ਮਸਾਲਾ ਬ੍ਰਾਂਡ ‘ਐੱਮ. ਡੀ. ਐੱਚ’ ਦੇ ਮਾਲਕ ‘ਮਹਾਸ਼ਯ’ ਧਰਮਪਾਲ ਗੁਲਾਟੀ ਦਾ ਅੱਜ ਤੜਕੇ ਦਿਹਾਂਤ ਹੋ ਗਿਆ ਹੈ। ਉਹ 97 ਸਾਲ ਦੇ ਸਨ। ਖ਼ਬਰਾਂ ਮੁਤਾਬਕ, ਗੁਲਾਟੀ ਦਾ ਪਿਛਲੇ ਤਿੰਨ ਹਫ਼ਤਿਆਂ ਤੋਂ ਦਿੱਲੀ ਦੇ ਇਕ ਹਸਪਤਾਲ ‘ਚ ਇਲਾਜ ਚੱਲ ਰਿਹਾ ਸੀ। ਵੀਰਵਾਰ ਸਵੇਰੇ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਅਤੇ 5:30 ਉਨ੍ਹਾਂ ਨੇ ਅੰਤਿਮ ਸਾਹ ਲਿਆ।

ਦੱਸ ਦਈਏ ਕਿ ਧਰਮਪਾਲ ਗੁਲਾਟੀ ਦਾ ਜਨਮ ਸਾਲ 1923 ‘ਚ ਪਾਕਿਸਤਾਨ ਦੇ ਸਿਆਲਕੋਟ ‘ਚ ਹੋਇਆ ਸੀ ਪਰ ਸਾਲ 1947 ‘ਚ ਦੇਸ਼ ਦੀ ਵੰਡ ਤੋਂ ਬਾਅਦ ਉਨ੍ਹਾਂ ਦੇ ਪਿਤਾ ਮਹਾਸ਼ਯ ਚੁੰਨੀ ਲਾਲ ਗੁਲਾਟੀ ਦਿੱਲੀ ਚਲੇ ਗਏ ਅਤੇ ਇਥੇ ਹੀ ਰਹਿਣ ਲੱਗ ਗਏ। ਦਿੱਲੀ ‘ਚ ਉਨ੍ਹਾਂ ਨੇ ਕਿਰਾਇਆ ਲੈ ਕੇ ਟਾਂਗਾ ਚਲਾਉਣ ਦਾ ਕੰਮ ਕੀਤਾ ਤੇ ਹੋਲੀ-ਹੋਲੀ ਮਸਾਲਿਆਂ ਦੇ ਕਾਰੋਬਾਰ ‘ਚ ਆ ਗਏ।

ਸਾਲ 1947 ‘ਚ ਭਾਰਤ ਆਏ ਅਤੇ ਸ਼ਰਨਾਰਥੀ ਕੈਂਪ ‘ਚ ਰਹੇ – ‘ਦਲਾਜੀ’ ਅਤੇ ‘ਮਹਾਸ਼ਯਜੀ’ ਜੇ ਨਾਂ ਨਾਲ ਮਸ਼ਹੂਰ ਧਰਮਪਾਲ ਗੁਲਾਟੀ ਦਾ ਜਨਮ 1923 ਨੂੰ ਪਾਕਿਸਤਾਨ ਦੇ ਸਿਆਲਕੋਟ ‘ਚ ਹੋਇਆ ਸੀ। ਸਕੂਲ ਦੀ ਪੜਾਈ ਅੱਧ ‘ਚ ਛੱਡਣ ਵਾਲੇ ਧਰਮਪਾਲ ਗੁਲਾਟੀ ਸ਼ੁਰੂਆਤੀ ਦਿਨਾਂ ‘ਚ ਆਪਣੇ ਪਿਤਾ ਨਾਲ ਮਸਾਲੇ ਦੇ ਕਾਰੋਬਾਰ ‘ਚ ਸ਼ਾਮਲ ਹੋ ਗਏ ਸਨ। ਸਾਲ 1947 ‘ਚ ਵੰਡ ਤੋਂ ਬਾਅਦ ਧਰਮਪਾਲ ਗੁਲਾਟੀ ਭਾਰਤ ਆ ਗਏ ਅਤੇ ਅੰਮ੍ਰਿਤਸਰ ‘ਚ ਇਕ ਸ਼ਰਨਾਰਥੀ ਕੈਂਪ ‘ਚ ਰਹੇ।

ਦਿੱਲੀ ਦੇ ਕਰੋਲ ਬਾਗ਼ ‘ਚ ਪਹਿਲਾਂ ਖੋਲਿਆ ਸਟੋਰ – ਫ਼ਿਰ ਉਹ ਦਿੱਲੀ ਆ ਗਏ ਸਨ ਅਤੇ ਦਿੱਲੀ ਦੇ ਕਰੋਲ ਬਾਗ਼ ‘ਚ ਇਕ ਸਟੋਰ ਖੋਲਿਆ। ਗੁਲਾਟੀ ਨੇ ਸਾਲ 1859 ‘ਚ ਆਧਿਕਾਰਿਤ ਤੌਰ ‘ਤੇ ਕੰਪਨੀ ਦੀ ਸਥਾਪਨਾ ਕੀਤੀ ਸੀ। ਉਨ੍ਹਾਂ ਦਾ ਕਾਰੋਬਾਰ ਸਿਰਫ਼ ਭਾਰਤ ‘ਚ ਹੀ ਨਹੀਂ ਸਗੋਂ ਦੁਨੀਆ ਦੇ ਹਰ ਕੋਨੇ-ਕੋਨੇ ਫੈਲ ਗਿਆ ਸੀ। ਇਸ ਨਾਲ ਗੁਲਾਟੀ ਭਾਰਤੀ ਮਸਾਲਿਆਂ ਦਾ ਬ੍ਰਾਂਡ ਬਣ ਗਏ।

ਤਨਖ਼ਾਹ ਦਾ 90 ਫ਼ੀਸਦੀ ਕਰਦੇ ਸਨ ਦਾਨ- ਗੁਲਾਟੀ ਦੀ ਕੰਪਨੀ ਬ੍ਰਿਟੇਨ, ਯੂਰੋਪ, ਕੈਨੇਡਾ ਸਣੇ ਦੁਨੀਆ ਦੇ ਵੱਖ-ਵੱਖ ਹਿੱਸਿਆਂ ‘ਚ ਭਾਰਤੀ ਮਸਾਲਿਆਂ ਦਾ ਕਾਰੋਬਾਰ ਕਰਦੀ ਹੈ। ਸਾਲ 2019 ‘ਚ ਭਾਰਤ ਸਰਕਾਰ ਨੇ ਉਨ੍ਹਾਂ ਨੂੰ ਦੇਸ਼ ਦੇ ਤੀਜੇ ਸਭ ਤੋਂ ਵੱਡੇ ਨਾਗਰਿਕ ਸਨਮਾਨ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਸੀ। ਐੱਮ. ਡੀ. ਐੱਚ. ਮਸਾਲਾ ਮੁਤਾਬਕ ਧਰਮਪਾਲ ਗੁਲਾਟੀ ਆਪਣੀ ਤਨਖ਼ਾਹ ਦੀ ਲਗਭਗ 90 ਪ੍ਰਤੀਸ਼ਤ ਰਾਸ਼ੀ ਦਾਨ ਕਰਦੇ ਸਨ
The post ਹੁਣੇ ਹੁਣੇ ਦੇਸ਼ ਦੀ ਇਸ ਮਸ਼ਹੂਰ ਹਸਤੀ ਦੀ ਅਚਾਨਕ ਹੋਈ ਮੌਤ ਤੇ ਹਰ ਪਾਸੇ ਛਾ ਗਿਆ ਸੋਗ-ਦੇਖੋ ਪੂਰੀ ਖ਼ਬਰ appeared first on Sanjhi Sath.
ਮਸਾਲਾ ਬ੍ਰਾਂਡ ‘ਐੱਮ. ਡੀ. ਐੱਚ’ ਦੇ ਮਾਲਕ ‘ਮਹਾਸ਼ਯ’ ਧਰਮਪਾਲ ਗੁਲਾਟੀ ਦਾ ਅੱਜ ਤੜਕੇ ਦਿਹਾਂਤ ਹੋ ਗਿਆ ਹੈ। ਉਹ 97 ਸਾਲ ਦੇ ਸਨ। ਖ਼ਬਰਾਂ ਮੁਤਾਬਕ, ਗੁਲਾਟੀ ਦਾ ਪਿਛਲੇ ਤਿੰਨ ਹਫ਼ਤਿਆਂ ਤੋਂ …
The post ਹੁਣੇ ਹੁਣੇ ਦੇਸ਼ ਦੀ ਇਸ ਮਸ਼ਹੂਰ ਹਸਤੀ ਦੀ ਅਚਾਨਕ ਹੋਈ ਮੌਤ ਤੇ ਹਰ ਪਾਸੇ ਛਾ ਗਿਆ ਸੋਗ-ਦੇਖੋ ਪੂਰੀ ਖ਼ਬਰ appeared first on Sanjhi Sath.
Wosm News Punjab Latest News