ਕਰੋਨਾ ਦੀ ਲਾਗ ਨੇ ਪੂਰੇ ਵਿਸ਼ਵ ਨੂੰ ਵੀ ਆਪਣੀ ਲਪੇਟ ਵਿੱਚ ਲਿਆ ਹੋਇਆ ਹੈ। ਕੋਰੋਨਾ ਦੀ ਦਸਤਕ ਤੋਂ ਬਾਅਦ ਸੰਸਾਰ ਦੇ ਹਾਲਾਤ ਲਗਭਗ ਬਦਲ ਗਏ। ਅਜਿਹਾ ਲੱਗ ਰਿਹਾ ਹੈ ਕਿ ਸਾਲ 2020 ਮੌਤਾਂ ਦਾ ਕਾਲਾ ਸਾਲ ਹੋ ਗੁਜਰੇਗਾ। ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਦੇ ਨਾਲ ਮੌਤਾਂ ਵਿੱਚ ਵਾਧਾ ਹੋ ਰਿਹਾ ਹੈ। ਜਿੱਥੇ ਇਸ ਬਿਮਾਰੀ ਦੀ ਜਕੜ ਵਿੱਚ ਆਏ ਹੋਏ ਲੋਕ ਸ਼ਾਮਲ ਹੁੰਦੇ ਹਨ , ਉਥੇ ਹੀ ਕਰੋਨਾ ਕੇਸਾਂ ਵਿੱਚ ਦਿਨ ਬ ਦਿਨ ਵਾਧਾ ਹੁੰਦਾ ਜਾ ਰਿਹਾ ਹੈ।

ਸਰਦੀ ਦੇ ਵਧਣ ਕਾਰਨ ਮੁੜ ਤੋਂ ਭਾਰਤ ਵਿਚ ਵੀ ਇਸਦੀ ਅਗਲੀ ਲਹਿਰ ਸ਼ੁਰੂ ਹੋ ਚੁੱਕੀ ਹੈ । ਉੱਥੇ ਹੀ ਹੁਣ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇਕ ਵੱਡਾ ਐਲਾਨ ਕੀਤਾ ਗਿਆ ਹੈ। ਜਿਸ ਨਾਲ ਲੋਕਾਂ ਵਿਚ ਖੁਸ਼ੀ ਦੀ ਲਹਿਰ ਛਾ ਗਈ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੋਰੋਨਾ ਵਾਇਰਸ ਦੀ ਸਥਿਤੀ ਤੇ ਸਰਬ ਪਾਰਟੀ ਬੈਠਕ ਦੀ ਪ੍ਰਧਾਨਗੀ ਕੀਤੀ ਗਈ। ਇਸ ਮੀਟਿੰਗ ਵਿੱਚ ਵੀਡੀਓ ਕਾਨਫਰੰਸਿੰਗ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸੰਬੋਧਨ ਕੀਤਾ ਗਿਆ।

ਉਹਨਾਂ ਕਿਹਾ ਕਿ ਕਰੋਨਾ ਦੀ ਰੋਕਥਾਮ ਲਈ ਆਉਣ ਵਾਲੇ ਕੁਝ ਹਫ਼ਤਿਆਂ ਵਿੱਚ ਕਰੋਨਾ ਦਾ ਟੀਕਾ ਮਿਲ ਜਾਵੇਗਾ। ਉਨ੍ਹਾਂ ਕਿਹਾ ਕਿ ਅੱਠ ਦੇ ਕਰੀਬ ਅਜਿਹੇ ਸੰਭਾਵਿਤ ਟੀਕੇ ਹਨ, ਜਿਨ੍ਹਾਂ ਦੇ ਵੱਖ ਵੱਖ ਪੜਾਵਾਂ ਵਿੱਚ ਪ੍ਰਯੋਗ ਕੀਤਾ ਜਾ ਰਿਹਾ ਹੈ। ਉਨ੍ਹਾਂ ਇਹ ਕਿਹਾ ਕਿ ਇਹ ਟੀਕੇ ਸਿਰਫ਼ ਭਾਰਤ ਵਿੱਚ ਹੀ ਪੈਦਾ ਕੀਤੇ ਜਾਣ ਵਾਲੇ ਹਨ। ਭਾਰਤ ਵੱਲੋਂ ਵੀ ਤਿਆਰ ਕੀਤੇ ਹੋਏ 3 ਟਿਕਿਆ ਉੱਪਰ ਵੱਖ ਵੱਖ ਟਰਾਇਲ ਕੀਤੇ ਜਾ ਚੁੱਕੇ ਹਨ।

ਉਨ੍ਹਾਂ ਕਿਹਾ ਕਿ ਹੁਣ ਜਿਆਦਾ ਸਮਾਂ ਇਨ੍ਹਾਂ ਟੀਕਿਆਂ ਲਈ ਇੰਤਜ਼ਾਰ ਨਹੀਂ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਲੋਕਾਂ ਦੇ ਸਹਿਯੋਗ ਨਾਲ ਭਾਰਤ ਨੇ ਫਰਵਰੀ ਤੋਂ ਲੈ ਕੇ ਹੁਣ ਤੱਕ ਆਤਮ ਵਿਸ਼ਵਾਸ ਨਾਲ ਇਸ ਮੁਸ਼ਕਲ ਭਰੇ ਦੌਰ ਦਾ ਸਾਹਮਣਾ ਕੀਤਾ ਹੈ। ਪੀਐਮ ਮੋਦੀ ਨੇ ਕਿਹਾ ਹੈ ਕਿ ਜਿਵੇਂ ਹੀ ਵਿਗਿਆਨੀਆਂ ਨੂੰ ਹਰੀ ਝੰਡੀ ਮਿਲਦੀ ਹੈ ਤਾਂ ਭਾਰਤ ਵਿੱਚ ਟੀਕਾਕਰਣ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਜਾਵੇਗੀ।

ਉਹਨਾਂ ਦੱਸਿਆ ਕਿ ਮਾਹਿਰਾਂ ਦਾ ਵਿਸ਼ਵਾਸ ਹੈ ਕਿ ਆਉਣ ਵਾਲੇ ਕੁਝ ਹਫ਼ਤਿਆਂ ਵਿਚ ਕਰੋਨਾ ਦਾ ਟੀਕਾ ਤਿਆਰ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਫਿਲਹਾਲ ਅਸੀਂ ਬਾਜ਼ਾਰ ਵਿਚ ਕਈ ਹੋਰ ਟਿਕਿਆ ਦੇ ਨਾਮ ਸੁਣ ਰਹੇ ਹਾਂ, ਪਰ ਸਭ ਤੋਂ ਘੱਟ ਮੁੱਲ ਵਾਲੇ,ਤੇ ਸਭ ਤੋਂ ਵੱਧ ਸੁਰੱਖਿਅਤ ਟੀਕੇ ਤੇ ਨਜ਼ਰ ਮਾਰ ਰਿਹਾ ਹੈ। ਇਸ ਲਈ ਪੂਰੀ ਦੁਨੀਆ ਦੀ ਨਜ਼ਰ ਹੁਣ ਭਾਰਤ ਤੇ ਟਿਕੀ ਹੋਈ ਹੈ।
The post ਹੁਣੇ ਹੁਣੇ ਨਰਿੰਦਰ ਮੋਦੀ ਨੇ ਦਿੱਲੀ ਤੋਂ ਕੀਤਾ ਇਹ ਵੱਡਾ ਐਲਾਨ,ਜਨਤਾ ਦੇ ਚਿਹਰਿਆਂ ਤੇ ਆਈ ਖੁਸ਼ੀ-ਦੇਖੋ ਪੂਰੀ ਖ਼ਬਰ appeared first on Sanjhi Sath.
ਕਰੋਨਾ ਦੀ ਲਾਗ ਨੇ ਪੂਰੇ ਵਿਸ਼ਵ ਨੂੰ ਵੀ ਆਪਣੀ ਲਪੇਟ ਵਿੱਚ ਲਿਆ ਹੋਇਆ ਹੈ। ਕੋਰੋਨਾ ਦੀ ਦਸਤਕ ਤੋਂ ਬਾਅਦ ਸੰਸਾਰ ਦੇ ਹਾਲਾਤ ਲਗਭਗ ਬਦਲ ਗਏ। ਅਜਿਹਾ ਲੱਗ ਰਿਹਾ ਹੈ ਕਿ …
The post ਹੁਣੇ ਹੁਣੇ ਨਰਿੰਦਰ ਮੋਦੀ ਨੇ ਦਿੱਲੀ ਤੋਂ ਕੀਤਾ ਇਹ ਵੱਡਾ ਐਲਾਨ,ਜਨਤਾ ਦੇ ਚਿਹਰਿਆਂ ਤੇ ਆਈ ਖੁਸ਼ੀ-ਦੇਖੋ ਪੂਰੀ ਖ਼ਬਰ appeared first on Sanjhi Sath.
Wosm News Punjab Latest News