ਸਾਬਕਾ ਮੰਤਰੀ ਅਤੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਦੇ ਘਰ ਦੇ ਬਾਹਰ ਪਿਛਲੇ ਤਿੰਨ ਦਿਨਾਂ ਤੋਂ ਬਿਹਾਰ ਪੁਲਿਸ ਡੇਰੇ ਲਾਈ ਬੈਠੀ ਹੈ, ਪਰ ਸਿੱਧੂ ਦਾ ਸੁਰੱਖਿਆ ਅਮਲਾ ਕੋਈ ਰਾਹ ਨਹੀਂ ਦੇ ਰਿਹਾ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਕਈ ਵਾਰ ਸਿੱਧੂ ਦੇ ਘਰ ਦਾ ਦਰਵਾਜ਼ਾ ਵੀ ਖੜਕਾਇਆ ਹੈ, ਪਰ ਕੋਈ ਜਵਾਬ ਨਹੀਂ ਦਿੱਤਾ ਗਿਆ।
ਅਸਲ ਵਿਚ, ਲੋਕ ਸਭਾ ਚੋਣਾਂ ਦੇ ਪ੍ਰਚਾਰ ਵੇਲੇ ਵਿਰੋਧੀ ਧਿਰ ਖ਼ਿਲਾਫ਼ ਕੀਤੇ ਇਤਰਾਜ਼ਯੋਗ ਪ੍ਰਚਾਰ ਦੇ ਮਾਮਲੇ ਵਿਚ ਬਿਹਾਰ ਦੇ ਵਰਸੋਈ ਥਾਣੇ ਵਿਚ ਸਿੱਧੂ ਖਿਲਾਫ਼ ਕੇਸ ਦਰਜ ਹੈ ਅਤੇ ਪੁਲਿਸ ਇਸ ਮਾਮਲੇ ਵਿਚ ਨੋਟਿਸ ਦੇਣ ਲਈ ਆਈ ਹੋਈ ਹੈ ਪਰ ਹੁਣ ਤੱਕ ਸ੍ਰੀ ਸਿੱਧੂ ਨਾਲ ਮੁਲਾਕਾਤ ਨਹੀਂ ਹੋ ਸਕੀ ਹੈ, ਜਿਸ ਕਾਰਨ ਬਿਹਾਰ ਪੁਲਿਸ ਦੇ ਕਰਮਚਾਰੀ ਪ੍ਰੇਸ਼ਾਨ ਹਨ।
ਇਸ ਸਬੰਧੀ ਇੱਥੇ ਪੁੱਜੇ ਸਬ ਇੰਸਪੈਕਟਰ ਜਨਾਰਦਨ ਨੇ ਦੱਸਿਆ ਕਿ 16 ਅਪਰੈਲ 2019 ਨੂੰ ਚੋਣ ਜ਼ਾਬਤੇ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਚੋਣ ਪ੍ਰਚਾਰ ਕੀਤਾ ਸੀ, ਜਿਸ ਮਾਮਲੇ ਨੂੰ ਲੈ ਕੇ ਉਨ੍ਹਾਂ ਖ਼ਿਲਾਫ਼ ਕੇਸ ਦਰਜ ਹੈ। ਇਸ ਮਾਮਲੇ ਵਿੱਚ ਆਈਜੀ ਦੇ ਆਦੇਸ਼ ’ਤੇ ਧਾਰਾ 41/1 ਤਹਿਤ ਨੋਟਿਸ ਦੇਣ ਆਏ ਹਨ ਅਤੇ ਇਸ ਮਾਮਲੇ ਵਿਚ ਇਥੇ ਹੀ ਜ਼ਮਾਨਤ ਦੇ ਦਿੱਤੀ ਜਾਵੇਗੀ। ਉਨ੍ਹਾਂ ਨੂੰ ਬਾਂਡ ਦੇ ਆਧਾਰ ’ਤੇ ਜ਼ਮਾਨਤ ਦੇ ਦਿੱਤੀ ਜਾਵੇਗੀ, ਜਿਸ ਨਾਲ ਇਹ ਮਾਮਲਾ ਹੱਲ ਹੋ ਜਾਵੇਗਾ।
ਉਸ ਨੇ ਆਖਿਆ ਕਿ ਪਿਛਲੇ ਤਿੰਨ ਦਿਨ ਤੋਂ ਉਹ ਇਥੇ ਆਏ ਹੋਏ ਹਨ ਪਰ ਉਸ ਦੇ ਦਫਤਰ ਦੇ ਕਰਮਚਾਰੀ ਸ੍ਰੀ ਸਿੱਧੂ ਨਾਲ ਮੁਲਾਕਾਤ ਨਹੀਂ ਕਰਵਾ ਰਹੇ। ਉਨ੍ਹਾਂ ਇਸ ਸਬੰਧੀ ਕਟਿਹਾਰ ਦੇ ਆਪਣੇ ਐਸਪੀ ਨੂੰ ਸਾਰੀ ਸਥਿਤੀ ਤੋਂ ਜਾਣੂ ਕਰਵਾ ਦਿੱਤਾ ਹੈ ਅਤੇ ਐੱਸਪੀ ਵੱਲੋ ਸ੍ਰੀ ਸਿੱਧੂ ਦੇ ਦਫਤਰ ਵਿਚ ਗੱਲ ਕੀਤੀ ਗਈ ਹੈ ਪਰ ਹੁਣ ਤਕ ਇਸ ਮਾਮਲੇ ਵਿਚ ਉਨ੍ਹਾਂ ਨਾਲ ਮੁਲਾਕਾਤ ਨਹੀਂ ਹੋ ਸਕੀ ਹੈ।
ਜਨਾਰਦਨ ਨੇ ਦਸਿਆ ਕਿ ਤਾਲਾਬੰਦੀ ਦੌਰਾਨ ਦੋ ਦਿਨ ਦੀ ਯਾਤਰਾ ਕਰਕੇ ਇਥੇ ਆਏ ਹਨ ਅਤੇ ਦੋ ਦਿਨ ਤੋਂ ਸ੍ਰੀ ਸਿੱਧੂ ਦੇ ਦਫਤਰ ਦੇ ਚੱਕਰ ਲਾ ਰਹੇ ਹਨ। ਇਸ ਦੌਰਾਨ ਉਸ ਦੀ ਸਿਹਤ ਵੀ ਖਰਾਬ ਹੋ ਗਈ ਹੈ। ਉਸ ਨੇ ਆਖਿਆ ਕਿ ਉਹ ਸਵੇਰੇ ਮੁੜ ਨਵਜੋਤ ਸਿੰਘ ਸਿੱਧੂ ਦੇ ਦਫਤਰ ਜਾਣਗੇ ਅਤੇ ਉਸ ਤੋਂ ਬਾਦ ਹੀ ਵਾਪਸੀ ਬਾਰੇ ਫੈਸਲਾ ਲੈਣਗੇ।
The post ਹੁਣੇ ਹੁਣੇ ਨਵਜੋਤ ਸਿੰਘ ਸਿੱਧੂ ਬਾਰੇ ਆਈ ਬਹੁਤ ਮਾੜੀ ਖ਼ਬਰ-ਦੇਖੋ ਪੂਰੀ ਖ਼ਬਰ appeared first on Sanjhi Sath.
ਸਾਬਕਾ ਮੰਤਰੀ ਅਤੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਦੇ ਘਰ ਦੇ ਬਾਹਰ ਪਿਛਲੇ ਤਿੰਨ ਦਿਨਾਂ ਤੋਂ ਬਿਹਾਰ ਪੁਲਿਸ ਡੇਰੇ ਲਾਈ ਬੈਠੀ ਹੈ, ਪਰ ਸਿੱਧੂ ਦਾ ਸੁਰੱਖਿਆ ਅਮਲਾ ਕੋਈ ਰਾਹ ਨਹੀਂ …
The post ਹੁਣੇ ਹੁਣੇ ਨਵਜੋਤ ਸਿੰਘ ਸਿੱਧੂ ਬਾਰੇ ਆਈ ਬਹੁਤ ਮਾੜੀ ਖ਼ਬਰ-ਦੇਖੋ ਪੂਰੀ ਖ਼ਬਰ appeared first on Sanjhi Sath.