Breaking News
Home / Punjab / ਹੁਣੇ ਹੁਣੇ ਪੰਜਾਬ ਚ’ ਸਸਤੀ ਬਿਜਲੀ ਮਿਲਣ ਬਾਰੇ ਆਈ ਵੱਡੀ ਖ਼ਬਰ-ਲੋਕਾਂ ਨੂੰ ਚੜਿਆ ਚਾਅ

ਹੁਣੇ ਹੁਣੇ ਪੰਜਾਬ ਚ’ ਸਸਤੀ ਬਿਜਲੀ ਮਿਲਣ ਬਾਰੇ ਆਈ ਵੱਡੀ ਖ਼ਬਰ-ਲੋਕਾਂ ਨੂੰ ਚੜਿਆ ਚਾਅ

ਪੰਜਾਬ ਵਿਚ ਬਿਜਲੀ ਗਾਹਕਾਂ ਨੂੰ ਅਗਲੇ ਦਿਨਾਂ ਵਿਚ ਪ੍ਰਤੀ ਯੂਨਿਟ ਬਿਜਲੀ ਖਰਚੇ ਵਿਚ ਕੁਝ ਰਾਹਤ ਮਿਲ ਸਕਦੀ ਹੈ। ਇਸ ਸਬੰਧ ਵਿਚ ਪ੍ਰਤੀ ਯੂਨਿਟ 25 ਤੋਂ 30 ਪੈਸੇ ਦੀ ਬੱਚਤ ਬਿਜਲੀ ਉਪਭੋਗਤਾ ਨੂੰ ਹੋਣ ਦਾ ਅੰਦਾਜ਼ਾ ਲਾਇਆ ਜਾ ਰਿਹਾ ਹੈ।ਦਰਅਸਲ, ਸੁਪਰੀਮ ਕੋਰਟ ਨੇ ਪਛਵਾੜਾ ਕੋਲਾ ਖਾਨ ਸਬੰਧੀ ਫੈਸਲਾ ਪਾਵਰਕਾ ਦੇ ਹੱਕ ਵਿਚ ਸੁਣਾ ਦਿੱਤਾ ਹੈ।

ਜਿੱਥੋਂ ਪਾਵਰਕਾਮ ਸਸਤੇ ਭਾਅ ‘ਤੇ ਕੋਲਾ ਖ਼ਰੀਦਦ ਸਕੇਗੀ, ਕੋਲੇ ਦਾ ਵਾਧੂ ਖਰਚ ਘਟਣ ਨਾਲ ਬਿਜਲੀ ਸਸਤੀ ਹੋ ਸਕੇਗੀ।ਪਾਵਰਕਾਮ ਸੂਤਰਾਂ ਮੁਤਾਬਕ ਪਛਵਾੜਾ ਕੋਲਾ ਖਾਨ ਦੀ ਅਲਾਟਮੈਂਟ ਮਿਲਣ ਤੋਂ ਬਾਅਦ ਹੀ ਸੂਬੇ ਵਿਚ ਨਵੇਂ ਪਾਵਰ ਪਲਾਂਟ ਸੂਬੇ ਵਿਚ ਲਾਉਣ ਦਾ ਫ਼ੈਸਲਾ ਕੀਤਾ ਸੀ ਤਾਂ ਜੋ ਸਸਤੇ ਕੋਲੇ ਦਾ ਫ਼ਾਇਦਾ ਪੰਜਾਬ ਦੇ ਲੋਕਾਂ ਨੂੰ ਮਿਲ ਸਕੇ ਪਰ ਇਸੇ ਦੌਰਾਨ ਇਕ ਹੋਰ ਕੰਪਨੀ ਨਾਲ ਵਿਵਾਦ ਹੋ ਗਿਆ ਸੀ। ਇਸ ਕਾਰਨ ਪਾਵਰਕੌਮ ਨੂੰ ਸਾਲਾਨਾ 600 ਤੋਂ 700 ਕਰੋੜ ਰੁਪਏ ਤਕ ਦੀ ਬਚਤ ਨਹੀਂ ਹੋ ਸਕੀ ਸੀ।

ਜੁਲਾਈ 2018 ਵਿਚ ਪੰਜਾਬ ਹਰਿਆਣਾ ਹਾਈ ਕੋਰਟ ਨੇ ਦੂਸਰੀ ਕੰਪਨੀ ਦੇ ਪੱਖ ਵਿਚ ਫ਼ੈਸਲਾ ਸੁਣਾਇਆ ਸੀ, ਜਿਸ ਤੋਂ ਬਾਅਦ ਪਾਵਰਕਾਮ ਵੱਲੋਂ ਪਟੀਸ਼ਨ ਦਾਇਰ ਕੀਤੀ ਗਈ ਜਾਂ ਕਿਸੇ ਖਾਨ ਦੀ ਅਲਾਟਮੈਂਟ ਮੁੜ ਪਾਵਰਕਾਮ ਨੂੰ ਕਰ ਦਿੱਤੀ ਗਈ। ਸਾਲ 2000 ਤਕ ਉਸ ਸਮੇਂ ਦੇ ਪੰਜਾਬ ਰਾਜ ਬਿਜਲੀ ਬੋਰਡ ਦਾ ਖਾਨ ਵਿਚ 26 ਫੀਸਦ ਤੇ ਦੂਸਰੀ ਕੰਪਨੀ ਦਾ ਹਿੱਸਾ 74 ਫੀਸਦ ਸੀ।

ਪਛਵਾੜਾ ਕੋਲਾ ਮਾਈਨ ਦੀ ਅਲਾਟਮੈਂਟ ਨੂੰ ਲੈ ਕੇ ਕਈ ਸਾਲਾਂ ਤੋਂ ਪਾਵਰਕਾਮ ਜੱਦੋ ਜਹਿਦ ਕਰ ਰਿਹਾ ਸੀ। ਫਰਵਰੀ 2019 ਵਿਚ ਅਦਾਲਤ ਨੇ ਏਮਟਾ ਕੰਪਨੀ ਦੇ ਦਾਅਵੇ ਨੂੰ ਇਸ ਆਧਾਰ ‘ਤੇ ਰੱਦ ਕਰ ਦਿੱਤਾ ਕਿ ਪਾਵਰ ਕਾਰਪੋਰੇਸ਼ਨ ਨੇ ਪਿਛਲੇ ਅਲਾਟੀਆਂ ਦੇ ਨਾਲ ਮੌਜੂਦਾ ਇਕਰਾਰਨਾਮੇ ਦੇ ਸਬੰਧ ਵਿਚ ਆਪਣਾ ਅਧਿਕਾਰ ਤਿਆਗ ਦਿੱਤਾ ਸੀ ਤੇ ਕਾਰਪੋਰੇਸ਼ਨ ਨੇ ਹੁਣ ਇਕ ਪ੍ਰਤੀਯੋਗੀ ਬੋਲੀ ਜ਼ਰੀਏ ਇਕ ਆਪਰੇਟਰ ਦੀ ਚੋਣ ਕਰਨ ਦਾ ਫੈਸਲਾ ਕੀਤਾ ਹੈ।

ਦੋਆਬਾ ‘ਚ ਕੌਣ ਬਣੇਗਾ ਮੰਤਰੀ, ਦਲਿਤ ਤੇ ਜੱਟ ਸਿੱਖ ‘ਚ ਫਸਿਆ ਪੇਚ – ਇਸ ਨਾਲ ਪਛਵਾੜਾ ਕੋਲਾ ਖਾਨਾਂ ਦੀ ਪਾਵਰਕਾਮ ਨੂੰ ਮੁੜ ਅਲਾਟਮੈਂਟ ਦਾ ਰਸਤਾ ਸਾਫ਼ ਹੋ ਗਿਆ। ਹਾਲਾਂਕਿ, ਐਮਟਾ ਨੇ ਇਸ ਫੈਸਲੇ ਨੂੰ ਦੁਬਾਰਾ ਚੁਣੌਤੀ ਦਿੱਤੀ ਤੇ ਹਾਈ ਕੋਰਟ ਦੇ ਦੋਹਰੇ ਬੈਂਚ ਨੇ ਆਖਰਕਾਰ ਇਸਦੇ ਪੱਖ ਵਿਚ ਫੈਸਲਾ ਸੁਣਾਇਆ। ਇਸ ਤੋਂ ਬਾਅਦ ਪੀਐਸਪੀਸੀਐਲ ਨੇ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ, ਜਿਸ ਨੇ ਮੰਗਲਵਾਰ ਨੂੰ ਪਾਵਰਕਾਮ ਦੇ ਹੱਕ ਵਿਚ ਫੈਸਲਾ ਸੁਣਾਉਂਦਿਆਂ ਇਸ ਨੂੰ ਮਾਈਨਿੰਗ ਕਾਰਜਾਂ ਦੀ ਮੁੜ ਵੰਡ ਲਈ ਤਾਜ਼ਾ ਬੋਲੀ ਕਰਵਾਉਣ ਦੀ ਮਨਜ਼ੂਰੀ ਦਿੱਤੀ ਹੈ।

ਪੰਜਾਬ ਵਿਚ ਬਿਜਲੀ ਗਾਹਕਾਂ ਨੂੰ ਅਗਲੇ ਦਿਨਾਂ ਵਿਚ ਪ੍ਰਤੀ ਯੂਨਿਟ ਬਿਜਲੀ ਖਰਚੇ ਵਿਚ ਕੁਝ ਰਾਹਤ ਮਿਲ ਸਕਦੀ ਹੈ। ਇਸ ਸਬੰਧ ਵਿਚ ਪ੍ਰਤੀ ਯੂਨਿਟ 25 ਤੋਂ 30 ਪੈਸੇ ਦੀ ਬੱਚਤ ਬਿਜਲੀ …

Leave a Reply

Your email address will not be published. Required fields are marked *