ਦੇਸ਼ ਵਿੱਚ ਕੋਰੋਨਾ ਵਾਇਰਸ (Corona Virus) ਦੇ ਨਵੇਂ ਰੂਪ ਓਮੀਕ੍ਰੋਨ (Omicron) ਦੇ ਵੱਧ ਰਹੇ ਖਤਰੇ ਦੇ ਵਿਚਕਾਰ ਚੰਡੀਗੜ੍ਹ (Chandigarh in Omicron) ਵਿੱਚ ਦੋ ਮਰੀਜ਼ ਹੋ ਪੀੜਤ ਪਾਏ ਗਏ ਹਨ। ਦੋਵਾਂ ਮਾਮਲਿਆਂ ਦੀ ਪੁਸ਼ਟੀ ਹੋ ਗਈ ਹੈ। ਇਥੇ ਇੱਕੋ ਪਰਿਵਾਰ ਦੇ ਪੰਜਾਂ ਮੈਂਬਰਾਂ ਦੇ ਸੈਂਪਲ ਜੀਨੋਮ ਸੀਕੁਏਂਸਿੰਗ ਲਈ ਨਵੀਂ ਦਿੱਲੀ ਭੇਜੇ ਗਏ ਸਨ।
ਜਾਣਕਾਰੀ ਅਨੁਸਾਰ ਚੰਡੀਗੜ੍ਹ ਵਿੱਚ ਇੱਕੋ ਪਰਿਵਾਰ ਦੇ 5 ਮੈਂਬਰਾਂ ਵਿਚੋਂ 2 ਦੇ ਓਮੀਕ੍ਰੋਨ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ, ਜਦਕਿ 3 ਦੇ ਸੈਂਪਲਾਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।ਓਮੀਕ੍ਰੋਨ ਪੀੜਤਾਂ ਵਿੱਚ ਇੱਕ 80 ਸਾਲ ਦੇ ਬਜ਼ੁਰਗ ਹੈ, ਜੋ ਹਾਈਪਰਟੈਨਸ਼ਨ ਦਾ ਮਰੀਜ਼ ਹੈ ਅਤੇ ਦੂਜਾ ਵਿਅਕਤੀ 45 ਸਾਲ ਦੀ ਉਮਰ ਦਾ ਹੈ।
ਹਾਲਾਂਕਿ ਪਹਿਲਾਂ 45 ਸਾਲਾ ਵਿਅਕਤੀ ਦੀ 24 ਦਸੰਬਰ ਨੂੰ ਆਰਟੀਪੀਸੀਆਰ ਨੈਗੇਟਿਵ ਆਈ ਸੀ ਅਤੇ ਉਸਨੂੰ ਛੁੱਟੀ ਦੇ ਦਿੱਤੀ ਗਈ ਸੀ।ਇਨ੍ਹਾਂ ਦੋ ਮਾਮਲਿਆਂ ਦੀ ਪੁਸ਼ਟੀ ਤੋਂ ਬਾਅਦ ਹੁਣ ਤੱਕ ਚੰਡੀਗੜ੍ਹ ਵਿੱਚ ਤਿੰਨ ਵਿਅਕਤੀ ਕੋਰੋਨਾ ਵਾਇਰਸ ਦੇ ਓਮੀਕ੍ਰੋਨ ਨਾਲ ਪੀੜਤ ਹੋਣ ਦੇ ਮਾਮਲੇ ਸਾਹਮਣੇ ਆਏ ਹਨ।
ਜ਼ਿਕਰਯੋਗ ਹੈ ਕਿ 12 ਦਸੰਬਰ ਨੂੰ ਚੰਡੀਗੜ੍ਹ ਵਿੱਚ ਕੋਰੋਨਾ ਵਾਇਰਸ ਦੇ ਓਮੀਕ੍ਰੋਨ ਰੂਪ ਤੋਂ ਪੀੜਤ ਪਾਇਆ ਗਿਆ ਸੀ। ਉਸ ਬਾਰੇ ਜੀਨੋਮ ਸੀਕੁਏਂਸਿੰਗ ਤੋਂ ਪਤਾ ਚੱਲਿਆ ਸੀ ਕਿ ਇਸਦਾ ਇੱਕ ਓਮਾਈਕਰੋਨ ਵੈਰੀਐਂਟ ਹੈ। ਪੀੜਤ ਵਿਅਕਤੀ ਨੂੰ ਫਾਈਜ਼ਰ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੱਗੀਆਂ ਸਨ। ਸੰਕਰਮਿਤ ਪਾਇਆ ਗਿਆ ਵਿਅਕਤੀ ਆਇਰਲੈਂਡ ਦਾ ਨਾਗਰਿਕ ਸੀ।
ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |ਸਾਡੇ ਆਰਟੀਕਲਾਂ ਵਿਚ ਸਿਰਫ਼ ਉਹੀ ਜਾਣਕਾਰੀ ਦੱਸੀ ਜਾਂਦੀ ਹੈ ਜੋ ਬਿਲਕੁਲ ਸੱਚ ਅਤੇ ਸਟੀਕ ਹੋਵੇ ਤੇ ਸਾਡੇ ਦੁਆਰਾ ਦਰਸ਼ਕਾਂ ਨੂੰ ਅਜਿਹੀ ਕੋਈ ਗਲਤ ਜਾਣਕਾਰੀ ਨਹੀਂ ਦਿੱਤੀ ਜਾਂਦੀ ਜਿਸ ਨਾਲ ਉਹਨਾਂ ਦਾ ਕੋਈ ਨਿੱਜੀ ਨੁਕਸਾਨ ਹੋਵੇ |ਇਸ ਕਰਕੇ ਸਾਡੇ ਪੇਜ ਨੂੰ ਹੁਣੀ ਲਾਇਕ ਅਤੇ ਫੋਲੋ ਕਰੋ ਅਤੇ ਜਿੰਨਾਂ ਨੇ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ
ਦੇਸ਼ ਵਿੱਚ ਕੋਰੋਨਾ ਵਾਇਰਸ (Corona Virus) ਦੇ ਨਵੇਂ ਰੂਪ ਓਮੀਕ੍ਰੋਨ (Omicron) ਦੇ ਵੱਧ ਰਹੇ ਖਤਰੇ ਦੇ ਵਿਚਕਾਰ ਚੰਡੀਗੜ੍ਹ (Chandigarh in Omicron) ਵਿੱਚ ਦੋ ਮਰੀਜ਼ ਹੋ ਪੀੜਤ ਪਾਏ ਗਏ ਹਨ। ਦੋਵਾਂ …
Wosm News Punjab Latest News