ਪਬਜੀ ਲਵਰਜ਼ ਲਈ ਖ਼ੁਸ਼ਖ਼ਬਰੀ ਹੈ। ਬੈਟਲਗ੍ਰਾਊਂਡ ਮੋਬਾਇਲ ਇੰਡੀਆ ਗੇਮ ਲਾਂਚ ਹੋਣ ਜਾ ਰਹੀ ਹੈ। ਖ਼ਬਰਾਂ ਹਨ ਕਿ ਇਸ ਦੀ ਲਾਂਚਿੰਗ 18 ਜੂਨ ਨੂੰ ਹੋ ਸਕਦੀ ਹੈ। ਗੇਮ ਦੀ ਲਾਂਚਿੰਗ ਨੂੰ ਲੈ ਕੇ ਪਹਿਲਾਂ ਵੀ ਅਜਿਹੀਆਂ ਖ਼ਬਰਾਂ ਆਉਂਦੀਆਂ ਰਹੀਆਂ ਹਨ ਕਿ ਇਸ ਨੂੰ ਜੂਨ ਦੇ ਤੀਜੇ ਹਫ਼ਤੇ ਵਿਚ ਲਾਂਚ ਕੀਤਾ ਜਾ ਸਕਦਾ ਹੈ।

ਦੱਖਣੀ ਕੋਰੀਆਈ ਵੀਡੀਓ ਗੇਮ ਨਿਰਮਾਤਾ ਕ੍ਰਾਫਟਨ ਨੇ ਚਾਰ ਦਿਨ ਪਹਿਲਾਂ ਸੋਸ਼ਲ ਮੀਡੀਆ ‘ਤੇ ਇਸ ਦਾ ਟੀਜ਼ਰ ਜਾਰੀ ਕੀਤਾ ਸੀ, ਜਿਸ ਵਿਚ ਪਬਜੀ ਮੋਬਾਇਲ ਵਰਗੀ ਝਲਕ ਦਿਖਾਈ ਦੇ ਰਹੀ ਸੀ।ਕੰਪਨੀ ਨੇ ਇਸ ਟੀਜ਼ਰ ਨੂੰ ”ਪ੍ਰੀ-ਰਜਿਸਟਰ ਕੀਆ ਕਿਆ?” ਦਾ ਨਾਂ ਦਿੱਤਾ ਸੀ। ਕ੍ਰਾਫਟਨ ਨੇ 18 ਮਈ ਨੂੰ ਇਸ ਗੇਮ ਦਾ ਪ੍ਰੀ-ਰਜਿਸਟ੍ਰੇਸ਼ਨ ਸ਼ੁਰੂ ਕੀਤਾ ਸੀ। ਇਹ ਪਬਜੀ ਦਾ ਨਵਾਂ ਸੰਸਕਰਣ ਹੈ।

ਪਬਜੀ ਇਕ ਮਲਟੀਪਲੇਅਰ ਐਕਸ਼ਨ ਗੇਮ ਸੀ। ਉਸ ਵਿਚ ਬੈਗਪੇਕ ਜ਼ਰੀਏ ਖਿਡਾਰੀ ਜ਼ਰੂਰਤ ਦੇ ਸਾਮਾਨ (ਬੰਦੂਕ, ਗੋਲੀਆਂ, ਫਸਟ ਏਡ ਕਿਟ ਤੇ ਇੰਜੈਕਸ਼ਨ) ਰੱਖ ਸਕਦੇ ਸਨ। ਨਵੀਂ ਗੇਮ ਵਿਚ ਵੀ ਇਸ ਤਰ੍ਹਾਂ ਦਾ ਹੀ ਫ਼ੀਚਰ ਮਿਲਣ ਜਾ ਰਿਹਾ ਹੈ। ਬੈਟਲਗ੍ਰਾਊਂਡ ਮੋਬਾਇਲ ਇੰਡੀਆ ਗੇਮ ਦੇ ਟੀਜ਼ਰ ਵਿਚ ਜੋ ਬੈਗਪੇਕ ਨਜ਼ਰ ਆਇਆ ਹੈ ਉਹ ਲੇਵਲ 3 ਵਾਲਾ ਹੈ।

ਇਸ ਲੇਵਲ ਵਿਚ ਕਾਫ਼ੀ ਕੁਝ ਹੁੰਦਾ ਹੈ। ਲੇਵਲ-1 ਅਤੇ ਲੇਵਲ-2 ਵਾਲੇ ਬੈਗਪੇਕ ਵਿਚ ਘੱਟ ਸਾਮਾਨ ਆਉਂਦਾ ਹੈ। ਕ੍ਰਾਫਟਨ ਨੇ ਇਹ ਵੀ ਦੱਸਿਆ ਹੈ ਕਿ ਇਸ ਗੇਮ ਨੂੰ ਸਾਰੇ ਸਮਾਰਟ ਫੋਨ ਯੂਜ਼ਰਜ਼ ਆਸਾਨੀ ਨਾਲ ਖੇਡ ਸਕਣਗੇ। ਗੇਮ ਨੂੰ ਖੇਡਣ ਲਈ ਘੱਟੋ-ਘੱਟ 2 ਜੀ. ਬੀ. ਰੈਮ ਹੋਣਾ ਜ਼ਰੂਰੀ ਹੈ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |
ਪਬਜੀ ਲਵਰਜ਼ ਲਈ ਖ਼ੁਸ਼ਖ਼ਬਰੀ ਹੈ। ਬੈਟਲਗ੍ਰਾਊਂਡ ਮੋਬਾਇਲ ਇੰਡੀਆ ਗੇਮ ਲਾਂਚ ਹੋਣ ਜਾ ਰਹੀ ਹੈ। ਖ਼ਬਰਾਂ ਹਨ ਕਿ ਇਸ ਦੀ ਲਾਂਚਿੰਗ 18 ਜੂਨ ਨੂੰ ਹੋ ਸਕਦੀ ਹੈ। ਗੇਮ ਦੀ ਲਾਂਚਿੰਗ ਨੂੰ …
Wosm News Punjab Latest News