ਮੌਸਮ ਦੀ ਕ-ਰ-ਵ-ਟ ਦੇ ਨਾਲ ਹੀ ਵੱਖ ਵੱਖ ਤਿਉਹਾਰਾਂ ਦਾ ਆਗਾਜ਼ ਹੋ ਜਾਂਦਾ ਹੈ। ਗਰਮੀ ਦਾ ਮੌਸਮ ਸਾਉਣ ਰੁੱਤ ਵਿੱਚੋਂ ਹੁੰਦਾ ਹੋਇਆ ਸਰਦ ਰੁੱਤ ਵਿਚ ਪ੍ਰਵੇਸ਼ ਕਰਦਾ ਹੈ ਜਿਸ ਦੌਰਾਨ ਬਹੁਤ ਸਾਰੇ ਤਿਉਹਾਰ ਆਉਂਦੇ ਹਨ। ਇਨ੍ਹਾਂ ਤਿਉਹਾਰਾਂ ਨੂੰ ਮਨਾਉਣ ਦੇ ਵੱਖ ਵੱਖ ਢੰਗ ਤਰੀਕੇ ਅਤੇ ਰੀਤੀ-ਰਿਵਾਜ਼ ਹੁੰਦੇ ਹਨ। ਅਜਿਹੇ ਵਿਚ ਹੀ ਪਤੰਗ ਬਾਜ਼ੀ ਨੂੰ ਵੀ ਇੱਕ ਤਿਉਹਾਰ ਦੀ ਤਰ੍ਹਾਂ ਹੀ ਮਨਾਇਆ ਜਾਂਦਾ ਹੈ। ਇਹ ਦੌਰ ਹੁਣ ਤੋਂ ਸ਼ੁਰੂ ਹੋ ਕੇ ਬਸੰਤ ਪੰਚਮੀ ਦੇ ਤਿਉਹਾਰ ਤੱਕ ਰਹਿੰਦਾ ਹੈ।

ਇਸ ਦੌਰਾਨ ਬੱਚਿਆਂ ਅਤੇ ਨੌਜਵਾਨਾਂ ਤੋਂ ਲੈ ਕੇ ਬਜ਼ੁਰਗ ਲੋਕ ਪਤੰਗ ਬਾਜ਼ੀ ਦਾ ਆਨੰਦ ਮਾਣਦੇ ਹਨ। ਪਰ ਇਹਨਾ ਤਿਉਹਾਰਾਂ ਦੌਰਾਨ ਹੀ ਵਾਪਰਨ ਵਾਲੀਆਂ ਵੱਖ-ਵੱਖ ਘਟਨਾਵਾਂ ਤੋਂ ਬਚਾਉਣ ਵਾਸਤੇ ਪ੍ਰਸ਼ਾਸ਼ਨ ਵੱਲੋਂ ਕਈ ਤਰ੍ਹਾਂ ਦੇ ਅਹਿਮ ਉਪਰਾਲੇ ਕੀਤੇ ਜਾਂਦੇ ਹਨ। ਇੱਕ ਅਜਿਹਾ ਹੀ ਉਪਰਾਲਾ ਪਠਾਨਕੋਟ ਦੇ ਪ੍ਰਸ਼ਾਸਨ ਵੱਲੋਂ ਵੀ ਕੀਤਾ ਗਿਆ ਹੈ। ਜਿਸ ਵਿੱਚ ਪਠਾਨਕੋਟ ਦੇ ਜ਼ਿਲਾ ਮੈਜਿਸਟ੍ਰੇਟ ਸ੍ਰੀ ਸੰਯਮ ਅਗਰਵਾਲ ਨੇ ਚਾਈਨੀਜ਼ ਡੋਰ ਦੀ ਵਰਤੋਂ ਕਰਨ ਉੱਪਰ ਪੂਰਨ ਪਾਬੰਦੀ ਲਗਾ ਦਿੱਤੀ ਹੈ |

ਉਨ੍ਹਾਂ ਵੱਲੋਂ ਇਹ ਪਾਬੰਦੀ ਪਠਾਨਕੋਟ ਦੀਆਂ ਸਾਰਿਆਂ ਸਰਹੱਦਾਂ ਦੇ ਅੰਦਰ ਪੈਂਦੇ ਹੋਏ ਇਲਾਕਿਆਂ ਵਿੱਚ ਲਾਗੂ ਕੀਤੀ ਗਈ ਹੈ। ਇਸ ਆਦੇਸ਼ ਅਨੁਸਾਰ ਨਾਈਲੋਨ ਜਾਂ ਪਲਾਸਟਿਕ ਤੋਂ ਬਣੀਆਂ ਹੋਈਆਂ ਡੋਰਾਂ ਦੀ ਵਰਤੋਂ ਕਰਨ ਉੱਪਰ ਪੂਰਨ ਪਾਬੰਦੀ ਹੈ। ਇਸ ਦੇ ਨਾਲ ਹੀ ਉਹ ਡੋਰਾਂ ਜਿਨ੍ਹਾਂ ਉਪਰ ਤੇਜ਼ ਧਾਰ ਸ਼ੀਸ਼ੇ ਜਾਂ ਧਾਤ ਦੀ ਪਰਤ ਚੜ੍ਹੀ ਹੁੰਦੀ ਹੈ ਦੀ ਵਰਤੋਂ ਕਰਨ ਉਪਰ ਵੀ ਮਨਾਹੀ ਕੀਤੀ ਗਈ ਹੈ।

ਜ਼ਿਲ੍ਹਾ ਮੈਜਿਸਟਰੇਟ ਵੱਲੋਂ ਇਹ ਆਦੇਸ਼ ਜਾਰੀ ਕਰਦੇ ਹੋਏ ਆਖਿਆ ਗਿਆ ਹੈ ਕਿ ਪਤੰਗਬਾਜ਼ੀ ਦੌਰਾਨ ਕਿਸੇ ਵੀ ਕਿਸਮ ਦੀ ਚਾਈਨੀਜ਼ ਡੋਰ ਜਾਂ ਸਿੱਥੈਟਿਕ ਸਮੱਗਰੀ ਨਾਲ ਤਿਆਰ ਕੀਤੀ ਗਈ ਡੌਰ ਨੂੰ ਵਰਤ ਕੇ ਪਤੰਗ ਬਾਜ਼ੀ ਨਹੀਂ ਕੀਤੀ ਜਾਵੇਗੀ।ਸ੍ਰੀ ਸੰਯਮ ਅਗਰਵਾਲ ਨੇ ਕਿਹਾ ਕਿ ਪਠਾਨਕੋਟ ਦੀਆਂ ਸੀਮਾਂਵਾਂ ਅੰਦਰ ਇਸ ਕਿਸਮ ਦੀਆਂ ਡੋਰਾਂ ਦੇ ਨਿਰਮਾਣ ਕਰਨ ਉਪਰ, ਇਨ੍ਹਾਂ ਨੂੰ ਸਟੋਰ ਕਰਕੇ ਰੱਖਣ, ਇਨ੍ਹਾਂ ਨੂੰ ਖਰੀਦਣ ਜਾਂ ਵੇਚਣ ਅਤੇ ਇਨ੍ਹਾਂ ਦੇ ਆਯਾਤ ਅਤੇ ਵਰਤੋਂ ਉਪਰ ਪੂਰਨ ਪਾਬੰਦੀ ਲਗਾਈ ਗਈ ਹੈ।

ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜਾਰੀ ਕੀਤੇ ਗਏ ਇਹ ਹੁਕਮ ਹੁਣ ਤੋਂ ਲਾਗੂ ਹੋ ਕੇ 31 ਮਾਰਚ 2021 ਤੱਕ ਲਾਗੂ ਰਹਿਣਗੇ। ਜ਼ਿਕਰਯੋਗ ਹੈ ਕਿ ਇਨ੍ਹਾਂ ਡੋਰਾਂ ਕਾਰਨ ਹੀ ਹੁਣ ਤੱਕ ਕਈ ਲੋਕ, ਪੰਛੀ ਅਤੇ ਜਾਨਵਰ ਜ਼ਖਮੀ ਹੋਏ ਹਨ ਅਤੇ ਕਈਆਂ ਦੀ ਮੌਤ ਵੀ ਹੋ ਚੁੱਕੀ ਹੈ।
The post ਹੁਣੇ ਹੁਣੇ ਪੰਜਾਬ ਚ ਇਥੇ 31 ਮਾਰਚ 2021 ਤੱਕ ਲੱਗੀ ਇਹ ਪਾਬੰਦੀ-ਦੇਖੋ ਪੂਰੀ ਖ਼ਬਰ appeared first on Sanjhi Sath.
ਮੌਸਮ ਦੀ ਕ-ਰ-ਵ-ਟ ਦੇ ਨਾਲ ਹੀ ਵੱਖ ਵੱਖ ਤਿਉਹਾਰਾਂ ਦਾ ਆਗਾਜ਼ ਹੋ ਜਾਂਦਾ ਹੈ। ਗਰਮੀ ਦਾ ਮੌਸਮ ਸਾਉਣ ਰੁੱਤ ਵਿੱਚੋਂ ਹੁੰਦਾ ਹੋਇਆ ਸਰਦ ਰੁੱਤ ਵਿਚ ਪ੍ਰਵੇਸ਼ ਕਰਦਾ ਹੈ ਜਿਸ ਦੌਰਾਨ …
The post ਹੁਣੇ ਹੁਣੇ ਪੰਜਾਬ ਚ ਇਥੇ 31 ਮਾਰਚ 2021 ਤੱਕ ਲੱਗੀ ਇਹ ਪਾਬੰਦੀ-ਦੇਖੋ ਪੂਰੀ ਖ਼ਬਰ appeared first on Sanjhi Sath.
Wosm News Punjab Latest News