Breaking News
Home / Punjab / ਹੁਣੇ ਹੁਣੇ ਬਾਲੀਵੁੱਡ ਦੀ ਇਸ ਮਸ਼ਹੂਰ ਹਸਤੀ ਨੇ ਆਪਣੀ ਨੂੰ ਪਤਨੀ ਨੂੰ ਮਾਰਨ ਦੀ ਕੀਤੀ ਕੋਸ਼ਿਸ਼

ਹੁਣੇ ਹੁਣੇ ਬਾਲੀਵੁੱਡ ਦੀ ਇਸ ਮਸ਼ਹੂਰ ਹਸਤੀ ਨੇ ਆਪਣੀ ਨੂੰ ਪਤਨੀ ਨੂੰ ਮਾਰਨ ਦੀ ਕੀਤੀ ਕੋਸ਼ਿਸ਼

ਫਿਲਮ ਨਿਰਮਾਤਾ ਕਮਲ ਕਿਸ਼ੋਰ ਮਿਸ਼ਰਾ ਖਿਲਾਫ ਆਪਣੀ ਪਤਨੀ ਨੂੰ ਕਾਰ ਨਾਲ ਟੱਕਰ ਮਾਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਅੰਬੋਲੀ ਪੁਲਿਸ ਨੇ ਫਿਲਮ ਨਿਰਮਾਤਾ ਦੇ ਖਿਲਾਫ ਆਈਪੀਸੀ ਦੀ ਧਾਰਾ 279 ਅਤੇ 338 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।

ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਘਟਨਾ ‘ਚ ਉਸ ਦੀ ਪਤਨੀ ਦੇ ਸਿਰ ‘ਤੇ ਸੱਟ ਲੱਗੀ ਹੈ ਅਤੇ ਉਹ ਗੰਭੀਰ ਜ਼ਖਮੀ ਹੋ ਗਈ ਹੈ। ਨਾਲ ਹੀ ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਵੀ ਕੈਦ ਹੋ ਗਈ ਹੈ। ਪੁਲਿਸ ਨੇ ਕਮਲ ਕਿਸ਼ੋਰ ਮਿਸ਼ਰਾ ਦੀ ਪਤਨੀ ਦੀ ਸ਼ਿਕਾਇਤ ਦੇ ਆਧਾਰ ‘ਤੇ ਮਾਮਲਾ ਦਰਜ ਕਰ ਲਿਆ ਹੈ।

ਪੁਲਿਸ ਮੁਤਾਬਕ ਪਤਨੀ ਨੇ ਆਪਣੀ ਸ਼ਿਕਾਇਤ ‘ਚ ਕਿਹਾ ਹੈ ਕਿ ਮਿਸ਼ਰਾ ਨੇ 19 ਅਕਤੂਬਰ ਨੂੰ ਕਥਿਤ ਤੌਰ ‘ਤੇ ਉਸ ਨੂੰ ਇਕ ਕਾਰ ਨਾਲ ਟੱਕਰ ਮਾਰ ਦਿੱਤੀ ਸੀ, ਜਿਸ ‘ਚ ਉਹ ਗੰਭੀਰ ਜ਼ਖ਼ਮੀ ਹੋ ਗਈ ਸੀ। ਪੁਲਿਸ ਦਾ ਕਹਿਣਾ ਹੈ ਕਿ ਕਮਲ ਕਿਸ਼ੋਰ ਦੀ ਭਾਲ ਜਾਰੀ ਹੈ ਅਤੇ ਮਾਮਲੇ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਫਿਲਮ ਨਿਰਮਾਤਾ ਹਾਲੇ ਫਰਾਰ ਹੈ ਅਤੇ ਇਸ ਮਾਮਲੇ ‘ਚ ਹੁਣ ਤੱਕ ਉਸ ਦੇ ਪੱਖ ਤੋਂ ਕੋਈ ਬਿਆਨ ਨਹੀਂ ਆਇਆ ਹੈ।

ਦੱਸ ਦੇਈਏ ਕਿ ਕਮਲ ਕਿਸ਼ੋਰ ਮਿਸ਼ਰਾ ਵਨ ਐਂਟਰਟੇਨਮੈਂਟ ਫਿਲਮ ਪ੍ਰੋਡਕਸ਼ਨ ਨਾਂ ਦਾ ਪ੍ਰੋਡਕਸ਼ਨ ਹਾਊਸ ਚਲਾਉਂਦੇ ਹਨ। ਹਾਲ ਹੀ ‘ਚ ਉਨ੍ਹਾਂ ਨੇ ਫਿਲਮ ਦਿਹਾਂਤੀ ਡਿਸਕੋ ਦਾ ਨਿਰਮਾਣ ਕੀਤਾ ਸੀ, ਜਿਸ ‘ਚ ਗਣੇਸ਼ ਆਚਾਰੀਆ ਨਜ਼ਰ ਆਏ ਸਨ। ਇਸ ਤੋਂ ਇਲਾਵਾ ਉਹ ਸ਼ਰਮਾ ਜੀ ਕੀ ਲੱਗ ਗਈ, ਫਲੈਟ ਨੰਬਰ 420 ਵਰਗੀਆਂ ਫਿਲਮਾਂ ਦਾ ਨਿਰਮਾਣ ਕਰ ਚੁੱਕੇ ਹਨ।

ਇਸ ਦੇ ਨਾਲ ਹੀ ਕਮਲ ਕਿਸ਼ੋਰ ਮਿਸ਼ਰਾ ਨੇ ‘ਖਲੀ ਬਲੀ’ ਫਿਲਮ ਵੀ ਬਣਾਈ ਸੀ। ਕਮਲ 2019 ਵਿੱਚ ਨਿਰਮਾਤਾ ਬਣ ਗਿਆ ਅਤੇ ਉਸ ਨੇ ਆਪਣੇ ਕੰਮ ਦੀ ਨੈਤਿਕਤਾ ਦੇ ਕਾਰਨ ਜਲਦੀ ਹੀ ਇੱਕ ਵੱਡੀ ਪ੍ਰਸਿੱਧੀ ਹਾਸਲ ਕਰ ਲਈ ਹੈ।

ਫਿਲਮ ਨਿਰਮਾਤਾ ਕਮਲ ਕਿਸ਼ੋਰ ਮਿਸ਼ਰਾ ਖਿਲਾਫ ਆਪਣੀ ਪਤਨੀ ਨੂੰ ਕਾਰ ਨਾਲ ਟੱਕਰ ਮਾਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਅੰਬੋਲੀ ਪੁਲਿਸ ਨੇ ਫਿਲਮ ਨਿਰਮਾਤਾ ਦੇ ਖਿਲਾਫ ਆਈਪੀਸੀ ਦੀ ਧਾਰਾ 279 …

Leave a Reply

Your email address will not be published. Required fields are marked *