ਵਿਸ਼ਵ ਭਰ ‘ਚ ਫੈਲਿਆ ਕੋਰੋਨਾ ਵਾਇਰਸ ਜ਼ਿਲ੍ਹੇ ‘ਚ ਹੁਣ ਪੂਰੀ ਤਰ੍ਹਾਂ ਬੇਕਾਬੂ ਹੁੰਦਾ ਦਿਖਾਈ ਦੇ ਰਿਹਾ ਹੈ। ਮੰਗਲਵਾਰ ਨੂੰ ਜਲੰਧਰ ‘ਚ ਕੋਰੋਨਾ ਦਾ ਜ਼ਬਰਦਸਤ ਬਲਾਸਟ ਹੋਇਆ ਹੈ। ਅੱਜ ਦੁਪਹਿਰ ਤੱਕ 32 ਨਵੇਂ ਪਾਜ਼ੇਟਿਵ ਕੇਸ ਮਿਲਣ ਨਾਲ ਰੋਗੀਆਂ ਦੀ ਕੁੱਲ ਗਿਣਤੀ 385 ‘ਤੇ ਪਹੁੰਚ ਗਈ ਹੈ ਜਦੋਕਿ ਅੱਜ ਮਿਲੇ 32 ਕੇਸਾਂ ‘ਚੋਂ 2 ਕੇਸ ਹੁਸ਼ਿਆਰਪੁਰ ਜ਼ਿਲ੍ਹੇ ਨਾਲ ਸਬੰਧਤ ਹਨ। ਜ਼ਿਕਰਯੋਗ ਹੈ ਕਿ ਜੂਨ ਮਹੀਨੇ ਦੇ ਸਿਰਫ 16 ਦਿਨਾਂ ‘ਚ 130 ਨਵੇਂ ਪਾਜ਼ੇਟਿਵ ਕੇਸ ਮਿਲੇ ਹਨ ਅਤੇ 5 ਲੋਕਾਂ ਦੀ ਮੌਤ ਕੋਰੋਨਾ ਵਾਇਰਸ ਕਾਰਨ ਹੋ ਗਈ ਹੈ।
ਜਲੰਧਰ ‘ਚ ‘ਕੋਰੋਨਾ’ ਨੇ ਲਈ ਇਕ ਹੋਰ ਮਰੀਜ਼ ਦੀ ਜਾਨ – ਜਲੰਧਰ ‘ਚ ਕੋਰੋਨਾ ਵਾਇਰਸ ਦੇ ਕਾਰਨ ਇਕ ਹੋਰ ਮਰੀਜ਼ ਦੀ ਜਾਨ ਚਲੀ ਗਈ। ਮਿਲੀ ਜਾਣਕਾਰੀ ਮੁਤਾਬਕ ਰੋਜ਼ ਗਾਰਡਨ ਦਿਲਬਾਗ ਨਗਰ ਐਕਸਟੈਨਸ਼ਨ ਦੀ ਰਹਿਣ ਵਾਲੀ 65 ਸਾਲਾ ਔਰਤ ਨੇ ਇਲਾਜ ਦੌਰਾਨ ਅੱਜ ਦਮ ਤੋੜ ਦਿੱਤਾ। ਉਕਤ ਮਹਿਲਾ ਆਈ. ਐੱਮ. ਏ. ਵੱਲੋਂ ਸ਼ਾਹਕੋਟ ‘ਚ ਚਲਾਏ ਜਾ ਰਹੇ ਹਸਪਤਾਲ ‘ਚ ਇਲਾਜ ਅਧੀਨ ਸੀ। ਇਥੇ ਦੱਸ ਦੇਈਏ ਕਿ ਇਸ ਦੇ ਪਤੀ ਅਤੇ ਬੇਟੇ ਦੀ ਰਿਪੋਰਟ ਦੀ ਕੋਰੋਨਾ ਪਾਜ਼ੇਟਿਵ ਆ ਚੁੱਕੀ ਹੈ।
ਮ੍ਰਿਤਕ ਮਹਿਲਾ ਦਾ ਬੇਟਾ ਵਕੀਲ ਦੱਸਿਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਬੀਤੇ ਦਿਨੀਂ ਜਦੋਂ ਤਹਿਸੀਲ ‘ਚ ਰਜਿਸਟਰੀ ਕਰਵਾਉਣ ਗਿਆ ਸੀ ਤਾਂ ਉਸ ਸਮੇਂ ਵੀ ਇਸ ਦੇ ਪਾਜ਼ੇਟਿਵ ਆਉਣ ‘ਤੇ ਲੋਕਾਂ ਵਿਚਾਲੇ ਬੇਹੱਦ ਚਰਚਾ ਛਿੜੀ ਸੀ ਕਿ ਉਕਤ ਪਾਜ਼ੇਟਿਵ ਮਰੀਜ਼ ਤਹਿਸੀਲ ‘ਚ ਘੁੰਮਦਾ ਰਿਹਾ ਸੀ। ਜਿਹੜੇ ਲੋਕਾਂ ਨੂੰ ਉਕਤ ਵਿਅਕਤੀ ਮਿਲਿਆ ਸੀ, ਉਨ੍ਹਾਂ ‘ਚ ਕਾਫ਼ੀ ਦਹਿਸ਼ਤ ਪਾਈ ਜਾ ਰਹੀ ਹੈ। ਇਥੇ ਦੱਸ ਦੇਈਏ ਕਿ ਜਲੰਧਰ ‘ਚ ਕੋਰੋਨਾ ਕਾਰਨ ਹੋਈ ਜਨਾਨੀ ਦੀ ਮੌਤ ਨੂੰ ਲੈ ਕੇ ਕੁੱਲ ਮੌਤਾਂ ਦੀ ਗਿਣਤੀ 13 ਤੱਕ ਪਹੁੰਚ ਗਈ ਹੈ ਅਤੇ ਪਾਜ਼ੇਟਿਵ ਕੇਸਾਂ ਦਾ ਅੰਕੜਾ 385 ਤੱਕ ਪਹੁੰਚ ਚੁੱਕਾ ਹੈ।
ਕੱਲ੍ਹ ਆਏ ਸਨ ਇਕੱਠੇ 15 ਕੇਸ ਪਾਜ਼ੇਟਿਵ – ਸੋਮਵਾਰ ਨੂੰ 15 ਹੋਰ ਰੋਗੀਆਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ ਸੀ, ਜਿਨ੍ਹਾਂ ‘ਚੋਂ 2 ਹੋਰ ਜ਼ਿਲਿਆਂ ਨਾਲ ਸਬੰਧਤ ਹਨ। ਸਿਵਲ ਸਰਜਨ ਦਫਤਰ ਦੇ ਨੋਡਲ ਅਫਸਰ ਡਾ. ਟੀ. ਪੀ. ਸਿੰਘ ਨੇ ਦੱਸਿਆ ਕਿ ਵਿਭਾਗ ਨੂੰ ਜਿਨ੍ਹਾਂ ਰੋਗੀਆਂ ਦੀ ਰਿਪੋਰਟ ਪਾਜ਼ੇਟਿਵ ਪ੍ਰਾਪਤ ਹੋਈ, ਉਨ੍ਹਾਂ ‘ਚੋਂ ਇਕ ਰੋਗੀ ਅੰਮ੍ਰਿਤਸਰ ਅਤੇ ਦੂਜਾ ਫਿਰੋਜ਼ਪੁਰ ਨਾਲ ਸਬੰਧਤ ਹੈ। ਪਾਜ਼ੇਟਿਵ ਰੋਗੀਆਂ ‘ਚ 2 ਬੱਚੇ, ਅਤੇ ਗਰਭਵਤੀ ਔਰਤਾਂ ਵੀ ਸ਼ਾਮਲ ਸਨ। ਇਨ੍ਹਾਂ ਤੋਂ ਇਲਾਵਾ 962 ਲੋਕਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਵੀ ਆਈ ਹੈ।
ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ |news source: jagbani
The post ਹੁਣੇ ਹੁਣੇ ਪੰਜਾਬ ਚ’ ਇਸ ਜਗ੍ਹਾ ਕਰੋਨਾ ਦੇ ਆਏ ਇਕੱਠੇ 32 ਹੋਰ ਨਵੇਂ ਪੋਜ਼ੀਟਿਵ ਕੇਸ-ਦੇਖੋ ਪੂਰੀ ਖ਼ਬਰ appeared first on Sanjhi Sath.
ਵਿਸ਼ਵ ਭਰ ‘ਚ ਫੈਲਿਆ ਕੋਰੋਨਾ ਵਾਇਰਸ ਜ਼ਿਲ੍ਹੇ ‘ਚ ਹੁਣ ਪੂਰੀ ਤਰ੍ਹਾਂ ਬੇਕਾਬੂ ਹੁੰਦਾ ਦਿਖਾਈ ਦੇ ਰਿਹਾ ਹੈ। ਮੰਗਲਵਾਰ ਨੂੰ ਜਲੰਧਰ ‘ਚ ਕੋਰੋਨਾ ਦਾ ਜ਼ਬਰਦਸਤ ਬਲਾਸਟ ਹੋਇਆ ਹੈ। ਅੱਜ ਦੁਪਹਿਰ ਤੱਕ …
The post ਹੁਣੇ ਹੁਣੇ ਪੰਜਾਬ ਚ’ ਇਸ ਜਗ੍ਹਾ ਕਰੋਨਾ ਦੇ ਆਏ ਇਕੱਠੇ 32 ਹੋਰ ਨਵੇਂ ਪੋਜ਼ੀਟਿਵ ਕੇਸ-ਦੇਖੋ ਪੂਰੀ ਖ਼ਬਰ appeared first on Sanjhi Sath.