Breaking News
Home / Punjab / ਹੁਣੇ ਹੁਣੇ ਪੈਟਰੋਲ ਡੀਜ਼ਲ ਦੇ ਰੇਟਾਂ ਬਾਰੇ ਆਈ ਵੱਡੀ ਖ਼ਬਰ

ਹੁਣੇ ਹੁਣੇ ਪੈਟਰੋਲ ਡੀਜ਼ਲ ਦੇ ਰੇਟਾਂ ਬਾਰੇ ਆਈ ਵੱਡੀ ਖ਼ਬਰ

ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਦੇਸ਼ ਵਿਚ ਪੈਟਰੋਲ -ਡੀਜ਼ਲ ਦੀਆਂ ਕੀਮਤਾਂ ਘੱਟ ਨਹੀਂ ਹੋ ਰਹੀਆਂ, ਕਿਉਂਕਿ ਸੂਬੇ ਇਸ ਨੂੰ ਜੀਐਸਟੀ ਦੇ ਦਾਇਰੇ ਵਿਚ ਨਹੀਂ ਲਿਆਉਣਾ ਚਾਹੁੰਦੇ। ਪੁਰੀ ਨੇ ਕਿਹਾ ਕਿ ਪਛਮੀ ਬੰਗਾਲ ਵਿਚ ਪੈਟਰੋਲ ਦੀਆਂ ਕੀਮਤਾਂ 100 ਰੁਪਏ ਪਾਰ ਹੋ ਗਈਆਂ ਹਨ ਕਿਉਂਕਿ ਟੀਐਮਸੀ ਸਰਕਾਰ ਭਾਰੀ ਟੈਕਸ ਲਗਾ ਰਹੀ ਹੈ।

ਉਨ੍ਹਾਂ ਕਿਹਾ,‘‘ਜੇਕਰ ਤੁਹਾਡਾ ਸਵਾਲ ਹੈਕਿ ਕੀ ਤੁਸੀ ਚਾਹੁੰਦੇ ਹੋ ਕਿ ਪੈਟਰੋਲ ਦੀਆਂ ਕੀਮਤਾਂ ਘੱਟ ਹੋਣ ਤਾਂ ਇਸ ਦਾ ਜਵਾਬ ਹਾਂ ਹੈ। ਹੁਣ ਜੇਕਰ ਤੁਹਾਡਾ ਸਵਾਲ ਹੈ ਕਿ ਪੈਟਰੋਲ ਦੀਆਂ ਕੀਮਤਾਂ ਹੇਠਾਂ ਕਿਉਂ ਨਹੀਂ ਆ ਰਹੀਆਂ? ਤਾਂ ਇਸ ਦਾ ਜਵਾਬ ਹੈ ਕਿ ਕਿਉਂਕਿ ਸੂਬੇ ਇਸ ਨੂੰ ਜੀਐਸਟੀ ਤਹਿਤ ਲਿਆਉਣਾ ਨਹੀਂ ਚਾਹੁੰਦੇ।’’

ਉਨ੍ਹਾਂ ਕਿਹਾ,‘‘ਕੇਂਦਰ 32 ਰੁਪਏ ਪ੍ਰਤੀ ਲੀਟਰ (ਪੈਟਰੋਲ ’ਤੇ ਟੈਕਸ ਦੇ ਰੂਪ ਵਿਚ) ਲੈਂਦਾ ਹੈ। ਅਸੀਂ 32 ਰੁਪਏ ਪ੍ਰਤੀ ਲੀਟਰ ਟੈਕਸ ਲਿਆ, ਜਦੋਂ ਤੇਲ ਦੀ ਕੀਮਤ 19 ਅਮਰੀਕੀ ਡਾਲਰ ਪ੍ਰਤੀ ਬੈਰਲ ਸੀ ਅਤੇ ਅਸੀਂ ਹਾਲੇ ਵੀ ਉਹੀ ਲੈ ਰਹੇ ਹਾਂ, ਜਦੋਂਕਿ ਤੇਲ ਕੀਮਤਾਂ ਵੱਧ ਕੇ 75 ਅਮਰੀਕੀ ਡਾਲਰ ਪ੍ਰਤੀ ਬੈਰਲ ਹੋ ਗਈਆਂ ਹਨ।’’

ਪੁਰੀ ਨੇ ਕਿਹਾ ਕਿ ਪੈਟਰੋਲ ’ਤੇ ਲਏ ਗਏ ਟੈਕਸ ਦਾ ਉਪਯੋਗ ਕਲਿਆਨਕਾਰੀ ਯੋਜਨਾਵਾਂ ਲਈ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪਛਮੀ ਬੰਗਾਲ ਸਰਕਾਰ ਨੇ ਜੁਲਾਈ ਵਿਚ ਕੀਮਤਾਂ ਵਿਚ 3.51 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ, ਜਿਸ ਕਾਰਨ ਪੈਟਰੋਲ 100 ਰੁਪਏ ਪ੍ਰਤੀ ਲੀਟਰ ਤੋਂ ਮਹਿੰਗਾ ਹੋ ਗਿਆ।

ਉਨ੍ਹਾਂ ਅੱਗੇ ਕਿਹਾ,‘‘ਸੰਯੁਕਤ ਟੈਕਸ (ਪਛਮੀ ਬੰਗਾਲ) ਕਰੀਬ 40 ਫ਼ੀਸਦ ਹੈ। ਬਿਆਨ ਦੇਣਾ ਬਹੁਤ ਸੌਖਾ ਹੈ। ਜੇਕਰ ਟੀਐਮਸੀ ਸਰਕਾਰ 3.51 ਰੁਪਏ ਦਾ ਵਾਧਾ ਨਹੀਂ ਕਰਦੀ ਤਾਂ ਇਹ ਹਾਲੇ ਵੀ 100 ਰੁਪਏ ਪ੍ਰਤੀ ਲੀਟਰ ਤੋਂ ਘੱਟ ਹੁੰਦਾ।’’ ਪੁਰੀ ਬੁਧਵਾਰ ਨੂੰ ਭਵਾਨੀਪੁਰ ਉਪ ਚੋਣ ਦੇ ਪ੍ਰਚਾਰ ਲਈ ਕੋਲਕਾਤਾ ਵਿਚ ਸਨ। ਇਸ ਚੋਣ ਪ੍ਰਚਾਰ ਵਿਚ ਮੁੱਖ ਮੰਤਰੀ ਮਮਤਾ ਬੈਨਰਜੀ, ਭਾਜਪਾ ਦੀ ਪ੍ਰਿਯੰਕਾ ਟਿਬਰੇਵਾਲ ਅਤੇ ਮਾਕਪਾ ਦੇ ਸ਼੍ਰੀਜੀਬ ਬਿਸਵਾਸ ਵਿਚਾਲੇ ਮੁਕਾਬਲਾ ਹੈ।

ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਦੇਸ਼ ਵਿਚ ਪੈਟਰੋਲ -ਡੀਜ਼ਲ ਦੀਆਂ ਕੀਮਤਾਂ ਘੱਟ ਨਹੀਂ ਹੋ ਰਹੀਆਂ, ਕਿਉਂਕਿ ਸੂਬੇ ਇਸ ਨੂੰ ਜੀਐਸਟੀ ਦੇ ਦਾਇਰੇ ਵਿਚ ਨਹੀਂ ਲਿਆਉਣਾ ਚਾਹੁੰਦੇ। ਪੁਰੀ …

Leave a Reply

Your email address will not be published. Required fields are marked *