀ ਸਹੂਲਤ ਨੂੰ ਦੇਖਦਿਆਂ ਜਲੰਧਰ ਦੇ ਦੋਵਾਂ ਡਿਪੂਆਂ ਵੱਲੋਂ 111 ਬੱਸਾਂ ਰਵਾਨਾ ਕੀਤੀਆਂ ਗਈਆਂ, ਜਿਨ੍ਹਾਂ ਤੋਂ ਮਹਿਕਮੇ ਨੂੰ 1.64 ਲੱਖ ਦੀ ਕੁਲੈਕਸ਼ਨ ਹੋਈ।
The post ਹੁਣੇ ਹੁਣੇ ਬੱਸ ਦਾ ਸਫ਼ਰ ਕਰਨ ਵਾਲਿਆਂ ਲਈ ਵੱਡੀ ਖ਼ਬਰ: ਲਾਗੂ ਹੋਣ ਜਾ ਰਹੇ ਹਨ ਇਹ ਨਵੇਂ ਨਿਯਮ,ਦੇਖੋ ਪੂਰੀ ਖ਼ਬਰ appeared first on Sanjhi Sath.
ਪੰਜਾਬ ‘ਚ 22 ਮਾਰਚ ਨੂੰ ਲੱਗੇ ਜਨਤਾ ਕਰਫ਼ਿਊ ਦੇ ਬਾਅਦ ਤੋਂ ਬੰਦ ਪਈ ਹਿਮਾਚਲ ਲਈ ਅੰਤਰਰਾਜੀ ਬੱਸ ਸੇਵਾ ਬੁੱਧਵਾਰ ਤੋਂ ਸ਼ੁਰੂ ਹੋਣ ਜਾ ਰਹੀ ਹੈ, ਜਿਸ ਲਈ ਹਿਮਾਚਲ ਸਰਕਾਰ ਵੱਲੋਂ …
The post ਹੁਣੇ ਹੁਣੇ ਬੱਸ ਦਾ ਸਫ਼ਰ ਕਰਨ ਵਾਲਿਆਂ ਲਈ ਵੱਡੀ ਖ਼ਬਰ: ਲਾਗੂ ਹੋਣ ਜਾ ਰਹੇ ਹਨ ਇਹ ਨਵੇਂ ਨਿਯਮ,ਦੇਖੋ ਪੂਰੀ ਖ਼ਬਰ appeared first on Sanjhi Sath.
Wosm News Punjab Latest News