ਪੰਜਾਬ ‘ਚ ਇਕ ਵਾਰ ਫਿਰ ਤੋਂ ਕੋਰੋਨਾ ਵਾਇਰਸ ਦੇ ਮਾਮਲਿਆਂ ‘ਚ ਲਗਾਤਾਰ ਵਾਧਾ ਹੋਣ ਲੱਗ ਗਿਆ ਹੈ। ਕੋਰੋਨਾ ਵਾਇਰਸ ਦੇ ਲਗਾਤਾਰ ਵੱਧ ਰਹੇ ਮਾਮਲਿਆਂ ਸਬੰਧੀ ਪੰਜਾਬ ਸਰਕਾਰ ਵੱਲੋਂ ਕੋਵਿਡ-19 ਸਬੰਧੀ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਸਿਹਤ ਮਹਿਕਮੇ ਵੱਲੋਂ ਜਾਰੀ ਕੀਤੀਆਂ ਗਈਆਂ ਨਵੀਆਂ ਹਦਾਇਤਾਂ ਮੁਤਾਬਕ ਕੋਈ ਵੀ ਪ੍ਰਾਈਵੇਟ ਲੈਬਾਰਟਰੀ ਕੋਵਿਡ-19 ਦੇ ਆਰ. ਟੀ. ਪੀ. ਸੀ. ਆਰ. ਟੈਸਟ ਲਈ 900 ਰੁਪਏ ਤੋਂ ਵਾਧੂ ਪੈਸੇ ਨਹੀਂ ਲਵੇਗੀ।

ਇਨ੍ਹਾਂ ‘ਚ ਜੀ. ਐੱਸ. ਟੀ/ਟੈਕਸ ਸਮੇਤ ਸਾਰੀ ਕਾਗਜ਼ੀ ਕਾਰਵਾਈ ਦੇ ਪੈਸੇ ਸ਼ਾਮਲ ਹੋਣਗੇ। ਇਸ ਤੋਂ ਇਲਾਵਾ ਜੇਕਰ ਕੋਈ ਲੈਬੋਰਟਰੀ ਪੀੜਤ ਦਾ ਨਮੂਨਾ ਘਰ ਪਹੁੰਚ ਕੇ ਲਿਜਾਣ ਲਈ ਜਾਂਦੀ ਹੈ ਤਾਂ ਉਸ ਦੀ ਕੀਮਤ ਲੈਬਾਰਟਰੀ ਵੱਲੋਂ ਨਿਰਧਾਰਤ ਕੀਤੀ ਜਾਵੇਗੀ। ਟੈਸਟ ਕਰਨ ਲਈ ਪ੍ਰਾਈਵੇਟ ਲੈਬਾਰਟਰੀਆਂ ਨੂੰ ਆਈ. ਸੀ. ਐੱਮ. ਆਰ, ਭਾਰਤ ਸਰਕਾਰ ਅਤੇ ਸੂਬੇ ਵੱਲੋਂ ਸਮੇਂ-ਸਮੇਂ ‘ਤੇ ਦਿੱਤੇ ਗਏ ਦਿਸ਼ਾ-ਨਿਰੇਦਸ਼ਾਂ ਦੀ ਪਾਲਣਾ ਕਰਨਾ ਜ਼ਰੂਰੀ ਹੋਵੇਗੀ।

ਪ੍ਰਾਈਵੇਟ ਲੈਬਾਰਟਰੀ ਕੋਵਿਡ-19 ਦੇ ਟੈਸਟਾਂ ਦੇ ਨਤੀਜਿਆਂ ਨਾਲ ਸਬੰਧਤ ਸਾਰੇ ਅਕੰੜੇ ਸੂਬਾ ਸਰਕਾਰ ਨਾਲ ਸਾਂਝੀਆਂ ਕਰਨਗੀਆਂ। ਇਸ ਦੇ ਨਾਲ ਹੀ ਆਈ. ਸੀ. ਐੱਮ. ਆਰ. ਪੋਟਰਲ ‘ਤੇ ਸਮੇਂ ‘ਤੇ ਅਪਲੋਡ ਕੀਤੇ ਜਾਣਗੇ। ਇਸ ਦੇ ਇਲਾਵਾ ਨਮੂਨੇ ਲੈਣ ਸਮੇਂ ਜਿਸ ਵਿਅਕਤੀ ਦਾ ਟੈਸਟ ਕੀਤਾ ਜਾ ਰਿਹਾ ਹੈ, ਉਸ ਦੀ ਪਛਾਣ, ਪਤਾ ਅਤੇ ਮੋਬਾਇਲ ਨੰਬਰ ਨਮੂਨਾ ਰੈਫਰਲ ਫਾਰਮ ਮੁਤਾਬਕ ਰਿਕਾਰਡ ਲਈ ਨੋਟ ਕੀਤਾ ਜਾਣਾ ਲਾਜ਼ਮੀ ਹੋਵੇਗਾ।

ਨਮੂਨੇ ਲੈਣ ਵੇਲੇ ਸਾਰਾ ਡਾਟਾ ਆਰ. ਟੀ. ਪੀ. ਸੀ. ਆਰ ਐਪ ‘ਤੇ ਵੀ ਅਪਲੋਡ ਕੀਤਾ ਜਾਣਾ ਚਾਹੀਦਾ ਹੈ। ਟੈਸਟ ਦੀ ਰਿਪੋਰਟ ਮਰੀਜ਼ ਨੂੰ ਟੈਸਟਿੰਗ ਪੂਰੀ ਹੋਣ ਤੋਂ ਬਾਅਦ ਦਿੱਤੀ ਜਾਣੀ ਚਾਹੀਦੀ ਹੈ।ਇਸ ਦੇ ਇਲਾਵਾ ਸਾਰੇ ਟੈਸਟ ਦੇ ਨਤੀਜੇ ਤੁਰੰਤ ਸਬੰਧਤ ਜ਼ਿਲ੍ਹੇ ਦੇ ਸਿਵਲ ਸਰਜਨ ਨੂੰ ਈ-ਮੇਲ ਰਾਹੀ ਪੰਜਾਬ ਦੇ ਸਟੇਟ ਆਈ. ਡੀ. ਐੱਸ. ਪੀ. ਸੈੱਲ ਨੂੰ ਭੇਜੇ ਜਾਣੇ ਚਾਹੀਦੇ ਹਨ।

ਸਾਰੀਆਂ ਪ੍ਰਾਈਵੇਟ ਕੋਵਿਡ-19 ਟੈਸਟਿੰਗ ਲੈਬਾਰਟਰੀਆਂ ਨੂੰ ਰਾਜ ਸਰਕਾਰ ਦੁਆਰਾ ਭਵਿੱਖ ‘ਚ ਤਸਦੀਕ ਕਰਨ ਲਈ ਆਰ.ਟੀ-ਪੀ. ਸੀ. ਆਰ. ਮਸ਼ੀਨ ਦੁਆਰਾ ਤਿਆਰ ਡਾਟਾ ਅਤੇ ਗ੍ਰਾਫਾਂ ਨੂੰ ਸੁਰੱਖਿਅਤ ਰੱਖਣਾ ਚਾਹੀਦਾ ਹੈ।
The post ਹੁਣੇ ਹੁਣੇ ਪੰਜਾਬ ਸਰਕਾਰ ਨੇ ਇਹਨਾਂ ਚੀਜ਼ਾਂ ਲਈ ਜ਼ਾਰੀ ਕੀਤੇ ਨਵੇਂ ਹੁਕਮ-ਦੇਖੋ ਪੂਰੀ ਖ਼ਬਰ appeared first on Sanjhi Sath.
ਪੰਜਾਬ ‘ਚ ਇਕ ਵਾਰ ਫਿਰ ਤੋਂ ਕੋਰੋਨਾ ਵਾਇਰਸ ਦੇ ਮਾਮਲਿਆਂ ‘ਚ ਲਗਾਤਾਰ ਵਾਧਾ ਹੋਣ ਲੱਗ ਗਿਆ ਹੈ। ਕੋਰੋਨਾ ਵਾਇਰਸ ਦੇ ਲਗਾਤਾਰ ਵੱਧ ਰਹੇ ਮਾਮਲਿਆਂ ਸਬੰਧੀ ਪੰਜਾਬ ਸਰਕਾਰ ਵੱਲੋਂ ਕੋਵਿਡ-19 ਸਬੰਧੀ …
The post ਹੁਣੇ ਹੁਣੇ ਪੰਜਾਬ ਸਰਕਾਰ ਨੇ ਇਹਨਾਂ ਚੀਜ਼ਾਂ ਲਈ ਜ਼ਾਰੀ ਕੀਤੇ ਨਵੇਂ ਹੁਕਮ-ਦੇਖੋ ਪੂਰੀ ਖ਼ਬਰ appeared first on Sanjhi Sath.
Wosm News Punjab Latest News