ਫ਼ਿਲਮ ‘ਐੱਲ.ਏ.ਸੀ.-ਲਿਵ ਦਿ ਬੈਟਲ’ ਦੀ ਸ਼ੂਟਿੰਗ ਦੌਰਾਨ ਬ੍ਰੇਨ ਸਟਰੋਕ ਦਾ ਸ਼ਿਕਾਰ ਹੋਏ ਆਸ਼ਿਕੀ ਫੇਮ ਅਦਾਕਾਰ ਰਾਹੁਲ ਰਾਏ ਹੌਲੀ-ਹੌਲੀ ਠੀਕ ਤਾਂ ਹੋ ਰਹੇ ਹਨ ਪਰ ਉਨ੍ਹਾਂ ਦੇ ਲੱਛਣ ਪਹਿਲਾਂ ਨਾਲੋਂ ਚਿੰਤਾਜਨਕ ਹਨ। ਉਨ੍ਹਾਂ ਦਾ ਇਲਾਜ ਵਾਕਹਾਰਡ ਹਸਪਤਾਲ ’ਚ ਚੱਲ ਰਿਹਾ ਹੈ। ਇਸ ਦੌਰਾਨ ਖ਼ਬਰ ਆਈ ਹੈ ਕਿ ਰਾਹੁਲ ਨੂੰ ਇਕ ਵਾਰ ਫਿਰ ਆਈ.ਸੀ.ਯੂ. ’ਚ ਦਾਖ਼ਲ ਕੀਤਾ ਗਿਆ ਹੈ।

ਇਸ ਗੱਲ ਦੀ ਜਾਣਕਾਰੀ ਖ਼ੁਦ ਰਾਹੁਲ ਰਾਏ ਦਾ ਇਲਾਜ ਕਰ ਰਹੇ ਡਾਕਟਰ ਨੇ ਦਿੱਤੀ। ਰਾਹੁਲ ਨੂੰ ਆਈ.ਸੀ.ਯੂ. ’ਚ ਦਾਖ਼ਲ ਕਰਨ ਦਾ ਕਾਰਨ ਹੈ ਅਦਾਕਾਰ ਦੀ ਹੌਲੀ ਰਫ਼ਤਾਰ ਨਾਲ ਚੱਲ ਰਹੀ ਦਿਲ ਦੀ ਧੜਕਣ।ਰਾਹੁਲ ਰਾਏ ਦਾ ਇਲਾਜ ਕਰ ਰਹੇ ਡਾਕਟਰ ਪਵਨ ਪਾਈ ਇਕ ਨਿਊਰੋਲੋਜ਼ੀਸਟ ਅਤੇ ਨਿਊਰੋਇੰਟਰਵੇਂਸ਼ਨ ਕੰਸਲਟੈਂਟ ਹਨ। ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਰਾਹੁਲ ਉਂਝ ਤਾਂ ਲਗਭਗ ਠੀਕ ਹੋ ਰਹੇ ਹਨ ਪਰ ਉਨ੍ਹਾਂ ਨੂੰ ਬੋਲਣ ’ਚ ਥੋੜ੍ਹੀ ਜਿਹੀ ਪ੍ਰੇਸ਼ਾਨੀ ਹੈ।

ਉਨ੍ਹਾਂ ਦਾ ਸੱਜਾ ਹਿੱਸਾ ਬ੍ਰੇਨ ਸਟਰੋਕ ਦੀ ਵਜ੍ਹਾ ਨਾਲ ਥੋੜ੍ਹਾ ਘੱਟ ਕੰਮ ਕਰ ਰਿਹਾ ਹੈ ਪਰ ਉਨ੍ਹਾਂ ਨੂੰ ਆਈ.ਸੀ.ਯੂ. ’ਚ ਰੱਖਣ ਦਾ ਕਾਰਨ ਹੈ ਉਨ੍ਹਾਂ ਦੇ ਦਿਲ ਦੀ ਧੜਕਣ। ਹਾਲਾਂਕਿ ਇਹ ਸਿਰਫ ਇਕ ਦਿਨ ਦੇ ਲਈ ਹੈ। ਬਾਅਦ ’ਚ ਉਨ੍ਹਾਂ ਨੂੰ ਆਈ.ਸੀ.ਯੂ. ’ਚੋਂ ਕੱਢ ਲਿਆ ਜਾਵੇਗਾ।

ਦੱਸ ਦੇਈਏ ਕਿ ਰਾਹੁਲ ਆਏ ਦਿਨ ਸੋਸ਼ਲ ਮੀਡੀਆ ’ਤੇ ਹਸਪਤਾਲ ਤੋਂ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ। ਰਾਹੁਲ ਦੀ ਸਪੀਚ ਥੈਰੇਪੀ ਵੀ ਮਾਹਿਰਾਂ ਦੀ ਦੇਖ-ਰੇਖ ’ਚ ਚੱਲ ਰਹੀ ਹੈ। ਨਾਲ ਹੀ ਉਨ੍ਹਾਂ ਦੀ ਫਿਜ਼ਿਓਥੈਰੇਪੀ ’ਤੇ ਵੀ ਕੰਮ ਚੱਲ ਰਿਹਾ ਹੈ।

ਰਾਹੁਲ ਕਾਰਗਿਲ ਦੇ ਮਾਈਨਸ 12 ਡਿਗਰੀ ਟੈਂਪਰੇਚਰ ਗਲਵਾਨ ਵੈਲੀ ’ਤੇ ਬੇਸਡ ਫ਼ਿਲਮ ‘ਐੱਲ.ਏ.ਸੀ. -ਲਿਵ ਦਾ ਬੈਟਲ’ ਦੀ ਸ਼ੂਟਿੰਗ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੂੰ ਬ੍ਰੇਨ ਸਟਰੋਕ ਆਇਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਟ੍ਰੀਟਮੈਂਟ ਲਈ 2 ਦਿਨ ਪਹਿਲਾਂ ਹੀ ਸ਼੍ਰੀਨਗਰ ਤੋਂ ਏਅਰਲਿਫਟ ਕਰਕੇ ਮੁੰਬਈ ਲਿਆਂਦਾ ਗਿਆ ਸੀ। ਬ੍ਰੇਨ ਸਟਰੋਕ ਨਾਲ ਰਾਹੁਲ ਦੇ ਚਿਹਰੇ ਦਾ ਸੱਜਾ ਹਿੱਸਾ ਪ੍ਰਭਾਵਿਤ ਹੋਇਆ ਹੈ। ਇਸ ਤੋਂ ਬਾਅਦ ਉਨ੍ਹਾਂ ਦਾ ਸੱਜਾ ਹੱਥ ਵੀ ਕਮਜ਼ੋਰ ਹੋ ਗਿਆ ਹੈ।
The post ਹੁਣੇ ਹੁਣੇ ਬਾਲੀਵੁੱਡ ਦਾ ਇਹ ਮਸ਼ਹੂਰ ਸੁਪਰਸਟਾਰ ICU ਚ’ ਦਾਖ਼ਲ,ਹਰ ਪਾਸੇ ਹੋ ਰਹੀਆਂ ਨੇ ਅਰਦਾਸਾਂ,ਦੇਖੋ ਪੂਰੀ ਖ਼ਬਰ appeared first on Sanjhi Sath.
ਫ਼ਿਲਮ ‘ਐੱਲ.ਏ.ਸੀ.-ਲਿਵ ਦਿ ਬੈਟਲ’ ਦੀ ਸ਼ੂਟਿੰਗ ਦੌਰਾਨ ਬ੍ਰੇਨ ਸਟਰੋਕ ਦਾ ਸ਼ਿਕਾਰ ਹੋਏ ਆਸ਼ਿਕੀ ਫੇਮ ਅਦਾਕਾਰ ਰਾਹੁਲ ਰਾਏ ਹੌਲੀ-ਹੌਲੀ ਠੀਕ ਤਾਂ ਹੋ ਰਹੇ ਹਨ ਪਰ ਉਨ੍ਹਾਂ ਦੇ ਲੱਛਣ ਪਹਿਲਾਂ ਨਾਲੋਂ ਚਿੰਤਾਜਨਕ …
The post ਹੁਣੇ ਹੁਣੇ ਬਾਲੀਵੁੱਡ ਦਾ ਇਹ ਮਸ਼ਹੂਰ ਸੁਪਰਸਟਾਰ ICU ਚ’ ਦਾਖ਼ਲ,ਹਰ ਪਾਸੇ ਹੋ ਰਹੀਆਂ ਨੇ ਅਰਦਾਸਾਂ,ਦੇਖੋ ਪੂਰੀ ਖ਼ਬਰ appeared first on Sanjhi Sath.
Wosm News Punjab Latest News