ਪੰਜਾਬੀ ਅਦਾਕਾਰ ਦੀਪ ਸਿੱਧੂ ਦੀ ਮੰਗਲਵਾਰ ਰਾਤ ਸੜਕ ਹਾਦਸੇ ‘ਚ ਮੌਤ ਹੋ ਗਈ। ਹਾਦਸਾ ਵਾਪਰਨ ਸਮੇਂ ਕਾਰ ‘ਚ ਉਨ੍ਹਾਂ ਦੀ ਇੱਕ ਮਹਿਲਾ ਦੋਸਤ ਵੀ ਸੀ। ਫਿਲਹਾਲ ਉਹ ਹਸਪਤਾਲ ‘ਚ ਹੈ ਤੇ ਉਸ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਇਹ ਹਾਦਸਾ ਰਾਤ ਕਰੀਬ ਸਾਢੇ 9 ਵਜੇ ਵਾਪਰਿਆ। ਹਾਦਸੇ ਤੋਂ ਬਾਅਦ ਪੁਲਿਸ ਟਰੱਕ ਡਰਾਈਵਰ ਦੀ ਭਾਲ ਕਰ ਰਹੀ ਹੈ। ਪੁਲਿਸ ਉਸ ਦੀ ਮਹਿਲਾ ਦੋਸਤ ਤੋਂ ਪੁੱਛਗਿੱਛ ਵੀ ਕਰ ਰਹੀ ਹੈ।
ਪੁਲਿਸ ਮੁਤਾਬਕ ਦੀਪ ਸਿੱਧੂ ਦੀ ਐਨਆਰਆਈ ਦੋਸਤ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਜਦੋਂ ਇਹ ਹਾਦਸਾ ਵਾਪਰਿਆ ਤਾਂ ਸਿੱਧੂ ਦੀ ਅੱਖ ਲੱਗ ਗਈ ਸੀ। ਦੱਸ ਦਈਏ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਦੀਪ ਸਿੱਧੂ ਦੀ ਕਾਰ ਕਰੀਬ 20 ਤੋਂ 30 ਮੀਟਰ ਤੱਕ ਘੜੀਸਦੀ ਚਲੀ ਗਈ। ਇਸ ਨਾਲ ਸਕਾਰਪੀਓ ਦਾ ਅਗਲਾ ਹਿੱਸਾ ਚਕਨਾਚੂਰ ਹੋ ਗਿਆ।
ਪੁਲਿਸ ਅਨੁਸਾਰ ਹਾਦਸੇ ਸਮੇਂ 22 ਟਾਇਰਾਂ ਵਾਲਾ ਟਰੱਕ ਸੜਕ ਕੰਢੇ ਖੜ੍ਹਾ ਨਹੀਂ ਸੀ, ਸਗੋਂ ਕੇਐਮਪੀ ‘ਤੇ ਚੱਲ ਰਿਹਾ ਸੀ। ਪਿੱਛਿਓਂ ਤੇਜ਼ ਰਫ਼ਤਾਰ ਨਾਲ ਆ ਰਹੀ ਸਕਾਰਪੀਓ 22 ਟਾਇਰਾਂ ਵਾਲੇ ਟਰਾਲੇ ‘ਚ ਜਾ ਵੱਜੀ। ਪੁਲਿਸ ਮੁਤਾਬਕ ਦੀਪ ਸਿੱਧੂ ਦੇ ਨਾਲ ਮੌਜੂਦ ਰੀਨਾ ਰਾਏ ਨੇ ਹਾਦਸੇ ਤੋਂ ਬਾਅਦ ਆਪਣੇ ਕੁਝ ਜਾਣਕਾਰਾਂ ਨੂੰ ਬੁਲਾਇਆ। ਅਜਿਹੇ ਸਮੇਂ ‘ਚ ਐਂਬੂਲੈਂਸ ਤੇ ਕੇਐਮਪੀ ‘ਚ ਮੌਜੂਦ ਲੋਕ ਮੌਕੇ ‘ਤੇ ਪਹੁੰਚ ਗਏ ਸਨ, ਜਿਨ੍ਹਾਂ ਨੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ। ਫਿਲਹਾਲ ਟਰੱਕ ਡਰਾਈਵਰ ਫਰਾਰ ਹੈ।
ਪੁਲਿਸ ਮੁਤਾਬਕ ਦੀਪ ਸਿੱਧੂ ਦੀ ਐਨਆਰਆਈ ਦੋਸਤ ਪਿਛਲੇ ਮਹੀਨੇ 13 ਜਨਵਰੀ ਨੂੰ ਅਮਰੀਕਾ ਤੋਂ ਭਾਰਤ ਆਈ ਸੀ। ਦੋਵੇਂ ਗੁਰੂਗ੍ਰਾਮ ਦੇ ਓਬਰਾਏ ਹੋਟਲ ‘ਚ ਠਹਿਰੇ ਹੋਏ ਸਨ। ਰਾਤ 7:30 ਵਜੇ ਦੇ ਕਰੀਬ ਗੁਰੂਗ੍ਰਾਮ ਛੱਡਣ ਤੋਂ ਬਾਅਦ ਉਨ੍ਹਾਂ ਨੇ ਬਾਦਲੀ ਟੋਲ ਤੋਂ ਕੇਐਮਪੀ ਦਾ ਰਸਤਾ ਫੜਿਆ ਸੀ। ਜਦੋਂ ਇਹ KMP ‘ਤੇ ਖਰਖੌਦਾ ਨੇੜੇ ਪਹੁੰਚੇ ਤਾਂ ਇਹ ਹਾਦਸਾ ਵਾਪਰ ਗਿਆ।
ਐਸਐਚਓ ਦਾ ਕਹਿਣਾ ਹੈ ਕਿ ਸਾਨੂੰ ਹਸਪਤਾਲ ਤੋਂ ਸੂਚਨਾ ਮਿਲੀ ਸੀ ਕਿ ਇੱਥੇ ਹਾਦਸਾ ਹੋਇਆ ਹੈ। ਜਿਸ ਗੱਡੀ ਨਾਲ ਦੀਪ ਸਿੱਧੂ ਦਾ ਐਕਸੀਡੈਂਟ ਹੋਇਆ ਸੀ, ਉਹ ਰਾਜਸਥਾਨ ਦੀ ਹੈ। ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ ਹੈ। ਦੀਪ ਸਿੱਧੂ ਗੱਡੀ ਚਲਾ ਰਹੇ ਸਨ।
ਦੱਸ ਦਈਏ ਕਿ ਪੰਜਾਬੀ ਅਦਾਕਾਰ ਤੇ ਗਾਇਕ ਦੀਪ ਸਿੱਧੂ ਦੀ ਬੀਤੀ ਰਾਤ ਇੱਕ ਸੜਕ ਹਾਦਸੇ ‘ਚ ਮੌਤ ਹੋ ਗਈ ਸੀ, ਜਦੋਂਕਿ ਕਾਰ ‘ਚ ਉਸ ਨਾਲ ਬੈਠੀ ਐਨਆਰਆਈ ਦੋਸਤ ਰੀਨਾ ਰਾਏ ਜ਼ਖ਼ਮੀ ਹੋ ਗਈ। ਇਹ ਹਾਦਸਾ ਹਰਿਆਣਾ ਦੇ ਵੈਸਟਰਨ ਪੈਰੀਫੇਰਲ ਐਕਸਪ੍ਰੈਸ ਵੇਅ ‘ਤੇ ਖਰਖੌਦਾ ਨੇੜੇ ਉਸ ਸਮੇਂ ਵਾਪਰਿਆ, ਜਦੋਂ ਦੀਪ ਸਿੱਧੂ ਦਿੱਲੀ ਤੋਂ ਬਠਿੰਡਾ ਜਾ ਰਿਹਾ ਸੀ।
ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਕੁੰਡਲੀ ਥਾਣਾ ਖੇਤਰ ਅਧੀਨ ਰਾਤ ਕਰੀਬ 9.30 ਵਜੇ ਵਾਪਰੀ। ਦੀਪ ਸਿੱਧੂ ਆਪਣੀ ਕਾਰ ਖੁਦ ਚਲਾ ਰਹੇ ਸਨ ਤੇ KMP ਐਕਸਪ੍ਰੈਸ ਰਾਹੀਂ ਦਿੱਲੀ ਤੋਂ ਬਠਿੰਜਾ ਜਾ ਰਹੇ ਸਨ। ਇਸੇ ਦੌਰਾਨ ਖਰਖੌਦਾ ਨੇੜੇ ਉਨ੍ਹਾਂ ਦੀ ਸਕਾਰਪੀਓ ਕਾਰ ਇਕ ਟਰੱਕ ਨਾਲ ਟਕਰਾ ਗਈ। ਹਾਦਸੇ ਤੋਂ ਬਾਅਦ ਦੀਪ ਸਿੱਧੂ ਨੂੰ ਨੇੜਲੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।ਯਾਦ ਰਹੇ ਦਿੱਲੀ ‘ਚ ਕਿਸਾਨ ਅੰਦੋਲਨ ਦੌਰਾਨ ਭੜਕੀ ਹਿੰਸਾ ਦੌਰਾਨ ਦੀਪ ਸਿੱਧੂ ਚਰਚਾ ‘ਚ ਆਏ ਸਨ। ਲਾਲ ਕਿਲੇ ‘ਤੇ ਝੰਡਾ ਲਹਿਰਾਉਣ ਅਤੇ ਹਿੰਸਾ ਭੜਕਾਉਣ ਦੇ ਦੋਸ਼ ‘ਚ ਉਨ੍ਹਾਂ ‘ਤੇ ਵੀ ਮਾਮਲਾ ਦਰਜ ਕੀਤਾ ਗਿਆ ਸੀ।
ਪੰਜਾਬੀ ਅਦਾਕਾਰ ਦੀਪ ਸਿੱਧੂ ਦੀ ਮੰਗਲਵਾਰ ਰਾਤ ਸੜਕ ਹਾਦਸੇ ‘ਚ ਮੌਤ ਹੋ ਗਈ। ਹਾਦਸਾ ਵਾਪਰਨ ਸਮੇਂ ਕਾਰ ‘ਚ ਉਨ੍ਹਾਂ ਦੀ ਇੱਕ ਮਹਿਲਾ ਦੋਸਤ ਵੀ ਸੀ। ਫਿਲਹਾਲ ਉਹ ਹਸਪਤਾਲ ‘ਚ ਹੈ …