ਸੂਬੇ ਵਿਚ ਬਿਜਲੀ ਦੀ ਮੰਗ ਘਟਣ ਨਾਲ ਪਾਵਰਕਾਮ ਨੂੰ ਵੱਡੀ ਰਾਹਤ ਮਿਲੀ ਹੈ। ਇਸ ਦੇ ਨਾਲ ਹੀ ਓਪਨ ਅਕਸਚੇਂਜ ’ਚ ਇਕ ਦਿਨ ਬਾਅਦ ਮੁਡ਼ ਬਿਜਲੀ ਦੇ ਰੇਟ ਵਧਣ ਲੱਗੇ ਹਨ ਪਰ ਪਾਵਰਕਾਮ ਸਸਤੀ ਬਿਜਲੀ ਖਰੀਦਣ ਵਿਚ ਸਫ਼ਲ ਰਿਹਾ ਹੈ। ਦੂਸਰੇ ਪਾਸੇ ਥਰਮਲਾਂ ਵਿਚ ਕੋਲੇ ਦੀ ਸਥਿਤੀ ਉਸੇ ਤਰ੍ਹਾਂ ਹੀ ਬਣੀ ਹੋਈ ਹੈ।
ਪਾਵਰਕਾਮ ਅਧਿਕਾਰੀਆਂ ਵੱਲੋਂ ਕੋਲੇ ਮੰਗ ਪੂਰਾ ਕਰਨ ਲਈ ਕੇਂਦਰੀ ਮੰਤਰਾਲੇ ਤਕ ਗੱਲਬਾਤ ਜਾਰੀ ਹੈ। ਪੰਜਾਬ ਵਿਚ ਸ਼ੁੱਕਰਵਾਰ ਨੂੰ ਬਿਜਲੀ ਦੀ ਮੰਗ 11 ਹਜ਼ਾਰ ਮੈਗਾਵਾਟ ਤੋਂ ਘਟ ਕੇ 9500 ਮੈਗਾਵਾਟ ਤਕ ਆ ਗਈ ਹੈ। 1500 ਮੈਗਾਵਾਟ ਦੀ ਮੰਗ ਘਟਣ ਨਾਲ ਪਾਵਰਕਾਮ ਨੂੰ ਵੱਡੀ ਰਾਹਤ ਮਿਲੀ ਹੈ। ਉਧਰ, ਸਰਕਾਰੀ ਥਰਮਲ ਪਲਾਂਟ ਦੇ 6 ਤੇ ਨਿੱਜੀ ਪਲਾਂਟਾਂ ਦਾ ਇਕ ਯੂਨਿਟ ਬੰਦ ਹੈ।
ਪਾਵਰਕਾਮ ਦੇ ਆਪਣੇ ਰੋਪਡ਼ ਤੇ ਲਹਿਰਾ ਮੁਹਬਤ ਪਲਾਂਟਾਂ ਦਾ ਇਕ-ਇਕ ਯੂਨਿਟ ਚਾਲੂ ਹੈ, ਜਦੋਂਕਿ ਤਿੰਨ-ਤਿੰਨ ਯੂਨਿਟ ਬੰਦ ਹਨ, ਜਦੋਂਕਿ ਨਿੱਜੀ ਵਿਚੋਂ ਨਾਭਾ ਪਾਵਰ ਪਲਾਂਟ ਰਾਜਪੁਰਾ ਤੇ ਗੋਇੰਦਵਾਲ ਪਲਾਂਟਾਂ ਦੇ ਦੋ-ਦੋ ਯੂਨਿਟਾਂ ਚਾਲੂ ਰਹੇ। ਤਵੰਡੀ ਸਾਬੋ ਪਲਾਂਟ ਦਾ ਇਕ ਯੂਨਿਟ ਬੰਦ ਰਿਹਾ ਤੇ ਦੋ ਯੂਨਿਟ ਚਾਲੂ ਰਹੇ ਹਨ।
ਸ਼ੁੱਕਰਵਾਰ ਨੂੰ ਓਪਨ ਐਕਸਚੇਂਜ ’ਚ ਬਿਜਲੀ ਦਾ ਮੁੱਲ 10.52 ਰੁਪਏ ਪ੍ਰਤੀ ਯੂਨਿਟ ਤਕ ਪੁੱਜ ਗਿਆ, ਜਦੋਂਕਿ ਪਾਵਰਕਾਮ ਔਸਤਨ 4.39 ਰੁਪਏ ਪ੍ਰਤੀ ਯੂਨਿਟ ’ਤੇ ਬਿਜਲੀ ਖਰੀਦਣ ਵਿਚ ਸਫਲ ਰਿਹਾ ਹੈ। ਦੁਪਹਿਰ ਤਕ ਪਾਵਰਕਾਮ ਨੇ ਅਕਸਚੇਂਜ ਤੋਂ 74.73 ਮੀਲੀਅਨ ਯੂਨਿਟ ਬਿਜਲੀ ਦੀ ਖਰੀਦ ਕੀਤੀ ਹੈ। ਪਾਵਰਕਾਮ ਨੇ 27 ਅਗਸਤ ਨੂੰ 16.23 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਬਿਜਲੀ ਖਰੀਦੀ ਹੈ।
ਇਸ ਤੋਂ ਬਾਅਦ 28 ਅਗਸਤ ਨੂੰ 16.78 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਕਰੀਬ ਸਵਾ ਦੋ ਲੱਖ ਯੂਨਿਟ, 29 ਅਗਸਤ ਨੂੰ 18.48 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਸਵਾ ਚਾਰ ਲੱਖ ਯੂਨਿਟ ਅਤੇ 30 ਅਗਸਤ ਨੂੰ 20 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਢਾਈ ਲੱਖ ਯੂਨਿਟ ਓਪਨ ਅਕਸਚੇਂਜ ਰਾਹੀਂ ਖਰੀਦੀ ਹੈ। ਜਦੋਂਕਿ ਵੀਰਵਾਰ ਤੋਂ ਪਾਵਰਕਾਮ ਸਸਤੀ ਬਿਜਲੀ ਹਾਸਲ ਕਰਨ ਵਿਚ ਸਫਲ ਰਿਹਾ ਹੈ।
ਸੂਬੇ ਵਿਚ ਬਿਜਲੀ ਦੀ ਮੰਗ ਘਟਣ ਨਾਲ ਪਾਵਰਕਾਮ ਨੂੰ ਵੱਡੀ ਰਾਹਤ ਮਿਲੀ ਹੈ। ਇਸ ਦੇ ਨਾਲ ਹੀ ਓਪਨ ਅਕਸਚੇਂਜ ’ਚ ਇਕ ਦਿਨ ਬਾਅਦ ਮੁਡ਼ ਬਿਜਲੀ ਦੇ ਰੇਟ ਵਧਣ ਲੱਗੇ ਹਨ …
Wosm News Punjab Latest News