ਸਰਕਾਰ ਨੇ ਪਾਸਪੋਰਟ ਬਣਾਉਣਾ ਹੋਰ ਵੀ ਸੌਖਾ ਕਰ ਦਿੱਤਾ ਹੈ। ਹੁਣ ਤੋਂ ਪਾਸਪੋਰਟ ਬਿਨੈਕਾਰ ‘ਡਿਜੀਲਾਕਰ’ ਵਿਚ ਆਧਾਰ ਕਾਰਡ, ਡਰਾਈਵਿੰਗ ਲਾਇਸੈਂਸ, ਵੋਟਰ ਆਈ. ਡੀ. ਕਾਰਡ ਲੈ ਕੇ ਜਾ ਸਕਦੇ ਹਨ ਅਤੇ ਇਨ੍ਹਾਂ ਦਸਤਾਵੇਜ਼ਾਂ ਨੂੰ ਫਿਜੀਕਲ ਰੂਪ ਵਿਚ ਪਾਸਪੋਰਟ ਦਫ਼ਤਰ ਵਿਚ ਲਿਜਾਣ ਦੀ ਜ਼ਰੂਰਤ ਨਹੀਂ ਹੋਵੇਗੀ।

ਹੁਣ ਤੱਕ ਬਿਨੈਕਾਰਾਂ ਨੂੰ ਸਵੈ-ਪ੍ਰਮਾਣਿਤ ਕਾਪੀਆਂ ਦੇ ਨਾਲ ਅਸਲ ਫਿਜੀਕਲ ਦਸਤਾਵੇਜ਼ਾਂ ਨੂੰ ਲਿਜਾਣਾ ਪੈਂਦਾ ਸੀ, ਜਿਨ੍ਹਾਂ ਦੀ ਪਾਸਪੋਰਟ ਅਧਿਕਾਰੀਆਂ ਵੱਲੋਂ ਮਨੋਨੀਤ ਪਾਸਪੋਰਟ ਸੇਵਾ ਕੇਂਦਰਾਂ ਵਿਚ ਫਿਜੀਕਲ ਤੌਰ ‘ਤੇ ਤਸਦੀਕ ਕੀਤੀ ਜਾਂਦੀ ਸੀ ਅਤੇ ਇਸ ਵਿਚ ਕਾਫ਼ੀ ਸਮਾਂ ਲੱਗਦਾ ਸੀ।

ਹੁਣ ਵਿਦੇਸ਼ ਮੰਤਰਾਲਾ ਨੇ ਇਹ ਸਹੂਲਤ ਦੇ ਦਿੱਤੀ ਹੈ ਕਿ ਡਿਜੀਲਾਕਰ ਵਿਚ ਸਟੋਰ ਈ-ਦਸਤਾਵੇਜ਼ਾਂ ਨੂੰ ਪਾਸਪੋਰਟ ਐਪਲੀਕੇਸ਼ਨਾਂ ਅਤੇ ਹੋਰ ਸਬੰਧਤ ਸੇਵਾਵਾਂ ਲਈ ਅਰਜ਼ੀਆਂ ਦਾਖ਼ਲ ਕਰਨ ਸਮੇਂ ਮਨਜ਼ੂਰ ਕੀਤਾ ਜਾਵੇਗਾ। ਡਿਜੀਲਾਕਰ ਵਿਚ ਸਟੋਰ ਕੀਤੇ ਇਹ ਡਿਜੀਟਲ ਜਾਂ ਈ-ਦਸਤਾਵੇਜ਼ ਭਾਰਤੀ ਆਈ. ਟੀ. ਐਕਟ-2000 ਤਹਿਤ ਕਾਨੂੰਨੀ ਤੌਰ ‘ਤੇ ਵੈਲਿਡ ਦਸਤਾਵੇਜ਼ ਹਨ।

ਗੌਰਤਲਬ ਹੈ ਕਿ ‘ਡਿਜੀਲਾਕਰ’ ਐਪ ਵਿਚ ਤੁਸੀਂ ਆਧਾਰ ਕਾਰਡ, ਡਰਾਈਵਿੰਗ ਲਾਇਸੈਂਸ, ਪੈਨ ਕਾਰਡ, ਸਕੂਲ ਸਰਟੀਫਿਕੇਟ ਸਣੇ ਕਈ ਦਸਤਾਵੇਜ਼ ਇਲੈਕਟ੍ਰਾਨਿਕ ਰੂਪ ਵਿਚ ਸਟੋਰ ਕਰ ਸਕਦੇ ਹੋ। ਸਰਕਾਰ ਦੇ ਇਸ ਕਦਮ ਨਾਲ ਦੋ ਫਾਇਦੇ ਹੋਣਗੇ ਕਿ ਇਕ ਤਾਂ ਬਿਨੈਕਾਰਾਂ ਨੂੰ ਫਿਜੀਕਲ ਤੌਰ ‘ਤੇ ਦਸਤਾਵੇਜ਼ ਨਹੀਂ ਲਿਜਾਣੇ ਪੈਣਗੇ ਅਤੇ ਦੂਜਾ, ਦਸਤਾਵੇਜ਼ਾਂ ਦੀ ਤਸਦੀਕ ਕਰਨ ਵਿਚ ਸਮਾਂ ਘੱਟ ਲੱਗੇਗਾ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |
ਸਰਕਾਰ ਨੇ ਪਾਸਪੋਰਟ ਬਣਾਉਣਾ ਹੋਰ ਵੀ ਸੌਖਾ ਕਰ ਦਿੱਤਾ ਹੈ। ਹੁਣ ਤੋਂ ਪਾਸਪੋਰਟ ਬਿਨੈਕਾਰ ‘ਡਿਜੀਲਾਕਰ’ ਵਿਚ ਆਧਾਰ ਕਾਰਡ, ਡਰਾਈਵਿੰਗ ਲਾਇਸੈਂਸ, ਵੋਟਰ ਆਈ. ਡੀ. ਕਾਰਡ ਲੈ ਕੇ ਜਾ ਸਕਦੇ ਹਨ ਅਤੇ …
Wosm News Punjab Latest News