ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਵਿਡ ਦੀ ਸਥਿਤੀ ਨੂੰ ਲੈ ਕੇ ਰਾਸ਼ਟਰ ਦੇ ਨਾਮ ਸੰਬੋਧਨ ਦੌਰਾਨ ਕਿਹਾ ਕਿ ਸਾਨੂੰ ਸਭ ਤੋਂ ਮੁਸ਼ਕਲ ਇਸ ਸਮੇਂ ਵਿੱਚ ਵੀ ਹੌਸਲੇ ਬੁਲੰਦ ਰੱਖਣੇ ਚਾਹੀਦੇ ਹਨ। ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਸਾਨੂੰ ਸਹੀ ਫੈਸਲਾ ਲੈਣਾ ਚਾਹੀਦਾ ਹੈ ਅਤੇ ਸਹੀ ਦਿਸ਼ਾ ਵਿਚ ਕੋਸ਼ਿਸ਼ ਕਰਨੀ ਚਾਹੀਦੀ ਹੈ ਤਾਂ ਹੀ ਅਸੀਂ ਜਿੱਤ ਪ੍ਰਾਪਤ ਕਰ ਸਕਦੇ ਹਾਂ। ਇਸ ਮੰਤਰ ਨੂੰ ਸਾਹਮਣੇ ਰੱਖਦਿਆਂ ਅੱਜ ਦੇਸ਼ ਦਿਨ ਰਾਤ ਕੰਮ ਕਰ ਰਿਹਾ ਹੈ।

ਉਨ੍ਹਾਂ ਕਿਹਾ- ਮੈਂ ਦੇਸ਼ ਵਾਸੀਆਂ ਨੂੰ ਅਪੀਲ ਕਰਦਾ ਹਾਂ ਕਿ ਇਸ ਸੰਕਟ ਦੀ ਘੜੀ ਵਿੱਚ ਦੇਸ਼ ਵਾਸੀਆਂ ਨੂੰ ਅੱਗੇ ਆ ਕੇ ਲੋੜਵੰਦਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ। ਸਿਰਫ ਸੇਵਾ ਦੇ ਸੰਕਲਪ ਨਾਲ ਹੀ ਅਸੀਂ ਇਸ ਲੜਾਈ ਨੂੰ ਜਿੱਤ ਸਕਾਂਗੇ। ਪ੍ਰਧਾਨ ਮੰਤਰੀ ਨੇ ਦੇਸ਼ ਨੂੰ ਸੰਬੋਧਨ ਕਰਦੇ ਹੋਏ ਕਿਹਾ, “ਕੁਝ ਦੇਰ ਪਹਿਲਾਂ ਸਥਿਤੀਆਂ ਸੰਭਲੀ ਹੋਈ ਸੀ ਪਰ ਕੋਰੋਨਾ ਦੀ ਦੂਸਰੀ ਵੇਵ ਤੂਫ਼ਾਨ ਬਣ ਕੇ ਆਈ ਹੈ।” ਜਿਨ੍ਹਾਂ ਨੇ ਆਪਣਿਆਂ ਨੂੰ ਖੋਇਆ ਹੈ, ਮੈਂ ਦੇਸ਼ ਵਾਸੀਆਂ ਵੱਲੋਂ ਉਨ੍ਹਾਂ ਨੂੰ ਆਪਣੀ ਸੰਵੇਦਨਾ ਪ੍ਰਗਟ ਕਰਦਾ ਹਾਂ। ਇਸ ਸੰਕਟ ਨੂੰ ਤਿਆਰੀ ਨਾਲ ਪਾਰ ਕਰਨਾ ਹੈ।”

”ਮੈਂ ਦੇਸ਼ ਦੇ ਸਾਰੇ ਡਾਕਟਰਾਂ, ਮੈਡੀਕਲ ਸਟਾਫ, ਸਫਾਈ ਕਰਮਚਾਰੀ ਭੈਣ ਭਰਾ, ਐਂਬੂਲੈਂਸ ਡਰਾਈਵਰ, ਸਭ ਦੀ ਪ੍ਰਸ਼ੰਸਾ ਕਰਾਂਗਾ। ਤੁਸੀਂ ਆਪਣੇ ਪਰਿਵਾਰ, ਆਪਣਾ ਸੁਖ ਛੱਡ ਕੇ ਦੂਜਿਆਂ ਦਾ ਜੀਵਨ ਬਚਾਉਣ ਵਿੱਚ ਲੱਗੇ ਹੋਏ ਹੋ।

ਦੇਸ਼ ਵਿਚ ਆਕਸੀਜਨ ਦੀ ਮੰਗ ਬਹੁਤ ਤੇਜ਼ੀ ਨਾਲ ਵਧੀ ਹੈ। ਕੇਂਦਰ ਸਰਕਾਰ, ਨਿੱਜੀ ਖੇਤਰ ਸਭ ਦੀ ਕੋਸ਼ਿਸ਼ ਹੈ ਕਿ ਸਭ ਨੂੰ ਆਕਸੀਜਨ ਮਿਲੇ। ਸੂਬਿਆਂ ਵਿਚ ਨਵੇਂ ਆਕਸੀਜਨ ਪਲਾਂਟ ਹੋਣ, ਆਕਸੀਜਨ ਰੇਲ ਹੋਵੇ, ਹਰ ਤਰ੍ਹਾਂ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿੱਦਾਂ ਹੀ ਕੋਰੋਨਾ ਦੇ ਕੇਸ ਵਧੇ, ਦਵਾਈ ਕੰਪਨੀਆਂ ਨੇ ਦਵਾਈ ਦਾ ਉਤਪਾਦ ਵਧਾ ਦਿੱਤਾ।

ਉਤਪਾਦ ਵਧਾਉਣ ਲਈ ਹਰ ਤਰੀਕੇ ਦਵਾਈ ਕੰਪਨੀਆਂ ਦੀ ਮਦਦ ਲਈ ਜਾ ਰਹੀ ਹੈ। ਸਾਡੇ ਦੇਸ਼ ਕੋਲ ਐੱਨ ਵੱਡਾ ਫਾਰਮ ਸੈਕਟਰ ਹੈ, ਜੋ ਐਨੀ ਜਲਦੀ ਦਵਾਈਆਂ ਬਣਾਉਣ ਵਿੱਚ ਸਮਰੱਥ ਹੈ। ਕੋਵਿਡ ਮਰੀਜ਼ਾਂ ਲਈ ਬੈੱਡ ਵਧਾਉਣ ਦੀ ਵੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਪਿਛਲੇ ਸਾਲ ਕੋਰੋਨਾ ਕੇਸ ਸਾਹਮਣੇ ਆਉਣ ਉਤੇ ਹੀ ਸਾਡੇ ਵਿਗਿਆਨੀਆਂ ਨੇ ਦਿਨ ਰਾਤ ਇੱਕ ਕਰਕੇ ਦੁਨੀਆ ਦੀ ਸਭ ਤੋਂ ਸਸਤੀ ਵੈਕਸੀਨ ਭਾਰਤ ਵਿੱਚ ਬਣਾਈ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਵਿਡ ਦੀ ਸਥਿਤੀ ਨੂੰ ਲੈ ਕੇ ਰਾਸ਼ਟਰ ਦੇ ਨਾਮ ਸੰਬੋਧਨ ਦੌਰਾਨ ਕਿਹਾ ਕਿ ਸਾਨੂੰ ਸਭ ਤੋਂ ਮੁਸ਼ਕਲ ਇਸ ਸਮੇਂ ਵਿੱਚ ਵੀ ਹੌਸਲੇ ਬੁਲੰਦ ਰੱਖਣੇ ਚਾਹੀਦੇ …
Wosm News Punjab Latest News