Breaking News
Home / Punjab / ਹੁਣੇ ਹੁਣੇ ਪੈਟਰੋਲ-ਡੀਜ਼ਲ ਬਾਰੇ ਆਈ ਵੱਡੀ ਖ਼ਬਰ

ਹੁਣੇ ਹੁਣੇ ਪੈਟਰੋਲ-ਡੀਜ਼ਲ ਬਾਰੇ ਆਈ ਵੱਡੀ ਖ਼ਬਰ

ਰੂਸ ਤੇ ਯੂਕ੍ਰੇਨ ਵਿਚਾਲੇ ਵਿਵਾਦ ਵਧਣ ਨਾਲ ਤੇਲ ਸਪਲਾਈ ‘ਚ ਵਿਘਨ ਪੈਣ ਦਾ ਖਦਸ਼ਾ ਵਧ ਗਿਆ ਹੈ। ਇਸ ਕਾਰਨ ਕੌਮਾਂਤਰੀ ਬਾਜ਼ਾਰ ‘ਚ ਕੱਚਾ ਤੇਲ 98 ਡਾਲਰ ਪ੍ਰਤੀ ਬੈਰਲ ਦੇ ਸੱਤ ਸਾਲਾਂ ਦੇ ਉੱਚ ਪੱਧਰ ‘ਤੇ ਪਹੁੰਚ ਗਿਆ ਹੈ। ਕੌਮਾਂਤਰੀ ਬਾਜ਼ਾਰ ‘ਚ ਮੰਗਲਵਾਰ ਨੂੰ ਬ੍ਰੈਂਟ ਕੱਚਾ ਤੇਲ 98 ਡਾਲਰ ਪ੍ਰਤੀ ਬੈਰਲ ‘ਤੇ ਪਹੁੰਚ ਗਿਆ, ਜਦਕਿ ਇਸ ਤੋਂ ਪਹਿਲਾਂ ਇਸ ਦੀ ਕੀਮਤ 91 ਡਾਲਰ ਪ੍ਰਤੀ ਬੈਰਲ ਦੇ ਕਰੀਬ ਸੀ। ਆਉਣ ਵਾਲੇ ਦਿਨਾਂ ‘ਚ ਪੈਟਰੋਲ, ਡੀਜ਼ਲ ਤੇ ਕੁਦਰਤੀ ਗੈਸ ਦੀਆਂ ਕੀਮਤਾਂ ‘ਤੇ ਅਸਰ ਪੈਣ ਦੀ ਸੰਭਾਵਨਾ ਹੈ।

ਰੂਸ ਸਾਊਦੀ ਅਰਬ ਤੋਂ ਬਾਅਦ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਤੇਲ ਬਰਾਮਦਕਾਰ ਹੈ, ਨਾਲ ਹੀ ਕੁਦਰਤੀ ਗੈਸ ਦਾ ਸਭ ਤੋਂ ਵੱਡਾ ਉਤਪਾਦਕ। ਤੇਲ ਬਾਜ਼ਾਰ ‘ਚ ਰੂਸ ਦਾ ਦਬਦਬਾ ਸਿਰਫ ਸਪਲਾਈ ਸੰਕਟ ਦੇ ਡਰ ਨੂੰ ਵਧਾ ਰਿਹਾ ਹੈ। ਬੀਬੀਸੀ ਦੀ ਰਿਪੋਰਟ ਮੁਤਾਬਕ ਰੂਸ ਨੇ ਯੂਕ੍ਰੇਨ ਦੇ ਉਨ੍ਹਾਂ ਇਲਾਕਿਆਂ ਨੂੰ ਆਜ਼ਾਦ ਰਾਜ ਐਲਾਨ ਦਿੱਤਾ ਹੈ, ਜਿਨ੍ਹਾਂ ‘ਤੇ ਬਾਗੀਆਂ ਦਾ ਕਬਜ਼ਾ ਸੀ। ਰੂਸ ਦੇ ਹਮਲਾਵਰ ਰਵੱਈਏ ਨੂੰ ਦੇਖਦੇ ਹੋਏ ਕਈ ਪੱਛਮੀ ਦੇਸ਼ਾਂ ਨੇ ਉਸ ‘ਤੇ ਪਾਬੰਦੀਆਂ ਦੀ ਚਿਤਾਵਨੀ ਦਿੱਤੀ ਹੈ।

ਮੈਨੁਲਾਈਫ ਇਨਵੈਸਟਮੈਂਟ ਮੈਨੇਜਮੈਂਟ ਦੇ ਸੂ ਟ੍ਰਿਨ ਨੇ ਕਿਹਾ ਕਿ ਰੂਸ ‘ਤੇ ਪਾਬੰਦੀਆਂ ਲਗਾਉਣ ਨਾਲ ਉਹ ਕੱਚੇ ਤੇਲ ਤੇ ਕੁਦਰਤੀ ਗੈਸ ਦੀ ਘੱਟ ਬਰਾਮਦ ਕਰੇਗਾ, ਜਿਸ ਨਾਲ ਵਿਸ਼ਵ ਅਰਥਵਿਵਸਥਾ ‘ਤੇ ਮਹੱਤਵਪੂਰਨ ਪ੍ਰਭਾਵ ਪਵੇਗਾ। ਪੱਛਮੀ ਦੇਸ਼ਾਂ ਨੂੰ ਡਰ ਹੈ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਯੂਕ੍ਰੇਨ ਦੇ ਬਾਗ਼ੀਆਂ ਦੇ ਕਬਜ਼ੇ ਵਾਲੇ ਖੇਤਰ ਨੂੰ ਇਕ ਸੁਤੰਤਰ ਰਾਜ ਦਾ ਦਰਜਾ ਦਿੱਤਾ ਹੈ ਤਾਂ ਜੋ ਰੂਸੀ ਫੌਜਾਂ ਅਧਿਕਾਰਤ ਤੌਰ ‘ਤੇ ਉਸ ਰਸਤੇ ਰਾਹੀਂ ਯੂਕ੍ਰੇਨ ‘ਚ ਦਾਖਲ ਹੋ ਸਕਣ।

ਪੂਰੇ ਦੇਸ਼ ਦੇ ਲੋਕਾਂ ਲਈ ਖ਼ੁਸ਼ਖਬਰੀ ! ਏਨੀਆਂ ਘੱਟ ਸਕਦੀਆਂ ਹਨ ਤੇਲ ਦੀਆਂ ਅਸਮਾਨ ਛੂੰਹਦੀਆਂ ਕੀਮਤਾਂ – ਯੂਕ੍ਰੇਨ ਦੇ ਡੋਨੇਸਕ ਤੇ ਲੁਹਾਂਸਕ ਇਲਾਕੇ ‘ਤੇ ਰੂਸ ਹਮਾਇਤੀ ਬਾਗੀਆਂ ਦਾ ਕਬਜ਼ਾ ਹੈ ਤੇ ਦੋਵੇਂ ਸਵੈ-ਘੋਸ਼ਿਤ ਗਣਰਾਜ ਹਨ। ਇਹ ਬਾਗੀ 2014 ਤੋਂ ਯੂਕ੍ਰੇਨ ਦੀ ਫੌਜ ਨਾਲ ਲੜ ਰਹੇ ਹਨ। ਰੂਸ ਦਾ ਨਵਾਂ ਕਦਮ ਨੂੰ ਸ਼ਾਂਤੀ ਵਾਰਤਾ ਦਾ ਅੰਤ ਮੰਨਿਆ ਜਾ ਰਿਹਾ ਹੈ। ਯੂਕ੍ਰੇਨ ਸੰਕਟ ਦਾ ਅਸਰ ਦੁਨੀਆ ਭਰ ਦੇ ਸ਼ੇਅਰ ਬਾਜ਼ਾਰਾਂ ‘ਤੇ ਵੀ ਦਿਖਾਈ ਦੇ ਰਿਹਾ ਹੈ। ਨਿਵੇਸ਼ਕ ਯੂਕ੍ਰੇਨ ਤੇ ਰੂਸ ਵਿਚਕਾਰ ਜੰਗ ਦੇ ਵਧ ਰਹੇ ਡਰ ਤੋਂ ਚਿੰਤਤ ਹੋ ਕੇ ਬਿਕਵਾਲ ਬਣ ਗਏ ਹਨ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |ਸਾਡੇ ਆਰਟੀਕਲਾਂ ਵਿਚ ਸਿਰਫ਼ ਉਹੀ ਜਾਣਕਾਰੀ ਦੱਸੀ ਜਾਂਦੀ ਹੈ ਜੋ ਬਿਲਕੁਲ ਸੱਚ ਅਤੇ ਸਟੀਕ ਹੋਵੇ ਤੇ ਸਾਡੇ ਦੁਆਰਾ ਦਰਸ਼ਕਾਂ ਨੂੰ ਅਜਿਹੀ ਕੋਈ ਗਲਤ ਜਾਣਕਾਰੀ ਨਹੀਂ ਦਿੱਤੀ ਜਾਂਦੀ ਜਿਸ ਨਾਲ ਉਹਨਾਂ ਦਾ ਕੋਈ ਨਿੱਜੀ ਨੁਕਸਾਨ ਹੋਵੇ |ਇਸ ਕਰਕੇ ਸਾਡੇ ਪੇਜ ਨੂੰ ਹੁਣੀ ਲਾਇਕ ਅਤੇ ਫੋਲੋ ਕਰੋ ਅਤੇ ਜਿੰਨਾਂ ਨੇ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ  |

ਰੂਸ ਤੇ ਯੂਕ੍ਰੇਨ ਵਿਚਾਲੇ ਵਿਵਾਦ ਵਧਣ ਨਾਲ ਤੇਲ ਸਪਲਾਈ ‘ਚ ਵਿਘਨ ਪੈਣ ਦਾ ਖਦਸ਼ਾ ਵਧ ਗਿਆ ਹੈ। ਇਸ ਕਾਰਨ ਕੌਮਾਂਤਰੀ ਬਾਜ਼ਾਰ ‘ਚ ਕੱਚਾ ਤੇਲ 98 ਡਾਲਰ ਪ੍ਰਤੀ ਬੈਰਲ ਦੇ ਸੱਤ …

Leave a Reply

Your email address will not be published. Required fields are marked *