ਮਰਹੂਮ ਅਦਾਕਾਰ ਤੇ ਕਾਮੇਡੀਅਨ ਕਾਦਰ ਖਾਨ ਦੇ ਵੱਡੇ ਬੇਟੇ ਅਬਦੁਲ ਕੁਦਦੁਸ ਦਾ ਦੇਹਾਂਤ ਹੋ ਗਿਆ। ਖਬਰਾਂ ਮੁਤਾਬਕ ਉਨ੍ਹਾਂ ਕੈਨੇਡਾ ‘ਚ ਆਖਰੀ ਸਾਹ ਲਏ। ਉਨ੍ਹਾਂ ਦੀ ਮੌਤ ਦਾ ਕਾਰਨ ਅਜੇ ਪਤਾ ਨਹੀਂ ਲੱਗ ਸਕਿਆ।

ਕਾਦਰ ਖਾਨ ਨੇ ਵੀ ਕੈਨੇਡਾ ‘ਚ ਲਏ ਸੀ ਆਖਰੀ ਸਾਹ – ਕਾਦਰ ਖਾਨ ਦੇ ਬੇਟੇ ਅਬਗੁਲ ਨੇ ਖੁਦ ਨੂੰ ਜ਼ਿੰਦਗੀ ਭਰ ਬਾਲੀਵੁੱਡ ਤੇ ਲਾਈਮਲਾਈਟ ਤੋਂ ਦੂਰ ਰੱਖਿਆ। ਕੈਨੇਡਾ ‘ਚ ਉਹ ਇਕ ਏਅਰਪੋਰਟ ਤੇ ਬਤੌਰ ਸਿਕਿਓਰਟੀ ਅਫਸਰ ਕੰਮ ਕਰਦੇ ਸਨ। ਅਬਦੁਲ ਕਾਦਰ ਦੀ ਪਹਿਲੀ ਪਤਨੀ ਨੇ ਵੱਡੇ ਬੇਟੇ ਸਨ। ਉਹ ਆਪਣੇ ਪੂਰੇ ਪਰਿਵਾਰ ਨਾਲ ਕੈਨੇਡਾ ਚ ਹੀ ਰਹਿੰਦੇ ਸਨ। ਸਾਲ 2018 ‘ਚ 81 ਸਾਲ ਦੀ ਉਮਰ ‘ਚ ਕਾਦਰ ਖਾਨ ਦਾ ਦੇਹਾਂਤ ਹੋਇਆ ਸੀ। ਕਾਦਰ ਖਾਨ ਨੇ ਵੀ ਕੈਨੇਡਾ ‘ਚ ਆਖਰੀ ਸਾਹ ਲਏ ਸਨ।

ਅਬਦੁਲ ਕਾਰਨ ਫ਼ਿਲਮਾਂ ‘ਚ ਵਿਲਨ ਦਾ ਕਿਰਦਾਰ ਨਿਭਾਉਣਾ ਛੱਡਿਆ ਸੀ – ਕਾਦਰ ਖਾਨ ਨੇ ਇਕ ਇੰਟਰਵਿਊ ‘ਚ ਦੱਸਿਆ ਸੀ, ਅਬਦੁਲ ਦੀ ਵਜ੍ਹਾ ਨਾਲ ਉਨ੍ਹਾਂ ਫ਼ਿਲਮਾਂ ‘ਚ ਵਿਲਨ ਦਾ ਕਿਰਦਾਰ ਨਿਭਾਉਣਾ ਛੱਡ ਦਿੱਤਾ ਸੀ। ਕਾਦਰ ਨੇ ਦੱਸਿਆ ਸੀ, ‘ਇਕ ਦਿਨ ਮੇਰਾ ਬੇਟਾ ਅਬਦੁਲ ਆਪਣੇ ਦੋਸਤਾਂ ਨਾਲ ਖੇਡਣ ਗਿਆ ਸੀ ਤੇ ਜਦੋਂ ਉਹ ਘਰ ਆਇਆ ਤਾਂ ਉਸ ਦੇ ਕੱਪੜੇ ਫਟੇ ਹੋਏ ਸਨ।

ਮੈਂ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਸ ਦੇ ਦੋਸਤ ਕਹਿੰਦੇ ਹਨ ਕਿ ਤੇਰੇ ਪਿਤਾ ਫ਼ਿਲਮਾਂ ‘ਚ ਦੂਜਿਆਂ ਨੂ ਕੁੱਟਦੇ ਹਨ ਤੇ ਫਿਰ ਖੁਦ ਕੁੱਟ ਖਾਂਦੇ ਹਨ। ਜਿਸ ਤੋਂ ਬਾਅਦ ਉਸ ਨੂੰ ਗੁੱਸਾ ਆਇਆ ਤੇ ਉਨ੍ਹਾਂ ਨਾਲ ਝਗੜਾ ਕਰ ਲਿਆ। ਇਸ ਤੋਂ ਕੁਝ ਦਿਨ ਬਾਅਦ ਵੀ ਉਹ ਲੜ ਕੇ ਘਰ ਆਇਆ।

ਉਸ ਨੂੰ ਸੱਟ ਵੀ ਲੱਗੀ ਸੀ। ਜਿਸ ਤੋਂ ਬਾਅਦ ਮੈਂ ਫੈਸਲਾ ਲਿਆ ਕਿ ਮੈਂ ਹੁਣ ਫ਼ਿਲਮਾਂ ‘ਚ ਵਿਲੇਨ ਦਾ ਆਫਰ ਸਵੀਕਾਰ ਨਹੀਂ ਕਰਾਂਗਾ।’ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਤੋਂ ਉਨ੍ਹਾਂ ਕੌਮਿਕ ਰੋਲ ‘ਚ ਕੰਮ ਕਰਨਾ ਸ਼ੁਰੂ ਕਰ ਲਿਆ। ਕਾਦਰ ਖਾਨ ਦੇ ਦੋ ਹੋਰ ਬੇਟੇ ਹਨ। ਸਰਫਰਾਜ ਖਾਨ ਤੇ ਸ਼ਾਹਨਵਾਜ ਖਾਨ। ਦੋਵੇਂ ਬਾਲੀਵੁੱਡ ਦਾ ਹਿੱਸਾ ਹਨ।
ਮਰਹੂਮ ਅਦਾਕਾਰ ਤੇ ਕਾਮੇਡੀਅਨ ਕਾਦਰ ਖਾਨ ਦੇ ਵੱਡੇ ਬੇਟੇ ਅਬਦੁਲ ਕੁਦਦੁਸ ਦਾ ਦੇਹਾਂਤ ਹੋ ਗਿਆ। ਖਬਰਾਂ ਮੁਤਾਬਕ ਉਨ੍ਹਾਂ ਕੈਨੇਡਾ ‘ਚ ਆਖਰੀ ਸਾਹ ਲਏ। ਉਨ੍ਹਾਂ ਦੀ ਮੌਤ ਦਾ ਕਾਰਨ ਅਜੇ ਪਤਾ …
Wosm News Punjab Latest News