ਇੱਥੇ ਬੱਸ ਸਟੈਂਡ ‘ਤੇ ਤੜਕਸਾਰ ਖੜ੍ਹੀ ਬੱਸ ਨੂੰ ਅੱਗ ਲੱਗ ਗਈ। ਬੱਸ ਨੂੰ ਅੱਗ ਲੱਗਣ ਨਾਲ ਕੋਲ ਖੜ੍ਹੀ ਬੱਸ ਵੀ ਨੁਕਸਾਨੀ ਗਈ। ਇਹ ਬੱਸ ਇੱਕ ਨਿੱਜੀ ਕੰਪਨੀ ਦੀ ਸੀ। ਬੱਸ ਨੂੰ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਬੱਸ ਮਾਲਕ ਇਸ ਨੂੰ ਸਾਜਿਸ਼ ਦੱਸ ਰਹੇ ਹਨ। ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ‘ਤੇ ਪਹੁੰਚ ਅੱਗ ‘ਤੇ ਕਾਬੂ ਪਾਇਆ। ਇਸ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ।
ਹਾਸਲ ਜਾਣਕਾਰੀ ਮੁਤਾਬਕ ਖੰਨਾ ਬੱਸ ਸਟੈਂਡ ਵਿੱਚ ਖੜ੍ਹੀ ਨਿੱਜੀ ਕੰਪਨੀ ਦੀ ਬੱਸ ਨੂੰ ਤੜਕੇ ਕਰੀਬ ਢਾਈ ਵਜੇ ਅੱਗ ਲੱਗ ਗਈ। ਇੱਥੋਂ ਲੰਘ ਰਹੇ ਇੱਕ ਰੇਹੜੀ ਚਾਲਕ ਨੇ ਸਬਜ਼ੀ ਮੰਡੀ ਵਿੱਚ ਬੈਠੇ ਸੁਪਰਵਾਈਜ਼ਰ ਨੂੰ ਇਸ ਦੀ ਸੂਚਨਾ ਦਿੱਤੀ। ਸੁਪਰਵਾਈਜ਼ਰ ਨੇ ਨਾਲ ਹੀ ਬਣੇ ਫਾਇਰ ਬ੍ਰਿਗੇਡ ਸਟੇਸ਼ਨ ਉਪਰ ਜਾ ਕੇ ਟੀਮ ਨੂੰ ਨਾਲ ਲੈ ਕੇ ਅੱਗ ਉਪਰ ਕਾਬੂ ਪਵਾਇਆ।
ਸੁਪਰਵਾਈਜ਼ਰ ਹਰਦਿਆਲ ਸਿੰਘ ਨੇ ਦੱਸਿਆ ਕਿ ਜਿਵੇਂ ਹੀ ਰੇਹੜੀ ਵਾਲੇ ਨੇ ਉਸ ਨੂੰ ਦੱਸਿਆ ਤਾਂ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਗਈ। ਜੇਕਰ ਦੇਰੀ ਹੋ ਜਾਂਦੀ ਤਾਂ ਭਾਰੀ ਨੁਕਸਾਨ ਹੋ ਸਕਦਾ ਸੀ। ਬੱਸ ਮਾਲਕ ਹਰਚੰਦ ਸਿੰਘ ਨੇ ਕਿਹਾ ਕਿ ਬੱਸ ਥੱਲੇ ਡੀਜ਼ਲ ਦੇ ਡੱਬੇ ਰੱਖੇ ਹੋਏ ਸੀ।
ਇਹ ਸਾਜਿਸ਼ ਹੈ। ਜਾਣਬੁੱਝ ਕੇ ਕਿਸੇ ਨੇ ਅੱਗ ਲਾਈ ਹੈ। ਇਸ ਨਾਲ ਇੱਕ ਬੱਸ ਪੂਰੀ ਤਰ੍ਹਾਂ ਸੜ ਗਈ ਤੇ ਦੂਜੀ ਬੱਸ ਵੀ ਨੁਕਸਾਨੀ ਗਈ।ਫਾਇਰ ਅਫ਼ਸਰ ਯਸ਼ਪਾਲ ਗੋਮੀ ਨੇ ਕਿਹਾ ਕਿ ਜਿਵੇਂ ਹੀ ਸੂਚਨਾ ਮਿਲੀ ਸੀ ਤਾਂ ਅੱਧੇ ਘੰਟੇ ਅੰਦਰ ਟੀਮ ਨੇ ਆਕੇ ਅੱਗ ਨੂੰ ਕੰਟਰੋਲ ਕੀਤਾ।
ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |ਸਾਡੇ ਆਰਟੀਕਲਾਂ ਵਿਚ ਸਿਰਫ਼ ਉਹੀ ਜਾਣਕਾਰੀ ਦੱਸੀ ਜਾਂਦੀ ਹੈ ਜੋ ਬਿਲਕੁਲ ਸੱਚ ਅਤੇ ਸਟੀਕ ਹੋਵੇ ਤੇ ਸਾਡੇ ਦੁਆਰਾ ਦਰਸ਼ਕਾਂ ਨੂੰ ਅਜਿਹੀ ਕੋਈ ਗਲਤ ਜਾਣਕਾਰੀ ਨਹੀਂ ਦਿੱਤੀ ਜਾਂਦੀ ਜਿਸ ਨਾਲ ਉਹਨਾਂ ਦਾ ਕੋਈ ਨਿੱਜੀ ਨੁਕਸਾਨ ਹੋਵੇ |ਇਸ ਕਰਕੇ ਸਾਡੇ ਪੇਜ ਨੂੰ ਹੁਣੀ ਲਾਇਕ ਅਤੇ ਫੋਲੋ ਕਰੋ ਅਤੇ ਜਿੰਨਾਂ ਨੇ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ
ਇੱਥੇ ਬੱਸ ਸਟੈਂਡ ‘ਤੇ ਤੜਕਸਾਰ ਖੜ੍ਹੀ ਬੱਸ ਨੂੰ ਅੱਗ ਲੱਗ ਗਈ। ਬੱਸ ਨੂੰ ਅੱਗ ਲੱਗਣ ਨਾਲ ਕੋਲ ਖੜ੍ਹੀ ਬੱਸ ਵੀ ਨੁਕਸਾਨੀ ਗਈ। ਇਹ ਬੱਸ ਇੱਕ ਨਿੱਜੀ ਕੰਪਨੀ ਦੀ ਸੀ। ਬੱਸ …