ਤਾਮਿਲਨਾਡੂ ’ਚ ਕੁਨੂੰਰ ਨੇੜੇ ਭਾਰਤੀ ਹਵਾਈ ਫੌਜ ਦਾ ਹੈਲੀਕਾਪਟਰ ਹਾਦਸਾਗ੍ਰਸਤ ਹੋਣ ਨਾਲ ਦੇਸ਼ ਦੇ ਪਹਿਲੇ ਚੀਫ ਆਫ ਡਿਫੈਂਸ ਸਟਾਫ (ਸੀ. ਡੀ. ਐੱਸ.) ਜਨਰਲ ਬਿਪਿਨ ਰਾਵਤ ਅਤੇ ਉਨ੍ਹਾਂ ਦੀ ਪਤਨੀ ਮਧੁਲਿਕਾ ਰਾਵਤ ਸਮੇਤ 13 ਫੌਜੀ ਜਵਾਨਾਂ ਦੀ ਮੌਤ ਹੋ ਗਈ ਹੈ। ਇਸ ਹਾਦਸੇ ਤੋਂ ਪਹਿਲਾਂ ਦਾ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ’ਚ ਹੈਲੀਕਾਪਟਰ ਹਵਾ ’ਚ ਉਡਦਾ ਹੋਇਆ ਨਜ਼ਰ ਆ ਰਿਹਾ ਹੈ। ਇਸ ਵੀਡੀਓ ਨੂੰ ਸਥਾਨਕ ਲੋਕਾਂ ਨੇ ਬਣਾਇਆ ਹੈ। ਹਾਲਾਂਕਿ ਇਸ ਵੀਡੀਓ ਦੀ ਅਸੀਂ ਅਧਿਕਾਰਤ ਤੌਰ ’ਤੇ ਪੁਸ਼ਟੀ ਨਹੀਂ ਕਰਦੇ।
ਨਿਊਜ਼ ਏਜੰਸੀ ਏ. ਐੱਨ. ਆਈ. ਵਲੋਂ ਇਕ ਵੀਡੀਓ ਜਾਰੀ ਕੀਤਾ ਗਿਆ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਸੀ. ਡੀ. ਐੱਸ. ਜਨਰਲ ਬਿਪਿਨ ਰਾਵਤ ਦੇ ਉਸ ਐੱਮ. ਆਈ.-17ਵੀ5 ਹੈਲੀਕਾਪਟਰ ਦਾ ਹੈ, ਜੋ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਹੈਲੀਕਾਪਟਰ ਸੰਘਣੀ ਧੁੰਦ ’ਚੋਂ ਲੰਘਣਾ ਹੋਇਆ ਵਿਖਾਈ ਦੇ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਹਾਦਸੇ ਦੇ ਕੁਝ ਸਕਿੰਟ ਪਹਿਲਾਂ ਦਾ ਹੈ।
ਕਿਵੇਂ ਵਾਪਰਿਆ ਹਾਦਸਾ— ਬਿਪਿਨ ਰਾਵਤ ਆਪਣੀ ਪਤਨੀ ਮਧੁਲਿਕਾ ਰਾਵਤ ਅਤੇ ਫ਼ੌਜ ਦੇ ਕਈ ਅਫ਼ਸਰਾਂ ਦੀ ਟੀਮ ਨਾਲ ਬੁੱਧਵਾਰ ਦੁਪਹਿਰ ਕਰੀਬ 11.30 ਵਜੇ ਵੀ. ਵੀ. ਆਈ. ਪੀ. ਹੈਲੀਕਾਪਟਰ ਐੱਮ.ਆਈ-17ਵੀ5 ਵਿਚ ਸਵਾਰ ਸਨ। ਉਨ੍ਹਾਂ ਨੂੰ ਵੈਲਿੰਗਟਨ ਦੇ ਡਿਫੈਸ ਸਰਵਿਸੇਜ਼ ਆਫ ਸਟਾਫ ਕਾਲਜ ਵਿਚ ਲੈਕਚਰ ਦੇਣਾ ਸੀ। ਹੈਲੀਕਾਪਟਰ ਨੇ ਸੁਰੱਖਿਅਤ ਉਡਾਣ ਭਰੀ ਸੀ। ਰਾਵਤ ਦਾ ਹੈਲੀਕਾਪਟਰ ਤਕਰੀਬਨ 45 ਮਿੰਟ ਦਾ ਸਫ਼ਰ ਤੈਅ ਕਰ ਚੁੱਕਾ ਸੀ। ਇਸ ਨੂੰ ਵੈਲਿੰਗਟਨ ’ਚ 12.15 ਵਜੇ ਲੈਂਡ ਕਰਨਾ ਸੀ। ਏਅਰ ਟ੍ਰੈਫਿਕ ਕੰਟਰੋਲ ਨੇ ਹੈਲੀਕਾਪਟਰ ਤੋਂ ਕਰੀਬ 12.08 ਵਜੇ ਸੰਪਰਕ ਗੁਆ ਦਿੱਤਾ। ਇਸ ਤੋਂ ਬਾਅਦ ਪਾਇਲਟ ਨੇ ਸੰਤੁਲਨ ਗੁਆ ਦਿੱਤਾ ਅਤੇ ਕੁਝ ਹੀ ਮਿੰਟਾਂ ਦੇ ਅੰਦਰ ਹੈਲੀਕਾਪਟਰ ਅੱਗ ਦੀਆਂ ਲਪਟਾਂ ’ਚ ਘਿਰ ਗਿਆ।
ਮਿਲਿਆ ਬਲੈਕ ਬਾਕਸ— ਭਾਰਤੀ ਹਵਾਈ ਫ਼ੌਜ ਦੇ ਹੈਲੀਕਾਪਟਰ ਦਾ ਫਲਾਈਟ ਰਿਕਾਰਡਰ ਯਾਨੀ ਕਿ ਬਲੈਕ ਬਾਕਸ ਬਰਾਮਦ ਕਰ ਲਿਆ ਹੈ। ਅਧਿਕਾਰੀਆਂ ਨੇ ਬਲੈਕ ਬਾਕਸ ਦਾ ਦਾਇਰਾ ਹਾਦਸੇ ਵਾਲੀ ਥਾਂ ਤੋਂ 300 ਮੀਟਰ ਦੂਰ ਤੋਂ ਵਧਾ ਕੇ ਇਕ ਕਿਲੋਮੀਟਰ ਤੱਕ ਕਰ ਦਿੱਤਾ ਸੀ, ਜਿਸ ਤੋਂ ਬਾਅਦ ਇਸ ਨੂੰ ਬਰਾਮਦ ਕਰ ਲਿਆ ਗਿਆ। ਬਲੈਕ ਬਾਕਸ ਤੋਂ ਹਾਦਸੇ ਦੇ ਪਹਿਲੇ ਦੇ ਘਟਨਾਕ੍ਰਮ ਸਬੰਧੀ ਅਹਿਮ ਜਾਣਕਾਰੀ ਮਿਲੇਗੀ।
ਕੀ ਹੁੰਦਾ ਹੈ ਬਲੈਕ ਬਾਕਸ— ਕਿਸੇ ਵੀ ਜਹਾਜ਼ ਜਾਂ ਹੈਲੀਕਾਪਟਰ ਦਾ ਸਭ ਤੋਂ ਜ਼ਰੂਰੀ ਹਿੱਸਾ ਬਲੈਕ ਬਾਕਸ ਹੁੰਦਾ ਹੈ। ਇਹ ਹੈਲੀਕਾਪਟਰ ਜਾਂ ਜਹਾਜ਼ ਦੇ ਉਡਾਣ ਦੌਰਾਨ ਜਹਾਜ਼ ਨਾਲ ਜੁੜੀ ਹਰ ਤਰ੍ਹਾਂ ਦੀ ਗਤੀਵਿਧੀਆਂ ਨੂੰ ਰਿਕਾਰਡ ਕਰਦਾ ਹੈ। ਇਹ ਪਾਇਲਟ ਅਤੇ ਏਅਰ ਟ੍ਰੈਫਿਕ ਕੰਟਰੋਲ (ਏ. ਟੀ. ਐੱਸ.) ਵਿਚਾਲੇ ਗੱਲਬਾਤ ਦਾ ਰਿਕਾਰਡ ਇਕੱਠਾ ਕਰਦਾ ਹੈ। ਇਸ ਤੋਂ ਇਲਾਵਾ ਪਾਇਲਟ ਅਤੇ ਕੋ-ਪਾਇਲਟ ਦੀ ਗੱਲਬਾਤ ਵੀ ਰਿਕਾਰਡ ਹੁੰਦੀ ਹੈ। ਇਸ ਨੂੰ ਡਾਟਾ ਰਿਕਾਰਡਰ ਵੀ ਕਿਹਾ ਜਾਂਦਾ ਹੈ।
ਤਾਮਿਲਨਾਡੂ ’ਚ ਕੁਨੂੰਰ ਨੇੜੇ ਭਾਰਤੀ ਹਵਾਈ ਫੌਜ ਦਾ ਹੈਲੀਕਾਪਟਰ ਹਾਦਸਾਗ੍ਰਸਤ ਹੋਣ ਨਾਲ ਦੇਸ਼ ਦੇ ਪਹਿਲੇ ਚੀਫ ਆਫ ਡਿਫੈਂਸ ਸਟਾਫ (ਸੀ. ਡੀ. ਐੱਸ.) ਜਨਰਲ ਬਿਪਿਨ ਰਾਵਤ ਅਤੇ ਉਨ੍ਹਾਂ ਦੀ ਪਤਨੀ ਮਧੁਲਿਕਾ …
Wosm News Punjab Latest News