ਹੁਸ਼ਿਆਰਪੁਰ ਵਿਖੇ ਬਿਸਤ ਦੋਆਬ ਨਹਿਰ ਵਿਚ ਸਵਿੱਫਟ ਅਤੇ ਸਫ਼ਾਰੀ ਦੋ ਗੱਡੀਆਂ ਨਹਿਰ ‘ਚ ਡਿੱਗਣ ਕਰਕੇ ਦੋ ਨੌਜਵਾਨਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਦੇਰ ਰਾਤ ਸਫ਼ਾਰੀ ਗੱਡੀ ‘ਚ ਸਵਾਰ ਨੌਜਵਾਨ ਜਨਮਦਿਨ ਦੀ ਪਾਰਟੀ ਤੋਂ ਘਰ ਪਰਤ ਰਿਹਾ ਸੀ ਕਿ ਸਫ਼ਾਰੀ ਗੱਡੀ ਦੀ ਅਚਾਨਕ ਬ੍ਰੇਕ ਫੇਲ ਹੋ ਗਈ। ਉਹ ਗੱਡੀ ਸਮੇਤ ਨਹਿਰ ਵਿਚ ਜਾ ਡਿੱਗਿਆ।

ਸਫ਼ਾਰੀ ਗੱਡੀ ਸਵਾਰ ਵਲੋਂ ਗੱਡੀ ਦਾ ਸ਼ੀਸ਼ਾ ਤੋੜ ਕੇ ਆਪਣੀ ਜਾਨ ਬਚਾਈ ਗਈ। ਜਿਸ ਤੋਂ ਕੁਝ ਹੀ ਸਮੇਂ ਬਾਅਦ ਇਕ ਹੋਰ ਗੱਡੀ ਨਹਿਰ ‘ਚ ਡਿੱਗ ਗਈ। ਜਿਸ ‘ਚ ਦੋ ਵਿਅਕਤੀ ਸਵਾਰ ਸਨ, ਜਿਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਸਫ਼ਾਰੀ ਗੱਡੀ ਸਵਾਰ ਮੁਤਾਬਕ ਨੇੜਲੇ ਲੋਕਾਂ ਵੱਲੋਂ ਕੜੀ ਮੁਸ਼ੱਕਤ ਤੋਂ ਬਾਅਦ ਉਸ ਨੂੰ ਨਹਿਰ ‘ਚੋਂ ਬਾਹਰ ਕੱਢ ਕੇ ਉਸ ਦੀ ਜਾਨ ਬਚਾਈ ਗਈ ਪਰ ਇਸ ਦਰਦਨਾਕ ਹਾਦਸੇ ‘ਚ ਦੋ ਨੌਜਵਾਨਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ 20 ਸਾਲਾਂ ਅਨਮੋਲ ਪੁੱਤਰ ਲਾਡੀ ਵਾਸੀ ਮਾਹਿਲਪੁਰ ਅਤੇ 28 ਸਾਲਾਂ ਜਸਦੀਪ ਪੁੱਤਰ ਕੁਲਵਰਨ ਵਾਸੀ ਕੋਟ ਫਤੂਹੀ ਵਜੋਂ ਹੋਈ ਹੈ, ਜਿਨ੍ਹਾਂ ਨੂੰ ਨਹਿਰ ‘ਚੋ ਬਾਹਰ ਕੱਢਣ ਦਾ ਰੈਸਕਿਊ ਟੀਮਾਂ ਅਤੇ ਪੁਲਸ ਵੱਲੋਂ ਕੀਤਾ ਜਾ ਰਿਹਾ ਹੈ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |

ਸਾਡੇ ਆਰਟੀਕਲਾਂ ਵਿਚ ਸਿਰਫ਼ ਉਹੀ ਜਾਣਕਾਰੀ ਦੱਸੀ ਜਾਂਦੀ ਹੈ ਜੋ ਬਿਲਕੁਲ ਸੱਚ ਅਤੇ ਸਟੀਕ ਹੋਵੇ ਤੇ ਸਾਡੇ ਦੁਆਰਾ ਦਰਸ਼ਕਾਂ ਨੂੰ ਅਜਿਹੀ ਕੋਈ ਗਲਤ ਜਾਣਕਾਰੀ ਨਹੀਂ ਦਿੱਤੀ ਜਾਂਦੀ ਜਿਸ ਨਾਲ ਉਹਨਾਂ ਦਾ ਕੋਈ ਨਿੱਜੀ ਨੁਕਸਾਨ ਹੋਵੇ |ਇਸ ਕਰਕੇ ਸਾਡੇ ਪੇਜ ਨੂੰ ਹੁਣੀ ਲਾਇਕ ਅਤੇ ਫੋਲੋ ਕਰੋ ਅਤੇ ਜਿੰਨਾਂ ਨੇ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ
ਹੁਸ਼ਿਆਰਪੁਰ ਵਿਖੇ ਬਿਸਤ ਦੋਆਬ ਨਹਿਰ ਵਿਚ ਸਵਿੱਫਟ ਅਤੇ ਸਫ਼ਾਰੀ ਦੋ ਗੱਡੀਆਂ ਨਹਿਰ ‘ਚ ਡਿੱਗਣ ਕਰਕੇ ਦੋ ਨੌਜਵਾਨਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਦੇਰ ਰਾਤ ਸਫ਼ਾਰੀ ਗੱਡੀ ‘ਚ ਸਵਾਰ ਨੌਜਵਾਨ …
Wosm News Punjab Latest News