ਉੱਤਰ ਭਾਰਤ ‘ਚ ਠੰਢ ਨੇ ਕਹਿਰ ਢਾਉਣਾ ਸ਼ੁਰੂ ਕਰ ਦਿਤਾ ਹੈ। ਪੰਜਾਬ ‘ਚ ਘੱਟੋ ਘੱਟ ਤਾਪਮਾਨ ਡਿਗ ਕੇ 3.5 ਡਿਗਰੀ ਸੈਲਸੀਅਸ (ਗੁਰਦਾਸਪੁਰ) ‘ਤੇ ਪਹੁੰਚ ਗਿਆ। ਜਦਕਿ ਹਰਿਆਣਾ ਦੇ ਨਾਰਨੌਲ ‘ਚ ਸਭ ਤੋਂ ਘੱਟ ਤਾਪਮਾਨ (3.9 ਡਿਗਰੀ ਸੈਲਸੀਅਸ) ਦਰਜ ਕੀਤਾ ਗਿਆ।
ਵੀਰਵਾਰ ਦੀ ਗੱਲ ਕੀਤੀ ਜਾਏ ਤਾਂ ਪੰਜਾਬ ਦੇ ਕਈ ਇਲਾਕਿਆਂ ‘ਚ ਸੰਘਣੀ ਧੁੰਦ ਨੇ ਕਾਫ਼ੀ ਪਰੇਸ਼ਾਨ ਕੀਤਾ ਸੀ। ਧੁੰਦ ਕਰਕੇ ਆਵਾਜਈ ਵੀ ਕਾਫ਼ੀ ਪ੍ਰਭਾਵਤ ਹੋਈ ਸੀ। ਸ਼ੁੱਕਰਵਾਰ ਯਾਨਿ 17 ਦਸੰਬਰ ਨੂੰ ਲਗਭਗ ਪੂਰੇ ਪੰਜਾਬ ‘ਚ ਸੰਘਣੀ ਧੁੰਦ ਪਈ। ਇਸ ਦੇ ਨਾਲ ਹੀ ਦਸ ਦਈਏ ਕਿ ਸੰਘਣੀ ਧੁੰਦ ਕਰਕੇ ਵਿਜ਼ੀਬਿਲਟੀ 50 ਮੀਟਰ ਤਕ ਰਹੀ, ਜਿਸ ਕਰਕੇ ਆਵਾਜਾਈ ਕਾਫ਼ੀ ਪ੍ਰਭਾਵਤ ਹੋਈ ਅਤੇ ਨਾਲ ਕਈ ਟਰੇਨਾਂ ਵੀ ਲੇਟ ਹੋਈਆਂ।
ਮੌਸਮ ਵਿਭਾਗ ਦੇ ਮੁਤਾਬਕ ਅਗਲੇ ਕੁੱਝ ਦਿਨਾਂ ਮੌਸਮ ਇਸੇ ਤਰ੍ਹਾਂ ਰਹੇਗਾ। ਸੰਘਣੀ ਧੁੰਦ ਪਰੇਸ਼ਾਨ ਕਰੇਗੀ। ਇਸ ਦੇ ਨਾਲ ਹੀ ਮੌਸਮ ਵਿਭਾਗ ਦਾ ਕਹਿਣੈ ਕਿ 22 ਦਸੰਬਰ ਨੂੰ ਪੱਛਮੀ ਗੜਬੜੀ ਪੱਛਮੀ ਹਿਮਾਲਯ ਦੇ ਇਲਾਕਿਆਂ ‘ਚ ਪ੍ਰਭਾਵ ਪਾ ਸਕਦੀ ਹੈ। ਜਿਸ ਕਾਰਨ ਪੱਛਮੀ ਹਿਮਾਲਯ ਦੀਆਂ ਚੋਟੀਆਂ ‘ਤੇ ਤੇਜ਼ ਹਵਾਵਾਂ ‘ਤੇ ਭਾਰੀ ਬਰਫ਼ਬਾਰੀ ਦੇਖਣ ਨੂੰ ਮਿਲ ਸਕਦੀ ਹੈ।
ਇਸ ਦੇ ਨਤੀਜੇ ਵਜੋਂ ਪੰਜਾਬ ਅਤੇ ਹਰਿਆਣਾ ਸਮੇਤ ਪੂਰੇ ਉੱਤਰ ਭਾਰਤ ਵਿੱਚ ਮੀਂਹ ਪੈ ਸਕਦਾ ਹੈ, ਜਦਕਿ ਹਿਮਾਚਲ ਪ੍ਰਦੇਸ਼ ‘ਚ ਬਰਫ਼ਬਾਰੀ ਦੇਖਣ ਨੂੰ ਮਿਲ ਸਕਦੀ ਹੈ। ਦੱਸ ਦਈਏ ਕਿ ਹਿਮਾਲਯ ਦੀਆ ਚੋਟੀਆਂ ‘ਤੇ ਪੱਛਮੀ ਗੜਬੜੀ ਪੰਜਾਬ, ਹਰਿਆਣਾ, ਦਿੱਲੀ, ਪੱਛਮੀ ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਵਰਗੇ ਇਲਾਕਿਆਂ ‘ਤੇ ਆਪਣਾ ਪ੍ਰਭਾਵ ਦਿਖਾਏਗੀ। ਜਿਸ ਦਾ ਮਤਲਬ ਹੈ ਕਿ ਪੰਜਾਬ ਹਰਿਆਣਾ ਸਮੇਤ ਪੂਰੇ ਉੱਤਰ ਭਾਰਤ ਵਿੱਚ ਜ਼ਬਰਦਸਤ ਸੀਤ ਲਹਿਰ ਚੱਲੇਗੀ ਅਤੇ ਨਾਲ ਮੀਂਹ ਤੇ ਧੁੰਦਾਂ ਪੈਣਗੀਆਂ।
ਸ਼ੁੱਕਰਵਾਰ ਨੂੰ ਪੰਜਾਬ ‘ਚ ਗੁਰਦਾਸਪੁਰ 3.5 ਡਿਗਰੀ ਸੈਲਸੀਅਸ ਨਾਲ ਸਭ ਤੋਂ ਠੰਢਾ ਤੇ ਘੱਟ ਤਾਪਮਾਨ ਵਾਲਾ ਇਲਾਕਾ ਰਿਕਾਰਡ ਕੀਤਾ ਗਿਆ। ਜਦਕਿ ਹਰਿਆਣਾ ਦੇ ਨਾਰਨੌਲ ‘ਚ ਸਭ ਤੋਂ ਘੱਟ 3.9 ਡਿਗਰੀ ਦਰਜ ਕੀਤਾ ਗਿਆ। ਜਦਕਿ ਰਾਜਧਾਨੀ ਚੰਡੀਗੜ੍ਹ ‘ਚ ਘੱਟ ਤੋਂ ਘੱਟ ਤਾਪਮਾਨ 5.6 ਡਿਗਰੀ ਦਰਜ ਕੀਤਾ ਗਿਆ। ਉੱਧਰ ਹਿਮਾਚਲ ਦੀ ਰਾਜਧਾਨੀ ਸ਼ਿਮਲਾ ‘ਚ ਵੀ ਦਿਨੋਂ ਦਿਨ ਠੰਢ ਵਧਦੀ ਜਾ ਰਹੀ ਹੈ। ਇੱਥੇ ਸ਼ੁਕਰਵਾਰ ਨੂੰ 1 ਡਿਗਰੀ ਤਾਪਮਾਨ ਦਰਜ ਕੀਤਾ ਗਿਆ। ਸ਼ਿਮਲਾ ਵਿਚ ਇਸ ਸਮੇਂ ਵੱਧ ਤੋਂ ਵੱਧ ਤਾਪਮਾਨ 5 ਡਿਗਰੀ ਸੈਲਸੀਅਸ ਜਦਕਿ ਘੱਟ ਤੋਂ ਘੱਟ ਤਾਪਮਾਨ ਮਾਈਨਸ 4 (-4) ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਜਾਣੋ ਆਪਣੇ ਸ਼ਹਿਰ ਵਿੱਚ ਮੌਸਮ ਦਾ ਹਾਲ: ਹਰਿਆਣਾ ਦੇ ਨਾਰਨੌਲ ‘ਚ ਸਭ ਤੋਂ ਘੱਟ 3.9 ਡਿਗਰੀ ਦਰਜ ਕੀਤਾ ਗਿਆ।
ਪੰਜਾਬ ‘ਚ ਗੁਰਦਾਸਪੁਰ 3.5 ਡਿਗਰੀ ਸੈਲਸੀਅਸ ਨਾਲ ਸਭ ਤੋਂ ਠੰਢਾ ਤੇ ਘੱਟ ਤਾਪਮਾਨ ਵਾਲਾ ਇਲਾਕਾ ਰਿਕਾਰਡ ਕੀਤਾ ਗਿਆ।
ਉੱਤਰ ਭਾਰਤ ‘ਚ ਠੰਢ ਨੇ ਕਹਿਰ ਢਾਉਣਾ ਸ਼ੁਰੂ ਕਰ ਦਿਤਾ ਹੈ। ਪੰਜਾਬ ‘ਚ ਘੱਟੋ ਘੱਟ ਤਾਪਮਾਨ ਡਿਗ ਕੇ 3.5 ਡਿਗਰੀ ਸੈਲਸੀਅਸ (ਗੁਰਦਾਸਪੁਰ) ‘ਤੇ ਪਹੁੰਚ ਗਿਆ। ਜਦਕਿ ਹਰਿਆਣਾ ਦੇ ਨਾਰਨੌਲ ‘ਚ …
Wosm News Punjab Latest News