ਸ਼ਹਿਰ ਦੇ ਸਾਬਕਾ ਮੇਅਰ ਹਾਕਮ ਸਿੰਘ ਗਿਆਸਪੁਰਾ ਦਾ ਮੰਗਲਵਾਰ ਨੂੰ ਦਿਹਾਂਤ ਹੋ ਗਿਆ। ਉਹ ਕਈ ਦਿਨਾਂ ਤੋਂ ਬੀਮਾਰ ਸਨ। ਉਨ੍ਹਾਂ ਦੀ ਉਮਰ 80 ਸਾਲਾਂ ਦੇ ਕਰੀਬ ਸੀ। ਹਾਕਮ ਸਿੰਘ ਗਿਆਸਪੁਰਾ ਦਾ ਅੰਤਿਮ ਸੰਸਕਾਰ ਮੰਗਲਵਾਰ ਸ਼ਾਮ 4 ਵਜੇ ਸ਼ਮਸ਼ਾਨਘਾਟ ਨੇੜੇ ਗੁਰਦੁਆਰਾ ਕੁਟੀਆ ਸਾਹਿਬ ਜਮਾਲਪੁਰ ਵਿਖੇ ਕੀਤਾ ਜਾਵੇਗਾ।

2007 ਤੋਂ 2012 ਤੱਕ ਰਹੇ ਲੁਧਿਆਣਾ ਦੇ ਮੇਅਰ
ਗਿਆਸਪੁਰਾ 2007 ਤੋਂ 2012 ਤੱਕ ਲੁਧਿਆਣਾ ਦੇ ਮੇਅਰ ਰਹੇ ਅਤੇ ਕਈ ਵੱਡੇ ਪ੍ਰਾਜੈਕਟ ਇਨ੍ਹਾਂ ਦੇ ਸਮੇਂ ਸ਼ਹਿਰ ਨੂੰ ਮਿਲੇ ਸਨ। ਗਿਆਸਪੁਰਾ ਨੇ ਇਕ ਵਾਰ ਹਲਕਾ ਦੱਖਣੀ ਤੋਂ ਵਿਧਾਨ ਸਭਾ ਦੀ ਚੋਣ ਵੀ ਲੜੀ ਸੀ ਪਰ ਹਾਰ ਗਏ।

ਉਨ੍ਹਾਂ ਦੇ ਕਾਰਜਕਾਲ ਦੌਰਾਨ ਗਿਆਸਪੁਰਾ ਗਿੱਲ ਫਲਾਈਓਵਰ, ਪ੍ਰਤਾਪ ਚੌਂਕ ਫਲਾਈਓਵਰ, ਲੱਕੜ ਪੁਲ਼, ਸਿਟੀ ਬੱਸ, ਕੂੜਾ ਮੈਨੇਜਮੈਂਟ ਸਿਸਟਮ ਤਿੰਨ ਮਿੰਨੀ ਰੋਜ਼ ਗਾਰਡਨ ਸ਼ਹਿਰ ਨੂੰ ਮਿਲੇ ਸਨ। ਸ਼ਹਿਰ ਦੇ ਕਈ ਸਿਆਸੀ ਆਗੂਆਂ ਨੇ ਗਿਆਸਪੁਰਾ ਦੇ ਦਿਹਾਂਤ ‘ਤੇ ਅਫ਼ਸੋਸ ਪ੍ਰਗਟਾਇਆ ਹੈ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |

ਸਾਡੇ ਆਰਟੀਕਲਾਂ ਵਿਚ ਸਿਰਫ਼ ਉਹੀ ਜਾਣਕਾਰੀ ਦੱਸੀ ਜਾਂਦੀ ਹੈ ਜੋ ਬਿਲਕੁਲ ਸੱਚ ਅਤੇ ਸਟੀਕ ਹੋਵੇ ਤੇ ਸਾਡੇ ਦੁਆਰਾ ਦਰਸ਼ਕਾਂ ਨੂੰ ਅਜਿਹੀ ਕੋਈ ਗਲਤ ਜਾਣਕਾਰੀ ਨਹੀਂ ਦਿੱਤੀ ਜਾਂਦੀ ਜਿਸ ਨਾਲ ਉਹਨਾਂ ਦਾ ਕੋਈ ਨਿੱਜੀ ਨੁਕਸਾਨ ਹੋਵੇ |ਇਸ ਕਰਕੇ ਸਾਡੇ ਪੇਜ ਨੂੰ ਹੁਣੀ ਲਾਇਕ ਅਤੇ ਫੋਲੋ ਕਰੋ ਅਤੇ ਜਿੰਨਾਂ ਨੇ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ
ਸ਼ਹਿਰ ਦੇ ਸਾਬਕਾ ਮੇਅਰ ਹਾਕਮ ਸਿੰਘ ਗਿਆਸਪੁਰਾ ਦਾ ਮੰਗਲਵਾਰ ਨੂੰ ਦਿਹਾਂਤ ਹੋ ਗਿਆ। ਉਹ ਕਈ ਦਿਨਾਂ ਤੋਂ ਬੀਮਾਰ ਸਨ। ਉਨ੍ਹਾਂ ਦੀ ਉਮਰ 80 ਸਾਲਾਂ ਦੇ ਕਰੀਬ ਸੀ। ਹਾਕਮ ਸਿੰਘ ਗਿਆਸਪੁਰਾ …
Wosm News Punjab Latest News